menu-icon
Punjabi Story Line
  • Home
  • News
  • Punjab
  • Aman Arora : ਸੰਗਰੂਰ ਅਦਾਲਤ ਨੇ ਦਿੱਤੀ ਰਾਹਤ, ਆਖਰੀ ਫੈਸਲਾ ਆਉਣ ਤੱਕ ਮਿਲੀ ਜ਼ਮਾਨਤ, 24 ਨੂੰ ਅਗਲੀ ਸੁਣਵਾਈ 

Aman Arora : ਸੰਗਰੂਰ ਅਦਾਲਤ ਨੇ ਦਿੱਤੀ ਰਾਹਤ, ਆਖਰੀ ਫੈਸਲਾ ਆਉਣ ਤੱਕ ਮਿਲੀ ਜ਼ਮਾਨਤ, 24 ਨੂੰ ਅਗਲੀ ਸੁਣਵਾਈ 

ਆਪ ਸਰਕਾਰ ਦੇ ਮੰਤਰੀ Aman Arora ਨੇ 2 ਸਾਲ ਦੀ ਸਜ਼ਾ ਖਿਲਾਫ ਅਪੀਲ ਪਾਈ ਹੈ। ਜਿਸਦੀ ਸੁਣਵਾਈ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ਦੀਆਂ ਅਪੀਲਾਂ ਦੇ ਆਧਾਰ 'ਤੇ 24 ਜਨਵਰੀ ਨੂੰ ਬਹਿਸ ਹੋਵੇਗੀ। 

Date Updated Last Updated : 19 January 2024, 06:55 PM IST
Share:

ਹਾਈਲਾਈਟਸ

  • ਅਮਨ ਅਰੋੜਾ ਅਤੇ 8 ਹੋਰਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ
  • ਅਮਨ ਅਰੋੜਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ

Aam Aadmi Party ਦੇ ਆਗੂ ਅਤੇ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕੁੱਝ ਰਾਹਤ ਮਿਲੀ ਹੈ।  ਸੰਗਰੂਰ ਦੀ ਅਦਾਲਤ ਨੇ ਆਖਰੀ ਫੈਸਲਾ ਆਉਣ ਤੱਕ ਅਮਨ ਅਰੋੜਾ ਨੂੰ ਜ਼ਮਾਨਤ ਦੇ ਦਿੱਤੀ ਹੈ। 19 ਜਨਵਰੀ ਨੂੰ ਸੰਗਰੂਰ ਅਦਾਲਤ ਵਿਚ  Aman Arora  ਦੀ ਪੇਸ਼ੀ ਸੀ। ਜਿਸਤੋਂ ਬਾਅਦ ਅਮਨ ਅਰੋੜਾ ਨੂੰ 24 ਜਨਵਰੀ ਨੂੰ ਮੁੜ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।  24 ਜਨਵਰੀ ਨੂੰ ਦੋਵਾਂ ਧਿਰਾਂ ਦੀ ਸੁਣਵਾਈ ਹੋਵੇਗੀ ਅਤੇ ਬਹਿਸ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਸੁਨਾਮ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਅਮਨ ਅਰੋੜਾ ਨੇ ਸੰਗਰੂਰ ਦੀ ਅਦਾਲਤ ਵਿੱਚ ਸਜ਼ਾ ਖਿਲਾਫ ਅਪੀਲ ਕੀਤੀ ਹੈ। 

15 ਸਾਲ ਪੁਰਾਣਾ ਮਾਮਲਾ 

Aman Arora ਦਾ ਆਪਣੇ ਜੀਜਾ ਅਤੇ ਅਕਾਲੀ ਆਗੂ ਰਜਿੰਦਰ ਦੀਪਾ ਨਾਲ ਪਰਿਵਾਰਕ ਝਗੜਾ ਸੀ। ਉਸਦੇ ਜੀਜਾ ਦਾ ਦੋਸ਼ ਸੀ ਕਿ 2008 ਵਿੱਚ ਅਮਨ ਅਰੋੜਾ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ। ਮਾਮਲੇ ਵਿੱਚ ਅਮਨ ਅਰੋੜਾ ਅਤੇ 8 ਹੋਰਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ਜਿਸਦਾ ਫੈਸਲਾ 15 ਸਾਲ ਬਾਅਦ ਆਇਆ ਸੀ। ਸੁਨਾਮ ਕੋਰਟ ਨੇ ਆਪਣੇ ਫੈਸਲੇ ਵਿੱਚ ਅਮਨ ਅਰੋੜਾ ਸਮੇਤ ਨੌ ਵਿਅਕਤੀਆਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਇਸ ਫੈਸਲੇ ਮਗਰੋਂ ਸੂਬੇ ਦੀ ਸਿਆਸਤ ਵੀ ਨਵਾਂ ਮੋੜ ਲੈ ਗਈ । ਕਾਨੂੰਨ ਦਾ ਹਵਾਲਾ ਦੇ ਕੇ ਅਮਨ ਅਰੋੜਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ। ਇਸੇ ਸਿਲਸਿਲੇ ਦਰਮਿਆਨ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੱਕ ਨੇ ਪੱਤਰ ਜਾਰੀ ਕਰਕੇ 26 ਜਨਵਰੀ ਨੂੰ ਸਜ਼ਾਯਾਫਤਾ ਮੰਤਰੀ ਕੋਲੋਂ ਝੰਡਾ ਲਹਿਰਾਉਣ ਦੀ ਤਿਆਰੀ ਉਪਰ ਵੀ ਇਤਰਾਜ਼ ਜਤਾਇਆ। 

Recent News