Russia Ukraine War: ਯੂਕਰੇਨ ਦੀ ਫੌਜ ਨੇ ਮੰਗਲਵਾਰ ਨੂੰ ਰੂਸ ਦੇ ਖਤਰਨਾਕ ਗਸ਼ਤੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਦਿੱਤਾ। ਨਿਊਜ਼ਵੀਕ ਦੀ ਰਿਪੋਰਟ ਮੁਤਾਬਕ ਕਾਲੇ ਸਾਗਰ ਵਿੱਚ ਰੂਸ ਦੇ ਨਵੇਂ ਗਸ਼ਤੀ ਜਹਾਜ਼ ਨੂੰ ਯੂਕਰੇਨੀ ਜਲ ਸੈਨਾ ਦੇ ਡਰੋਨਾਂ ਨੇ ਤਬਾਹ ਕਰ ਦਿੱਤਾ। ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਖੁਫੀਆ ਡਾਇਰੈਕਟੋਰੇਟ ਵਿਭਾਗ (ਯੂਐਚਆਰ) ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਯੂਕਰੇਨੀ ਫੌਜ ਦੇ ਖੁਫੀਆ ਵਿਭਾਗ ਨੇ ਦੱਸਿਆ ਕਿ ਨਿਸ਼ਾਨਾ ਬਣਾਏ ਗਏ ਰੂਸੀ ਜਲ ਸੈਨਾ ਦੇ ਜਹਾਜ਼ ਦਾ ਨਾਂ ਸਰਗੇਈ ਕੋਟੋਵ ਸੀ।
+1 russian ship was upgraded to a submarine.
— Defense of Ukraine (@DefenceU) March 5, 2024
Tonight, the special unit of the @DI_Ukraine "Group 13" attacked the patrol ship of the russian Black Sea Fleet, "Sergei Kotov," worth $65 million.
As a result of the attack by Magura V5 naval drones, the russian ship of project… pic.twitter.com/smZ1H1Ekp6
ਇਹ ਰੂਸ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਗਸ਼ਤੀ ਜਹਾਜ਼ ਸੀ ਜਿਸ ਨੂੰ ਹਾਲ ਹੀ ਵਿੱਚ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਇਸ ਗਸ਼ਤੀ ਜਹਾਜ਼ ਦੀ ਕੀਮਤ 65 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਸ ਜਹਾਜ਼ ਨੂੰ ਰੂਸੀ ਪਣਡੁੱਬੀਆਂ ਵਿਚ ਵਰਤੋਂ ਲਈ ਢੁਕਵਾਂ ਬਣਾਇਆ ਗਿਆ ਸੀ।
Ukrainian Defense Intelligence shared a video of the Russian Sergey Kotov patrol ship being destroyed.
— Anton Gerashchenko (@Gerashchenko_en) March 5, 2024
Glory to Ukrainian Heroes! https://t.co/3KPMpgxXD8 pic.twitter.com/4LGiEYQaEY
ਫੌਜ ਦੀ 13 ਮੈਂਬਰੀ ਵਿਸ਼ੇਸ਼ ਟੀਮ ਨੇ ਇਸ ਆਪਰੇਸ਼ਨ ਨੂੰ ਦਿੱਤਾ ਅੰਜਾਮ
ਇਸ ਮੁੱਦੇ 'ਤੇ ਜਾਣਕਾਰੀ ਦਿੰਦੇ ਹੋਏ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਫੌਜ ਦੀ 13 ਮੈਂਬਰੀ ਵਿਸ਼ੇਸ਼ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ। ਮਾਗੁਰਾ ਵੀ5 ਨੇਵਲ ਡਰੋਨ ਦੀ ਮਦਦ ਨਾਲ ਰੂਸੀ ਜਹਾਜ਼ ਸਰਗੇਈ ਕੋਟੋਵ 22160 ਨੂੰ ਤਬਾਹ ਕਰਨ 'ਚ ਸਫਲਤਾ ਹਾਸਲ ਕੀਤੀ ਗਈ। ਇਸ ਰੂਸੀ ਗਸ਼ਤੀ ਜਹਾਜ਼ ਨੂੰ ਹਾਲ ਹੀ ਵਿੱਚ ਕਾਲੇ ਸਾਗਰ ਵਿੱਚ ਗਸ਼ਤ ਕਰਨ ਲਈ ਰੂਸੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਦੀ ਕੀਮਤ ਲਗਭਗ 65 ਮਿਲੀਅਨ ਡਾਲਰ ਦੱਸੀ ਜਾਂਦੀ ਹੈ।
⚡️Russian Sergei Kotov patrol ship of the Black Sea Fleet was destroyed last night by the Group 13 special Unit of Ukrainian Defense Intelligence.
— Anton Gerashchenko (@Gerashchenko_en) March 5, 2024
As a result of the attack by Magura V5 naval drones, the Russian ship of project 22160 Sergei Kotov suffered damage to the stern,… pic.twitter.com/0yAG9vqg8Y
ਟੈਲੀਗ੍ਰਾਮ ਚੈਨਲ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਟੈਲੀਜੈਂਸ ਡਾਇਰੈਕਟੋਰੇਟ ਦੀ 13 ਮੈਂਬਰੀ ਵਿਸ਼ੇਸ਼ ਟੀਮ ਅਤੇ ਯੂਕਰੇਨੀਅਨ ਨੇਵੀ ਟੀਮ ਨੇ ਸਾਂਝੇ ਤੌਰ 'ਤੇ ਇਸ ਮਿਸ਼ਨ ਨੂੰ ਪੂਰਾ ਕੀਤਾ। ਡਾਇਰੈਕਟੋਰੇਟ ਨੇ ਕਿਹਾ ਕਿ ਇਸ ਦੇ ਲਈ ਉਸ ਨੂੰ ਕੀਵ ਦੇ ਡਿਜੀਟਲ ਟਰਾਂਸਫਾਰਮੇਸ਼ਨ ਵਿਭਾਗ ਤੋਂ ਵੀ ਮਦਦ ਮਿਲੀ ਹੈ। ਰੂਸੀ ਜਹਾਜ਼ 'ਤੇ ਹਮਲੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਜੰਗ ਚ ਲੱਖਾਂ ਲੋਕ ਗੁਆ ਚੁੱਕੇ ਹਨ ਜਾਨ
ਇਸ ਤੋਂ ਪਹਿਲਾਂ ਰਾਇਟਰਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ ਮਹੀਨੇ ਵੀ ਯੂਕਰੇਨ ਦੀ ਫੌਜ ਨੇ ਕ੍ਰੀਮੀਆ ਨੇੜੇ ਇੱਕ ਰੂਸੀ ਜੰਗੀ ਬੇੜੇ ਨੂੰ ਗੋਲੀ ਮਾਰ ਦਿੱਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ 2022 ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਵਿੱਚ ਹੁਣ ਤੱਕ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ।