menu-icon
Punjabi Story Line
  • Home
  • News
  • International
  • ਜੀ7 ਸੰਮੇਲਨ ਦੌਰਾਨ ਮੋਦੀ-ਮੇਲੋਨੀ ਦੀ ਮੁਲਾਕਾਤ, ਕੋਨੇ 'ਤੇ ਖੜ੍ਹੇ ਵਿਦੇਸ਼ ਮੰਤਰੀ ਜੈਸ਼ੰਕਰ ਮੂੰਹ ਤੇ ਹੱਥ ਰੱਖ ਮੁਸਕਰਾਉਂਦੇ ਰਹੇ, ਵੀਡਿਓ ਵਾਇਰਲ

ਜੀ7 ਸੰਮੇਲਨ ਦੌਰਾਨ ਮੋਦੀ-ਮੇਲੋਨੀ ਦੀ ਮੁਲਾਕਾਤ, ਕੋਨੇ 'ਤੇ ਖੜ੍ਹੇ ਵਿਦੇਸ਼ ਮੰਤਰੀ ਜੈਸ਼ੰਕਰ ਮੂੰਹ ਤੇ ਹੱਥ ਰੱਖ ਮੁਸਕਰਾਉਂਦੇ ਰਹੇ, ਵੀਡਿਓ ਵਾਇਰਲ

ਫਰਾਂਸ 'ਚ ਜੀ-7 ਸੰਮੇਲਨ 'ਚ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਵੀ ਮੁਲਾਕਾਤ ਕੀਤੀ , ਜਿੱਥੇ ਦੋਨੋਂ ਹੱਸਦੇ ਹੋਏ ਗੱਲਬਾਤ ਕਰਦੇ ਨਜ਼ਰ ਆਏ। ਉਨ੍ਹਾਂ ਦਾ ਇਸ ਮੁਲਾਕਾਤ ਦਾ ਵੀਡਿਓ ਸੋਸ਼ਲ ਮੀਡੀਆ ਤੇ ਕਾਫ਼ੀ ਦੇਖਿਆ ਜਾ ਰਿਹਾ ਹੈ।

Date Updated Last Updated : 18 June 2026, 04:26 PM IST
Share:

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਫਰਾਂਸ 'ਚ ਜੀ-7 ਸੰਮੇਲਨ ਦੌਰਾਨ ਮੁਲਾਕਾਤ ਹੋਈ, ਜਿੱਥੇ ਉਨ੍ਹਾਂ ਨੇ ਕਈ ਵੱਡੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤੀ। ਉਨ੍ਹਾਂ ਨੇ ਲਗਭਗ ਪੰਜ ਮਿੰਟ ਗੱਲਬਾਤ ਕੀਤੀ ਅਤੇ ਮੀਟਿੰਗ ਦੌਰਾਨ ਇਕੱਠੇ ਬੈਠੇ ਦੇਖੇ ਗਏ। ਟਰੰਮ ਨਾਲ ਮੁਲਾਕਾਤ ਤੋਂ ਬਾਦ ਪੀਐਮ ਮੋਦੀ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਵੀ ਮਿਲੇ, ਜਿੱਥੇ ਦੋਨੋਂ ਹੱਸਦੇ ਹੋਏ ਗੱਲਬਾਤ ਕਰਦੇ ਨਜ਼ਰ ਆਏ। ਉਨ੍ਹਾਂ ਦੇ ਇਸ ਮੁਲਾਕਾਤ ਦੇ ਵੀਡਿਓ ਹੁਣ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਹੇ ਹੈ। ਇੱਕ ਵੀਡਿਓ 'ਚ ਮੋਦੀ ਤੇ ਮੇਲੋਨੀ ਦੀ ਮੁਲਾਕਾਤ ਦੌਰਾਨ ਨੇੜੇ ਖੜ੍ਹੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਮੂੰਹ ਤੇ ਹੱਥ ਰੱਖ ਮੁਸਕਰਾਉਂਦੇ ਨਜ਼ਰ ਆਏ।

ਸੋਸ਼ਲ ਮੀਡਿਆ ਤੇ ਵਾਇਰਲ ਵੀਡਿਓ 

ਸੋਸ਼ਲ ਮੀਡਿਆ ਤੇ ਵਾਇਰਲ ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਮੇਲਨ ਦੇ ਮੌਕੇ 'ਤੇ ਦੋਵੇਂ ਨੇਤਾ ਬਹੁਤ ਹੀ ਗਰਮਜੋਸ਼ੀ ਨਾਲ ਮਿਲੇ ਅਤੇ ਆਪਸੀ ਮੁਸਕਰਾਹਟਾਂ ਨਾਲ ਇੱਕ ਦੋਸਤਾਨਾ ਮਾਹੌਲ ਬਣਾ ਦਿੱਤਾ। ਮੇਲੋਨੀ ਕੋਲ ਪਹੁੰਚਿਆ ਹੀ ਪੀਐਮ ਮੋਦੀ ਨੇ ਮਿਲਣ ਲਈ ਆਪਣਾ ਹੱਥ ਅੱਗੇ ਵਧਾਇਆ ਤੇ ਇਸਤੋਂ ਮਗਰੋਂ ਇਟਲੀ ਪੀਐਮ ਨੇ ਵੀ ਹੱਥ ਮਿਲਾ ਕੇ ਗੱਲਬਾਤ ਕੀ। ਇਸ ਦੌਰਾਨ ਉਨ੍ਹਾਂ ਦੀ ਸਹਿਜ ਅਤੇ ਸੁਭਾਵਿਕ ਗੱਲਬਾਤ ਨੇ ਮੌਜੂਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

 

ਨੇੜੇ ਖੜ੍ਹੇ ਵਿਦੇਸ਼ ਮੰਤਰੀ ਕੰਟਰੋਲ ਨਹੀਂ ਕਰ ਪਾਏ ਹਾਸਾ 
ਦੋਵਾਂ ਪ੍ਰਧਾਨਮੰਤਰੀਆਂ ਦੀ ਇਸ ਮੁਲਾਕਾਤ ਦੌਰਾਨ ਨੇੜੇ ਖੜ੍ਹੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਏ ਤੇ ਮੂੰਹ ਤੇ ਹੱਥ ਰੱਖ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਵੀਡਿਓ ਤੇ ਸੋਸ਼ਲ ਮੀਡੀਆ ਯੂਜ਼ਰ ਦੱਬ ਕੇ ਕਮੇਂਟ ਕਰਦੇ ਨਜ਼ਰ ਆ ਰਹੇ ਹਨ।

 

ਇੱਕ ਹੋਰ ਵਾਇਰਲ ਵੀਡਿਓ 'ਚ ਪੀਐਮ ਮੋਦੀ ਤੇ ਜਾਰਜਿਆ ਮੇਲੋਨੀ ਦੀ ਮੁਲਾਕਾਤ ਦੇਖੀ ਜਾ ਸਕਦੀ ਹੈ। ਵੀਡਿਓ ਤੇ ਮੇਲੋਨੀ ਮੋਦੀ ਨੂੰ ਕਹਿ ਰਹੀ ਹੈ- ਦੁਬਾਰਾ ਮਿਲ ਕੇ ਵਧੀਆ ਲਗਾ। ਅਸੀਂ ਇੰਸਟਾਗ੍ਰਾਮ ਤੇ ਕਾਫ਼ੀ ਫੇਮਸ ਹਾਂ। 


ਦੱਸ ਦੇਈਏ ਸੋਸ਼ਲ ਮੀਡੀਆ 'ਤੇ ਪਹਿਲਾਂ ਵੀ ਮੋਦੀ ਅਤੇ ਮੇਲੋਨੀ ਦੀਆਂ ਮੁਲਾਕਾਤਾਂ ਨੂੰ ਲੈ ਕੇ ਕਾਫ਼ੀ ਚਰਚਾ ਹੁੰਦੀ ਰਹੀ ਹੈ। ਇੰਟਰਨੈੱਟ ਉਪਭੋਗਤਾਵਾਂ ਵੱਲੋਂ ਦੋਵੇਂ ਨੇਤਾਵਾਂ ਦੀ ਦੋਸਤਾਨਾ ਬਾਂਡਿੰਗ ਨੂੰ ਮਜ਼ਾਕੀਆ ਢੰਗ ਨਾਲ "Melodi" ਨਾਮ ਵੀ ਦਿੱਤਾ ਗਿਆ ਹੈ, ਜੋ ਸਮੇਂ-ਸਮੇਂ 'ਤੇ ਟਰੈਂਡ ਕਰਦਾ ਰਹਿੰਦਾ ਹੈ। 

Recent News