menu-icon
Punjabi Story Line
  • Home
  • News
  • National
  • ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਕਰਨਲ ਜ਼ਿੰਦਗੀ ਦੀ ਜੰਗ ਹਾਰੇ, 8 ਸਾਲ ਤੋਂ ਕੋਮਾ 'ਚ ਸਨ

ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਕਰਨਲ ਜ਼ਿੰਦਗੀ ਦੀ ਜੰਗ ਹਾਰੇ, 8 ਸਾਲ ਤੋਂ ਕੋਮਾ 'ਚ ਸਨ

2015 'ਚ ਕੁਪਵਾੜਾ ਨੇੜੇ ਇੱਕ ਪਿੰਡ ਵਿੱਚ ਲੁਕੇ ਹੋਏ ਅੱਤਵਾਦੀਆਂ ਵਿਰੁੱਧ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ ਹੋ ਗਏ ਸੀ।

Date Updated Last Updated : 25 December 2023, 07:34 PM IST
Share:

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਮਗਰੋਂ ਗੰਭੀਰ ਜਖ਼ਮੀ ਹੋਏ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ 8 ਸਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ। ਉਹ ਲੰਬਾ ਸਮਾਂ ਕੋਮਾ 'ਚ ਰਹੇ। ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਏ ਤੇ ਉਹਨਾਂ ਦਾ ਦੇਹਾਂਤ ਹੋ ਗਿਆ। ਮਿਲਟਰੀ ਹਸਪਤਾਲ ਜਲੰਧਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਪੰਜਾਬ ਦੇ ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਬ੍ਰਿਗੇਡੀਅਰ ਬੀਏ ਢਿੱਲੋਂ (ਸੇਵਾਮੁਕਤ) ਨੇ ਲੈਫਟੀਨੈਂਟ ਕਰਨਲ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਉਨ੍ਹਾਂ  ਕਿਹਾ ਕਿ ਲੈਫਟੀਨੈਂਟ ਕਰਨਲ ਨਟ ਨਵੰਬਰ 2015 ਵਿੱਚ ਘਟਨਾ ਦੇ ਸਮੇਂ 160 ਟੈਰੀਟੋਰੀਅਲ ਆਰਮੀ ਬਟਾਲੀਅਨ (ਜੇਏਕੇ ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2ਆਈਸੀ) ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਕੁਪਵਾੜਾ ਨੇੜੇ ਇੱਕ ਪਿੰਡ ਵਿੱਚ ਲੁਕੇ ਹੋਏ ਅੱਤਵਾਦੀਆਂ ਵਿਰੁੱਧ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ ਹੋ ਗਏ ਸੀ। ਦੱਸ ਦਈਏ ਕਿ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨਟ ਦਾ ਪਰਿਵਾਰ ਮੂਲ ਰੂਪ ਵਿੱਚ ਬਟਾਲਾ ਨੇੜੇ ਪਿੰਡ ਢਡਿਆਲਾ ਨਟ ਦਾ ਰਹਿਣ ਵਾਲਾ ਹੈ। ਉਹ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਗੁਨੀਤ ਅਤੇ ਅਸ਼ਮੀਤ ਛੱਡ ਗਏ ਹਨ। 

14 ਸਾਲ ਦੇਸ਼ ਸੇਵਾ 

ਲੈਫਟੀਨੈਂਟ ਕਰਨਲ ਨਟ ਨੂੰ ਅਸਲ ਵਿੱਚ ਸੰਨ 1998 'ਚ ਬ੍ਰਿਗੇਡ ਆਫ ਗਾਰਡਜ਼ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਸੀ। 2012 ਵਿੱਚ ਸੇਵਾਮੁਕਤ ਹੋਣ ਤੋਂ ਪਹਿਲਾਂ 14 ਸਾਲ ਤੱਕ ਰੈਜੀਮੈਂਟ ਵਿੱਚ ਸੇਵਾ ਕੀਤੀ। ਆਪਣੀ ਇਹ ਸਰਵਿਸ ਪੂਰੀ ਕਰਨ ਤੋਂ ਬਾਅਦ ਉਹ ਇੱਕ ਅਧਿਕਾਰੀ ਵਜੋਂ ਟੈਰੀਟੋਰੀਅਲ ਆਰਮੀ ਵਿੱਚ ਸ਼ਾਮਲ ਹੋ ਗਏ ਸਨ। 2015 ਵਿੱਚ ਅੱਤਵਾਦੀਆਂ ਨਾਲ ਇੱਕ ਮੁਕਾਬਲੇ ਦੌਰਾਨ ਲੈਫਟੀਨੈਂਟ ਕਰਨਲ ਨਟ ਦੇ ਚਿਹਰੇ, ਖਾਸ ਕਰਕੇ ਉਨ੍ਹਾਂ ਦੇ ਹੇਠਲੇ ਜਬਾੜੇ 'ਤੇ ਗੰਭੀਰ ਸੱਟਾਂ ਲੱਗੀਆਂ ਸਨ। 25 ਨਵੰਬਰ 2015 ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹਾਜੀ ਨਾਕਾ ਪਿੰਡ 'ਚ ਇਕ ਝੌਂਪੜੀ 'ਚ ਲੁਕੇ ਇੱਕ ਅੱਤਵਾਦੀ ਨੇ ਕੰਟਰੋਲ ਰੇਖਾ ਦੇ ਨੇੜੇ ਗੋਲੀਬਾਰੀ ਕੀਤੀ। ਸ਼੍ਰੀਨਗਰ ਦੇ ਮਿਲਟਰੀ ਹਸਪਤਾਲ ਅਤੇ ਬਾਅਦ ਵਿੱਚ ਨਵੀਂ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਗੰਭੀਰ ਸਰਜਰੀ ਕੀਤੀ।

 

 

Recent News