Courtesy: ai image
ਰੂਸ: ਕਰੀਬ ਚਾਰ ਸਾਲ ਤੋਂ ਚੱਲ ਰਹੀ ਜੰਗ ਵਿਚਕਾਰ ਇੱਕ ਵਾਰ ਫਿਰ ਰੂਸ ਨੇ ਯੂਕਰੇਨ ਤੇ ਵੱਡੇ ਪੈਮਾਨੇ ਤੇ ਹਮਲਾ ਕੀਤਾ ਹੈ। ਰੂਸ ਨੇ ਰਾਜਧਾਨੀ ਕੀਵ ਤੇ ਵੱਡਾ ਮਿਸਾਇਲੀ ਤੇ ਡ੍ਰੋਨ ਹਮਲਾ ਕਰ ਕੇ ਦੁਨੀਆ ਦਾ ਧਿਆਨ ਫਿਰ ਤੋਂ ਆਪਣੇ ਵੱਲ ਖਿੱਚਿਆ ਹੈ। ਬੈਲਿਸਟਿਕ ਅਤੇ ਕਰੂਜ ਮਿਸਾਇਲਾ ਨਾਲ ਹੋਏ ਇਸ ਹਮਲੇ ਤੇ ਕਈ ਰਿਹਾਇਸ਼ੀ ਇਮਾਰਤਾਂ ਢਹਿ ਗਈਆਂ ਹਨ ਤੇ ਦਰਜਨਾਂ ਲੋਕ ਜਖ਼ਮੀ ਹੋਏ ਹੈ। ਉੱਥੇ ਹੀ ਸ਼ਹਿਰ ਦੇ ਕਈ ਹਿੱਸਿਆਂ ਤੇ ਅੱਗ ਲੱਗ ਗਈ ਹੈ।
ਰੂਸ-ਯੂਕਰੇਨ ਵਿਚਕਾਰ ਹੋਏ ਇਸ ਹਮਲੇ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੇਰ ਰਾਤ ਸ਼ੁਰੂ ਹੋਏ ਇਸ ਹਮਲੇ ਤੋਂ ਬਾਅਦ, ਕੀਵ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜ ਗਏ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਮੈਟਰੋ ਸਟੇਸ਼ਨਾਂ ਅਤੇ ਬੰਕਰਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ, ਪੋਲੈਂਡ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ।
ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਵਾਰ-ਵਾਰ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ। ਯੂਕਰੇਨ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਪੂਰੀ ਰਾਤ ਰੂਸੀ ਡਰੋਨ ਅਤੇ ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਬਿਤਾਈ। ਅਸਮਾਨ ਵਿੱਚ ਮਿਜ਼ਾਈਲਾਂ ਨੂੰ ਰੋਕਣ ਵਾਲੀ ਟਰੇਸਰ ਫਾਇਰ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ।
ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਕਿਹਾ ਕਿ ਸ਼ਹਿਰ 'ਤੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਲਗਾਤਾਰ ਹਮਲਾ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅੱਗ ਲੱਗ ਗਈ। ਕੇਂਦਰੀ ਕੀਵ ਦੇ ਸ਼ੇਵਚੇਂਕੋ ਬੁਲੇਵਾਰਡ 'ਤੇ ਇਕ ਹੋਟਲ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਭਿਆਨਕ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ।
ਇਸ ਹਮਲੇ 'ਚ ਕਈ ਰਿਹਾਇਸ਼ੀ ਇਲਾਕਿਆਂ ਨੂੰ ਭਾਰੀ ਨੁਕਸਾਨ ਹੋਇਆ। ਇੱਕ ਨੌਂ ਮੰਜਿਲਾ ਇਮਾਰਤ ਦਾ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ। ਰੇਸਕਿਊ ਟੀਮ ਨੇ ਤੁਰੰਤ ਅਭਿਆਨ ਸ਼ੁਰੂ ਕੀਤਾ ਅਤੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਇੱਕ ਐਂਬੂਲੇਂਸ ਸਟੇਸ਼ਨ ਵੀ ਹਮਲੇ ਦੀ ਚਪੇਟ 'ਚ ਆ ਗਿਆ, ਜਿਸ ਵਿੱਚ ਇੱਕ ਪੈਰਾਮੇਡਿਕ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ।
ਸ਼ੁਰੂਆਤੀ ਜਾਣਕਾਰੀ ਮੁਤਾਬਿਕ, ਘੱਟ ਤੋਂ ਘੱਟ 11 ਲੋਕ ਜਖ਼ਮੀ ਹੋਏ ਹਨ। ਹਾਲਾਂਕਿ, ਰਾਹਤ ਅਭਿਆਨ ਜਾਰੀ ਹੋਣ ਕਾਰਣ ਜਖ਼ਮੀਆਂ ਦੀ ਗਿਣਤੀ ਵੱਧ ਸਕਦੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਦੱਸਿਆ ਕਿ ਖੁਫ਼ੀਆ ਏਜੰਸੀਆਂ ਨੇ ਪਹਿਲਾ ਹੀ ਵੱਡੇ ਹਮਲੇ ਦੀ ਚੇਤਾਵਨੀ ਦੇ ਦਿੱਤੀ ਸੀ। ਇਸ ਵਜ੍ਹਾ ਕਾਰਨ ਉਨ੍ਹਾਂ ਨੇ ਆਇਰਲੈਂਡ ਦੇ ਡਬਲਿਨ ਦੌਰੇ ਨੂੰ ਵਿਚਕਾਰ ਹੀ ਛੱਡ ਦਿੱਤਾ ਤੇ ਉੱਥੋਂ ਮੁੜਨ ਦਾ ਫੈਸਲਾ ਲਿਆ।
ਇਸ ਰੂਸੀ ਹਮਲੇ ਦਾ ਪ੍ਰਭਾਵ ਯੂਕਰੇਨ ਦੀਆਂ ਸਰਹੱਦਾਂ ਤੋਂ ਬਾਹਰ ਵੀ ਮਹਿਸੂਸ ਕੀਤਾ ਗਿਆ। ਨਾਟੋ ਮੈਂਬਰ ਪੋਲੈਂਡ ਨੇ ਤੁਰੰਤ ਆਪਣੇ ਸੁਰੱਖਿਆ ਉਪਾਅ ਸਰਗਰਮ ਕਰ ਦਿੱਤੇ। ਪੋਲਿਸ਼ ਫੌਜ ਨੇ F-16 ਲੜਾਕੂ ਜਹਾਜ਼ਾਂ ਨੂੰ ਉਡਾਣ ਭਰਨ ਦਾ ਹੁਕਮ ਦਿੱਤਾ ਅਤੇ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਅਤੇ ਰਾਡਾਰ ਯੂਨਿਟਾਂ ਨੂੰ ਹਾਈ ਅਲਰਟ 'ਤੇ ਤਾਇਨਾਤ ਕੀਤਾ। ਪੋਲੈਂਡ ਨੇ ਕਿਹਾ ਕਿ ਇਹ ਕਦਮ ਉਸਦੇ ਹਵਾਈ ਖੇਤਰ ਅਤੇ ਯੂਕਰੇਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।