menu-icon
Punjabi Story Line
  • Home
  • News
  • International
  • PM ਮੋਦੀ ਨੇ ਸੇਸ਼ੈਲਜ਼ 'ਚ ਰਚਿਆ ਇਤਿਹਾਸ, ਮਿਲਿਆ 'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਅਵਾਰਡ

PM ਮੋਦੀ ਨੇ ਸੇਸ਼ੈਲਜ਼ 'ਚ ਰਚਿਆ ਇਤਿਹਾਸ, ਮਿਲਿਆ 'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਅਵਾਰਡ

ਪੀਐਮ ਮੋਦੀ ਨੂੰ ਹਾਲ ਹੀ 'ਚ ਸੇਸ਼ੈਲਜ਼ ਸਰਕਾਰ ਵੱਲੋਂ ਵਾਤਾਵਰਣ ਸੰਭਾਲ, ਟਿਕਾਊ ਵਿਕਾਸ ਅਤੇ ਹਰੇ-ਭਰੇ ਭਵਿੱਖ ਲਈ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਦੇਸ਼ ਦੇ ਸਭ ਤੋਂ ਉੱਚੇ ਸਨਮਾਨ 'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਨਾਲ ਸਨਮਾਨਿਤ ਕੀਤਾ ਗਿਆ ਹੈ।

Date Updated Last Updated : 28 June 2026, 02:48 PM IST
Share:

ਵਿਕਟੋਰੀਆ: ਸ਼ਨੀਵਾਰ ਨੂੰ ਸੇਸ਼ੈਲਜ਼ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜਧਾਨੀ ਵਿਕਟੋਰੀਆ ਵਿਖੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਰਸਮੀ ਸਵਾਗਤ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਸਟੇਟ ਹਾਊਸ ਵਿਖੇ ਰਸਮੀ ਗਾਰਡ ਆਫ਼ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। ਹੁਣ, ਹਾਲ ਹੀ 'ਚ ਪੀਐਮ ਮੋਦੀ ਨੂੰ ਸੇਸ਼ੈਲਜ਼ ਸਰਕਾਰ ਵੱਲੋਂ ਵਾਤਾਵਰਣ ਸੰਭਾਲ, ਟਿਕਾਊ ਵਿਕਾਸ ਅਤੇ ਹਰੇ-ਭਰੇ ਭਵਿੱਖ ਲਈ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਦੇਸ਼ ਦੇ ਸਭ ਤੋਂ ਉੱਚੇ ਸਨਮਾਨ 'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਵਾਤਾਵਰਣ ਪੱਖੀ ਸੋਚ, ਜਲਵਾਯੂ ਪਰਿਵਰਤਨ ਖ਼ਿਲਾਫ਼ ਕੋਸ਼ਿਸ਼ਾਂ ਅਤੇ ਟਿਕਾਊ ਵਿਕਾਸ ਦੇ ਮਾਡਲ ਨੂੰ ਸਨਮਾਨ ਦੇਣ ਲਈ ਦਿੱਤਾ ਗਿਆ।

 

ਜਲਵਾਯੂ ਪਰਿਵਰਤਨ ਨਾਲ ਲੜ ਰਹੇ ਦੇਸ਼ਾਂ ਨੂੰ ਕੀਤਾ ਸਮਰਪਿਤ

ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਨੂੰ ਸਿਰਫ਼ ਭਾਰਤ ਲਈ ਨਹੀਂ, ਸਗੋਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਸਮਰਪਿਤ ਕੀਤਾ ਜੋ ਜਲਵਾਯੂ ਪਰਿਵਰਤਨ ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰ ਰਹੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਦੀ ਸੰਭਾਲ ਨੂੰ ਆਪਣਾ ਫਰਜ਼ ਮੰਨਦੇ ਹਨ।

ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਸਾਂਝੇ ਬਿਆਨ ਦੌਰਾਨ ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਅਤੇ ਭਾਰਤ ਦੇ 140 ਕਰੋੜ ਲੋਕਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਧਰਤੀ ਅਤੇ ਵਾਤਾਵਰਣ ਦੀ ਰੱਖਿਆ ਕਰਨਾ ਪੂਰੀ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ਹੈ।

ਸੇਸ਼ੈਲਜ਼ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਸਾਂਝੇ ਬਿਆਨ ਦੌਰਾਨ ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਅਤੇ ਭਾਰਤ ਦੇ 140 ਕਰੋੜ ਲੋਕਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਧਰਤੀ ਅਤੇ ਵਾਤਾਵਰਣ ਦੀ ਰੱਖਿਆ ਕਰਨਾ ਪੂਰੀ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ਹੈ।


ਭਾਰਤ-ਸੇਸ਼ੈਲਜ਼ ਦੇ 50 ਸਾਲਾਂ ਦੇ ਰਿਸ਼ਤਿਆਂ ਦਾ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਉਸ ਵੇਲੇ ਹੋ ਰਿਹਾ ਹੈ ਜਦੋਂ ਸੇਸ਼ੈਲਜ਼ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਦੋਵੇਂ ਦੇਸ਼ਾਂ ਵਿਚਕਾਰ ਕੂਟਨੀਤਿਕ ਸੰਬੰਧਾਂ ਨੂੰ ਵੀ 50 ਸਾਲ ਪੂਰੇ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਦਹਾਕਿਆਂ ਦੌਰਾਨ ਦੋਵੇਂ ਦੇਸ਼ਾਂ ਨੇ ਦੋਸਤੀ ਨੂੰ ਭਰੋਸੇ ਵਿੱਚ, ਭਰੋਸੇ ਨੂੰ ਸਾਂਝੇ ਸਹਿਯੋਗ ਵਿੱਚ ਅਤੇ ਸਹਿਯੋਗ ਨੂੰ ਲੋਕ ਭਲਾਈ ਵਿੱਚ ਬਦਲਿਆ ਹੈ। ਭਾਰਤੀ ਮਹਾਸਾਗਰ ਨੇ ਸਦੀਆਂ ਤੋਂ ਭਾਰਤ ਅਤੇ ਸੇਸ਼ੈਲਜ਼ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ ਅਤੇ ਇਸ ਰਾਹੀਂ ਵਪਾਰ, ਸੱਭਿਆਚਾਰ ਅਤੇ ਲੋਕਾਂ ਵਿਚਕਾਰ ਰਿਸ਼ਤੇ ਲਗਾਤਾਰ ਮਜ਼ਬੂਤ ਹੁੰਦੇ ਰਹੇ ਹਨ।


ਵਾਤਾਵਰਣ ਖੇਤਰ ਵਿੱਚ ਮਿਲਿਆ ਇੱਕ ਹੋਰ ਵਿਸ਼ਵ ਪੱਧਰੀ ਸਨਮਾਨ

 

'ਗਾਰਡੀਅਨ ਆਫ਼ ਦ ਬਲੂ ਹੋਰਾਈਜ਼ਨ' ਐਵਾਰਡ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਵਾਲੇ ਅੰਤਰਰਾਸ਼ਟਰੀ ਸਨਮਾਨਾਂ ਦੀ ਲੜੀ ਵਿੱਚ ਇੱਕ ਹੋਰ ਅਹਿਮ ਮਾਣ ਹੈ। ਇਸ ਤੋਂ ਪਹਿਲਾਂ ਮਈ 2026 ਵਿੱਚ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਸਥਾ (FAO) ਨੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ, ਖੇਤੀਬਾੜੀ ਵਿੱਚ ਸੁਧਾਰ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ 2018 ਵਿੱਚ ਟਿਕਾਊ ਆਰਥਿਕ ਵਿਕਾਸ ਅਤੇ ਵਿਸ਼ਵ ਪੱਧਰੀ ਸਹਿਯੋਗ ਲਈ ਸਿਓਲ ਪੀਸ ਪ੍ਰਾਈਜ਼ ਅਤੇ ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਣ ਸੰਭਾਲ ਲਈ ਦਿੱਤਾ ਜਾਣ ਵਾਲਾ ਮਾਣਯੋਗ 'ਚੈਂਪੀਅਨਜ਼ ਆਫ਼ ਦ ਅਰਥ' ਐਵਾਰਡ ਵੀ ਮਿਲ ਚੁੱਕਾ ਹੈ।

ਸੇਸ਼ੈਲਜ਼ ਦੇ ਰਾਸ਼ਟਰਪਤੀ ਨਾਲ ਦੋਪੱਖੀ ਗੱਲਬਾਤ

ਸੇਸ਼ੈਲਜ਼ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਿਨੀ ਨਾਲ ਵਿਸਥਾਰਪੂਰਵਕ ਦੋਪੱਖੀ ਗੱਲਬਾਤ ਵੀ ਕੀਤੀ। ਦੋਵੇਂ ਆਗੂਆਂ ਨੇ ਰੱਖਿਆ, ਸਮੁੰਦਰੀ ਸੁਰੱਖਿਆ, ਵਪਾਰ, ਵਿਕਾਸ, ਸਿੱਖਿਆ ਅਤੇ ਹੋਰ ਸਾਂਝੇ ਹਿੱਤਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਖੇਤਰੀ ਅਤੇ ਅੰਤਰਰਾਸ਼ਟਰੀ ਮਸਲਿਆਂ 'ਤੇ ਵੀ ਆਪਸੀ ਵਿਚਾਰ ਸਾਂਝੇ ਕੀਤੇ ਗਏ।

ਤਿੰਨ ਦਿਨਾਂ ਦੇ ਦੌਰੇ 'ਤੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ਦੇ ਸਰਕਾਰੀ ਦੌਰੇ 'ਤੇ ਸ਼ਨੀਵਾਰ ਨੂੰ ਸੇਸ਼ੇਲਸ ਪਹੁੰਚੇ ਸਨ, ਜਿੱਥੇ ਸਟੇਟ ਹਾਊਸ ਵਿੱਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਉਹ ਸੇਸ਼ੈਲਜ਼ ਦੇ ਗੋਲਡਨ ਜੁਬਲੀ ਨੈਸ਼ਨਲ ਡੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਹ ਸੇਸ਼ੈਲਜ਼ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ।

 

Recent News