menu-icon
Punjabi Story Line
  • Home
  • News
  • National
  • ਪਿਆਰ ਲਈ LoC ਪਾਰ ਕਰਕੇ ਭਾਰਤ ਆਇਆ ਨੌਜਵਾਨ, ਇੱਕ ਮਹੀਨੇ ਬਾਅਦ ਵਾਪਸ ਪਾਕਿਸਤਾਨ ਭੇਜਿਆ ਗਿਆ

ਪਿਆਰ ਲਈ LoC ਪਾਰ ਕਰਕੇ ਭਾਰਤ ਆਇਆ ਨੌਜਵਾਨ, ਇੱਕ ਮਹੀਨੇ ਬਾਅਦ ਵਾਪਸ ਪਾਕਿਸਤਾਨ ਭੇਜਿਆ ਗਿਆ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਰਹਿਣ ਵਾਲੇ ਜੀਸ਼ਾਨ ਅਹਿਮਦ ਮੀਰ ਨੂੰ ਆਪਣੀ ਪ੍ਰੇਮਿਕਾ ਨਾਲ ਮੁਲਾਕਾਤ ਕਰਨ ਲਈ ਕੰਟਰੋਲ ਰੇਖਾ (LoC) ਪਾਰ ਕਰਕੇ ਭਾਰਤ ਆਉਣਾ ਮਹਿੰਗਾ ਪੈ ਗਿਆ। ਕਰੀਬ ਇੱਕ ਮਹੀਨੇ ਤੱਕ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਨੂੰ ਮੁੜ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ।

Date Updated Last Updated : 05 July 2026, 04:53 PM IST
Share:

ਨਵੀਂ ਦਿੱਲੀ: ਪਿਆਰ ਵਿੱਚ ਪ੍ਰੇਮੀ ਕੀ ਨਹੀਂ ਕਰ ਬੈਠਦੇ। ਕਈ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ, ਜਦੋ ਪ੍ਰੇਮੀ ਆਪਣੇ ਪਿਆਰ ਦੀ ਖਾਤਿਰ ਜਾਨ ਜੋਖ਼ਮ 'ਚ ਪਾ ਕੇ ਸੀਮਾ ਪਾਰ ਕਰਕੇ ਆਏ। ਅਜਿਹੀ ਹੀ ਕਹਾਣੀ ਪਿੱਛਲੇ ਦਿਨੀਂ ਸੁਣਨ ਨੂੰ ਮਿਲੀ ਸੀ, ਜਦੋਂ 1 ਮਈ ਨੂੰ ਉਰੀ ਦੇ ਪੰਕੇਡੀ ਪਿੰਡ ਦੇ ਰਹਿਣ ਵਾਲੇ ਜ਼ੀਸ਼ਾਨ ਨੇ  ਆਪਣੀ ਪ੍ਰੇਮਿਕਾ, ਇਰਮ ਮਜੀਦ ਨੂੰ ਮਿਲਣ ਲਈ ਸਰਹੱਦ ਪਾਰ ਕੀਤੀ ਸੀ। ਉਸੇ ਦਿਨ, ਭਾਰਤੀ ਫੌਜ ਨੇ ਦੱਸਿਆ ਸੀ ਕਿ ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ ਪਾਰ ਕਰਦੇ ਸਮੇਂ ਇੱਕ ਘੁਸਪੈਠੀਏ ਨੂੰ ਫੜ ਲਿਆ ਗਿਆ ਹੈ। ਹਾਲਾਂਕਿ, ਹੁਣ ਕਾਨੂੰਨੀ ਪ੍ਰੀਕਿਰਿਆ ਪੂਰੀ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਜ਼ੀਸ਼ਾਨ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਹੈ।

ਸਨੈਪਚੈਟ 'ਤੇ ਹੋਈ ਸੀ ਦੋਸਤੀ, ਪਿਆਰ ਨੇ ਕਰਵਾਈ ਸਰਹੱਦ ਪਾਰ

ਜੀਸ਼ਾਨ ਅਹਿਮਦ ਮੀਰ ਦੀ ਜਾਣ-ਪਛਾਣ ਉਰੀ ਦੇ ਪੰਕੇਡੀ ਪਿੰਡ ਦੀ ਰਹਿਣ ਵਾਲੀ ਇਰਮ ਮਜੀਦ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਰਾਹੀਂ ਹੋਈ ਸੀ। ਦੋਵਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਆਪਣੀ ਪ੍ਰੇਮਿਕਾ ਨੂੰ ਮਿਲਣ ਦੀ ਇੱਛਾ ਵਿੱਚ ਜੀਸ਼ਾਨ ਨੇ 31 ਮਈ ਨੂੰ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਇਲਾਕੇ ਵਿੱਚ ਦਾਖ਼ਲ ਹੋਣ ਦਾ ਫ਼ੈਸਲਾ ਕੀਤਾ। ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਫੌਜ ਨੇ ਉਰੀ ਸੈਕਟਰ ਦੇ ਸਿਲੀਕੋਟ ਇਲਾਕੇ ਵਿੱਚ ਜੀਸ਼ਾਨ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਇਲਾਕਾ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਹੈ ਅਤੇ ਇੱਥੇ ਆਮ ਲੋਕਾਂ ਦੀ ਆਵਾਜਾਈ ਸੀਮਿਤ ਰਹਿੰਦੀ ਹੈ।

ਸ਼ੁਰੂਆਤੀ ਜਾਂਚ ਦੌਰਾਨ ਫੌਜ ਨੂੰ ਇਹ ਸੰਕੇਤ ਮਿਲੇ ਕਿ ਜੀਸ਼ਾਨ ਦਾ ਕੋਈ ਅੱਤਵਾਦੀ ਮਨਸੂਬਾ ਨਹੀਂ ਸੀ ਅਤੇ ਉਹ ਸਿਰਫ਼ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਸਰਹੱਦ ਪਾਰ ਕਰਕੇ ਆਇਆ ਸੀ। ਇਸ ਦੇ ਬਾਵਜੂਦ ਕਾਨੂੰਨੀ ਪ੍ਰਕਿਰਿਆ ਅਨੁਸਾਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਗੈਰ-ਕਾਨੂੰਨੀ ਘੁਸਪੈਠ ਦਾ ਕੇਸ ਹੋਇਆ ਦਰਜ

ਪੁਲਿਸ ਨੇ ਜੀਸ਼ਾਨ ਖ਼ਿਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਉਸ ਨੂੰ ਬਾਰਾਮੂਲਾ ਜੇਲ੍ਹ ਭੇਜਿਆ ਗਿਆ। ਜਾਂਚ ਪੂਰੀ ਹੋਣ ਉਪਰੰਤ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ।  ਅਦਾਲਤ ਨੇ ਪੁਲਿਸ ਦੀ ਚਾਰਜਸ਼ੀਟ ਨੂੰ ਸਵੀਕਾਰ ਕਰਦੇ ਹੋਏ ਮਾਮਲੇ ਦਾ ਨਿਪਟਾਰਾ ਕੀਤਾ, ਜਿਸ ਤੋਂ ਬਾਅਦ ਜੀਸ਼ਾਨ ਨੂੰ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਸ਼ਨੀਵਾਰ ਨੂੰ ਭਾਰਤੀ ਅਧਿਕਾਰੀਆਂ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਸ ਦੀ ਵਾਪਸੀ ਸਬੰਧੀ ਰਸਮੀ ਕਾਰਵਾਈ ਪੂਰੀ ਕੀਤੀ। ਇਸ ਤੋਂ ਬਾਅਦ ਜੀਸ਼ਾਨ ਨੂੰ ਕਮਾਨ ਪੋਸਟ ਲਿਜਾਇਆ ਗਿਆ, ਜਿੱਥੇ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਵਿਛੋੜੇ ਤੋਂ ਪਹਿਲਾਂ ਹੋਈ ਆਖ਼ਰੀ ਮੁਲਾਕਾਤ

ਵਾਪਸੀ ਤੋਂ ਪਹਿਲਾਂ ਇਰਮ ਮਜੀਦ ਅਤੇ ਉਸ ਦੇ ਪਰਿਵਾਰ ਨੂੰ ਕੁਝ ਮਿੰਟਾਂ ਲਈ ਜੀਸ਼ਾਨ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਇਰਮ ਆਪਣੇ ਮਾਤਾ-ਪਿਤਾ ਅਤੇ ਤਿੰਨ ਭੈਣ-ਭਰਾਵਾਂ ਨਾਲ ਉੱਥੇ ਪਹੁੰਚੀ ਸੀ। ਮੁਲਾਕਾਤ ਦੌਰਾਨ ਮਾਹੌਲ ਕਾਫ਼ੀ ਭਾਵੁਕ ਰਿਹਾ। ਇਰਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਦੋ-ਤਿੰਨ ਮਿੰਟਾਂ ਲਈ ਮਿਲਣ ਦੀ ਆਗਿਆ ਮਿਲੀ। ਉਸ ਦੇ ਮੁਤਾਬਕ ਜੀਸ਼ਾਨ ਨੇ ਉਸ ਵੇਲੇ ਕੋਈ ਗੱਲ ਨਹੀਂ ਕੀਤੀ ਅਤੇ ਉਹ ਪੂਰੇ ਸਮੇਂ ਭਾਵੁਕ ਹੋ ਕੇ ਰੋਂਦਾ ਰਿਹਾ।

 

Recent News