Courtesy: ਅਮਰੀਕਾ ਅਤੇ ਭਾਰਤ ਵਿਚਕਾਰ ਜਲਦੀ ਹੀ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ।
ਭਾਰਤੀ ਅਰਥ-ਵਿਵਸਥਾ ਅਤੇ ਕੰਪਨੀਆਂ ਲਈ ਚੰਗੀ ਖ਼ਬਰ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਵਪਾਰ ਸਮਝੌਤੇ ਦੀ ਗੱਲਬਾਤ ਸਹੀ ਰਸਤੇ 'ਤੇ ਹੈ। ਜਲਦੀ ਹੀ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਾਂਝਾ ਏਜੰਡਾ ਬਣ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਵਪਾਰਕ ਸਮਝੌਤਾ ਹੋ ਸਕਦਾ ਹੈ। ਇਹ ਜਾਣਕਾਰੀ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ। ਉਹਨਾਂ ਕਿਹਾ ਕਿ ਭਾਰਤ ਨਾਲ ਟੈਰਿਫ ਗੱਲਬਾਤ "ਬਹੁਤ ਵਧੀਆ ਚੱਲ ਰਹੀ ਹੈ" ਅਤੇ ਉਹਨਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇੱਕ ਵਪਾਰ ਸਮਝੌਤਾ ਹੋ ਜਾਵੇਗਾ। ਟਰੰਪ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ, ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਇੱਕ ਸੰਖੇਪ ਗੱਲਬਾਤ ਵਿੱਚ ਇਹ ਗੱਲ ਕਹੀ।
ਟਰੰਪ ਦੇ ਹਵਾਲੇ ਨਾਲ ਇੱਕ ਨਿਊਜ਼ ਚੈਨਲ ਨੇ ਕਿਹਾ ਕਿ ਟਰੰਪ ਬੋਲੇ - ਮੈਨੂੰ ਲੱਗਦਾ ਹੈ ਕਿ ਅਸੀਂ ਭਾਰਤ ਨਾਲ ਇੱਕ ਸਮਝੌਤਾ ਕਰਾਂਗੇ। "ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਤਿੰਨ ਹਫ਼ਤੇ ਪਹਿਲਾਂ ਇੱਥੇ ਸਨ ਅਤੇ ਉਹ ਇੱਕ ਸੌਦਾ ਕਰਨਾ ਚਾਹੁੰਦੇ ਹਨ," ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਦੇ ਅਖੀਰ ਵਿੱਚ ਵ੍ਹਾਈਟ ਹਾਊਸ ਗਏ ਸਨ। ਟਰੰਪ ਨੇ ਇਹ ਟਿੱਪਣੀ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤ ਜਵਾਬੀ ਟੈਰਿਫ ਤੋਂ ਬਚਣ ਲਈ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੋਵੇਗਾ।
2 ਅਪ੍ਰੈਲ ਨੂੰ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ 'ਤੇ ਭਾਰੀ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, 9 ਅਪ੍ਰੈਲ ਨੂੰ ਉਹਨਾਂ ਨੇ ਇਸ ਸਾਲ 9 ਜੁਲਾਈ ਤੱਕ ਇਨ੍ਹਾਂ ਟੈਰਿਫਾਂ 'ਤੇ 90 ਦਿਨਾਂ ਦੀ ਰੋਕ ਲਗਾ ਦਿੱਤੀ ਸੀ। ਚੀਨ ਅਤੇ ਹਾਂਗਕਾਂਗ ਨੂੰ ਛੱਡ ਕੇ ਕਿਉਂਕਿ ਲਗਭਗ 75 ਦੇਸ਼ਾਂ ਨੇ ਵਪਾਰਕ ਸੌਦਿਆਂ ਲਈ ਅਮਰੀਕਾ ਨਾਲ ਸੰਪਰਕ ਕੀਤਾ ਸੀ। ਹਾਲਾਂਕਿ, 2 ਅਪ੍ਰੈਲ ਨੂੰ ਦੇਸ਼ਾਂ 'ਤੇ ਲਗਾਈ ਗਈ 10 ਪ੍ਰਤੀਸ਼ਤ ਮੂਲ ਡਿਊਟੀ ਹਾਲੇ ਵੀ ਲਾਗੂ ਹੈ। ਇਸਤੋਂ ਇਲਾਵਾ ਸਟੀਲ, ਐਲੂਮੀਨੀਅਮ ਅਤੇ ਮੋਟਰ ਵਾਹਨਾਂ ਦੇ ਪੁਰਜ਼ਿਆਂ 'ਤੇ ਵੀ 25 ਪ੍ਰਤੀਸ਼ਤ ਡਿਊਟੀ ਲਗਾਈ ਗਈ ਹੈ। ਅਮਰੀਕੀ ਰਾਸ਼ਟਰਪਤੀ ਵੱਲੋਂ ਸ਼ੁਰੂ ਕੀਤੀ ਗਈ ਵਪਾਰ ਜੰਗ ਵਿੱਚ ਹੁਣ ਢਿੱਲ ਦੇ ਸੰਕੇਤ ਮਿਲ ਰਹੇ ਹਨ। ਅਮਰੀਕਾ ਭਾਰਤ ਨਾਲ ਆਪਣਾ ਪਹਿਲਾ ਵਪਾਰ ਸਮਝੌਤਾ ਕਰ ਸਕਦਾ ਹੈ। ਇਸਦਾ ਫਾਇਦਾ ਦੋਵੇਂ ਦੇਸ਼ਾਂ ਭਾਰਤ ਤੇ ਅਮਰੀਕਾ ਨੂੰ ਹੋਵੇਗਾ।