ਟਰੰਪ ਦਾ ਵੱਡਾ ਬਿਆਨ, ਬੋਲੇ-ਮਸਕ ਨਾਲ ਸਬੰਧ ਸੁਧਾਰਨ ਦੀ ਕੋਈ ਇੱਛਾ ਨਹੀਂ, ਰਿਪਬਲਿਕਨਾਂ ਦੀ ਸਹਾਇਤਾ ਕੀਤਾ ਤਾਂ ਇਸਦੇ ਗੰਭੀਰ ਨਤੀਜੇ ਹੋਣਗੇ

ਟਰੰਪ ਅਤੇ ਮਸਕ ਵਿਚਕਾਰ ਹੰਗਾਮਾ ਇੱਕ ਵਿਸ਼ੇਸ਼ ਬਿੱਲ ਕਾਰਨ ਸ਼ੁਰੂ ਹੋਇਆ ਸੀ। ਮਸਕ ਨੇ ਟਰੰਪ ਦੇ ਟੈਕਸ ਅਤੇ ਖਰਚ ਨਾਲ ਸਬੰਧਤ ਬਿੱਲ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਇਸਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਜਨਤਕ ਪੈਸੇ ਨੂੰ ਬਰਬਾਦ ਕਰਨ ਵਾਲਾ ਬਿੱਲ ਹੈ। ਇਹ ਸ਼ਰਮਨਾਕ ਹੈ। ਮਸਕ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਬਰਦਾਸ਼ਤ ਤੋਂ ਬਾਹਰ ਹੈ। ਮਸਕ ਨੇ ਕਿਹਾ ਕਿ ਇਹ ਬਿੱਲ ਰਾਤ ਨੂੰ ਪਾਸ ਕੀਤਾ ਗਿਆ ਸੀ, ਤਾਂ ਜੋ ਇਸ 'ਤੇ ਹੋਰ ਚਰਚਾ ਨਾ ਹੋ ਸਕੇ।

Share:

Trump's big statement : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਮਰੀਕੀ ਅਰਬਪਤੀ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਸਬੰਧ ਸੁਧਾਰਨ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਮਸਕ ਰਾਸ਼ਟਰਪਤੀ ਦੇ ਘਰੇਲੂ ਨੀਤੀ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਰਿਪਬਲਿਕਨਾਂ ਵਿਰੁੱਧ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵਿੱਤ ਸਹਾਇਤਾ ਪ੍ਰਦਾਨ ਕਰਦੇ ਹਨ, ਤਾਂ ਇਸਦੇ ਗੰਭੀਰ ਨਤੀਜੇ ਹੋਣਗੇ। ਹਾਲ ਹੀ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੋਵਾਂ ਵਿਚਕਾਰ ਇੱਕ ਭਿਆਨਕ ਝਗੜਾ ਹੋਇਆ ਸੀ। ਦੋਵਾਂ ਨੇ ਇੱਕ ਦੂਜੇ 'ਤੇ ਹਮਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। 

ਦੋਵਾਂ ਦੇ ਨੇੜਲੇ ਲੋਕ ਸੁਲ੍ਹਾ ਕਰਨ ਦੀ ਕੋਸ਼ਿਸ਼ 'ਚ

ਇੱਕ ਪ੍ਰੋਗਰਾਮ ਵਿੱਚ, ਟਰੰਪ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਮਸਕ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ - "ਮੈਂ ਕਦੇ ਵੀ ਮਸਕ ਨਾਲ ਆਪਣੇ ਰਿਸ਼ਤੇ ਬਾਰੇ ਚਿੰਤਤ ਨਹੀਂ ਹਾਂ। ਮੈਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਕੋਈ ਪਰਵਾਹ ਨਹੀਂ ਹੈ।" ਹਾਲਾਂਕਿ, ਪਰਦੇ ਪਿੱਛੇ, ਦੋਵਾਂ ਦੇ ਨੇੜਲੇ ਲੋਕ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਸਕ ਨੇ ਇੰਟਰਨੈੱਟ ਮੀਡੀਆ ਤੋਂ ਟਰੰਪ ਵਿਰੁੱਧ ਕੁਝ ਸਖ਼ਤ ਪੋਸਟਾਂ ਨੂੰ ਹਟਾ ਦਿੱਤਾ ਹੈ, ਜਦੋਂ ਕਿ ਟਰੰਪ ਨੇ ਮਸਕ ਦੀ ਹੋਰ ਆਲੋਚਨਾ ਕਰਨ ਵਿੱਚ ਵੀ ਸੰਜਮ ਵਰਤਿਆ ਹੈ। ਟਰੰਪ ਦੇ ਸਲਾਹਕਾਰਾਂ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਸਮਝੌਤਾ ਕਰ ਲੈਂਦੇ ਹਨ, ਤਾਂ ਵੀ ਇਹ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਹੇਗਾ। 

ਮਸਕ ਅਤੇ ਟਰੰਪ ਵਿਚਕਾਰ ਕੀ ਹੈ ਵਿਵਾਦ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਲੋਨ ਮਸਕ ਵਿਚਕਾਰ ਵਿਵਾਦ ਕੁੱਝ ਦਿਨਾਂ ਤੋੱ ਚੱਲ ਰਿਹਾ ਹੈ। ਟਰੰਪ ਅਤੇ ਮਸਕ ਬਹੁਤ ਕਰੀਬੀ ਦੋਸਤ ਸਨ, ਪਰ ਹੁਣ ਦੋਵਾਂ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਦੋਵੇਂ ਜਨਤਕ ਮੰਚਾਂ 'ਤੇ ਇੱਕ ਦੂਜੇ 'ਤੇ ਹਮਲੇ ਕਰ ਰਹੇ ਹਨ। ਟਰੰਪ ਨੇ ਹਾਲ ਹੀ ਵਿੱਚ ਮਸਕ ਨੂੰ ਧਮਕੀ ਵੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮਸਕ ਦੇ ਸਾਰੇ ਸਰਕਾਰੀ ਠੇਕੇ ਰੱਦ ਕਰ ਦਿੱਤੇ ਜਾਣਗੇ। ਦੂਜੇ ਪਾਸੇ, ਮਸਕ ਨੇ ਟਰੰਪ 'ਤੇ ਗੰਭੀਰ ਦੋਸ਼ ਲਗਾਏ ਹਨ। ਦਰਅਸਲ, ਟਰੰਪ ਅਤੇ ਮਸਕ ਵਿਚਕਾਰ ਹੰਗਾਮਾ ਇੱਕ ਵਿਸ਼ੇਸ਼ ਬਿੱਲ ਕਾਰਨ ਸ਼ੁਰੂ ਹੋਇਆ ਸੀ। ਮਸਕ ਨੇ ਟਰੰਪ ਦੇ ਟੈਕਸ ਅਤੇ ਖਰਚ ਨਾਲ ਸਬੰਧਤ ਬਿੱਲ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਇਸਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਜਨਤਕ ਪੈਸੇ ਨੂੰ ਬਰਬਾਦ ਕਰਨ ਵਾਲਾ ਬਿੱਲ ਹੈ। ਇਹ ਸ਼ਰਮਨਾਕ ਹੈ। ਮਸਕ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਬਰਦਾਸ਼ਤ ਤੋਂ ਬਾਹਰ ਹੈ। ਮਸਕ ਨੇ ਕਿਹਾ ਕਿ ਇਹ ਬਿੱਲ ਰਾਤ ਨੂੰ ਪਾਸ ਕੀਤਾ ਗਿਆ ਸੀ, ਤਾਂ ਜੋ ਇਸ 'ਤੇ ਹੋਰ ਚਰਚਾ ਨਾ ਹੋ ਸਕੇ।

ਮਸਕ ਦੀ ਆਲੋਚਨਾ ਤੋਂ ਬਾਅਦ ਟਰੰਪ ਗੁੱਸੇ ਵਿੱਚ ਆਏ

ਐਲੋਨ ਮਸਕ ਦੀ ਆਲੋਚਨਾ ਤੋਂ ਬਾਅਦ ਟਰੰਪ ਗੁੱਸੇ ਵਿੱਚ ਆ ਗਏ। ਮਸਕ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਟਿੱਪਣੀ ਤੋਂ ਬਹੁਤ ਨਿਰਾਸ਼ ਹਨ। ਟਰੰਪ ਨੇ ਦਾਅਵਾ ਕੀਤਾ ਕਿ ਮਸਕ ਇਸ ਬਿੱਲ ਬਾਰੇ ਸਭ ਕੁਝ ਜਾਣਦੇ ਸਨ, ਪਰ ਉਨ੍ਹਾਂ ਨੇ ਪਹਿਲਾਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਦੋਂ ਮਸਕ ਨੂੰ ਪਤਾ ਲੱਗਾ ਕਿ ਇਲੈਕਟ੍ਰਿਕ ਵਾਹਨ ਸਬਸਿਡੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ, ਤਾਂ ਉਨ੍ਹਾਂ ਦੀਆਂ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਵੇਗਾ। ਟਰੰਪ ਨੇ ਮਸਕ ਨੂੰ ਇਹ ਕਹਿ ਕੇ ਧਮਕੀ ਦਿੱਤੀ ਕਿ ਉਹ ਸਾਰੀਆਂ ਸਰਕਾਰੀ ਸਬਸਿਡੀਆਂ ਖਤਮ ਕਰ ਦੇਣਗੇ।

ਇਹ ਵੀ ਪੜ੍ਹੋ