menu-icon
Punjabi Story Line
  • Home
  • News
  • Punjab
  • ਪੰਜਾਬ ਚ ਕਿਸਾਨਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਵੱਡੀ ਖ਼ਬਰ - ਉਗਰਾਹਾਂ, ਰਾਜੇਵਾਲ ਸਮੇਤ ਕਈ ਆਗੂ ਰਿਹਾਅ

ਪੰਜਾਬ ਚ ਕਿਸਾਨਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਵੱਡੀ ਖ਼ਬਰ - ਉਗਰਾਹਾਂ, ਰਾਜੇਵਾਲ ਸਮੇਤ ਕਈ ਆਗੂ ਰਿਹਾਅ

ਇਸਤੋਂ ਪਹਿਲਾਂ 3 ਮਾਰਚ ਦੀ ਰਾਤ ਨੂੰ ਸਮਰਾਲਾ 'ਚ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਰਿਹਾਅ ਕੀਤਾ ਗਿਆ ਹੈ। ਪੰਜਾਬ ਦੇ ਕਈ ਹੋਰਨਾਂ ਜ਼ਿਲ੍ਹਿਆਂ ਚ ਵੀ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਗਿਆ। 

Date Updated Last Updated : 05 March 2025, 08:49 PM IST
Share:

ਚੰਡੀਗੜ੍ਹ ਮੋਰਚੇ ਨੂੰ ਲੈਕੇ ਪੰਜਾਬ ਭਰ ਅੰਦਰ ਕਿਸਾਨਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਪ੍ਰਸ਼ਾਸਨ ਵੱਲੋ ਧਰਨੇ 'ਚ ਸ਼ਾਮਲ ਹੋਣ ਲਈ ਜਾਂਦੇ ਹੋਏ ਗ੍ਰਿਫਤਾਰ ਕੀਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਇਸਤੋਂ ਪਹਿਲਾਂ 3 ਮਾਰਚ ਦੀ ਰਾਤ ਨੂੰ ਸਮਰਾਲਾ 'ਚ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਵੀ ਰਿਹਾਅ ਕੀਤਾ ਗਿਆ ਹੈ। ਪੰਜਾਬ ਦੇ ਕਈ ਹੋਰਨਾਂ ਜ਼ਿਲ੍ਹਿਆਂ ਚ ਵੀ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਗਿਆ। 

ਧਨੇਰ ਨੇ ਰੱਦ ਕੀਤਾ ਪ੍ਰੋਗ੍ਰਾਮ 

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਗੰਢੂ ਤੋਂ ਅਸੀਂ ਕਾਫਲੇ ਦੇ ਰੂਪ ਵਿੱਚ ਆ ਰਹੇ ਸੀ। ਉਗਰਾਹਾਂ ਨੇ ਕਿਹਾ ਹੈ ਕਿ ਪਹਿਲਾਂ ਆ ਕੇ ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ  ਦੀਆਂ ਜਥੇਬੰਦੀਆਂ ਜੋ ਬਾਹਰ ਹਨ ਉਨ੍ਹਾਂ ਨੇ ਗੱਲਬਾਤ ਕੀਤੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪਤਾ ਲੱਗਿਆ ਹੈ ਕਿ ਮਨਜੀਤ ਧਨੇਰ ਨੇ ਪ੍ਰੋਗਰਾਮ ਰੱਦ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਸੂਬਾ ਕਮੇਟੀ ਨੇ ਜੋ ਫੈਸਲਾ ਲਿਆ ਹੈ ਉਸ ਨੂੰ ਮੰਨਣਾ ਪਵੇਗਾ। ਉਧਰ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੱਲ 12 ਵਜੇ ਤੱਕ ਸਾਰੇ ਕਿਸਾਨ ਰਿਹਾਅ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੇ ਅੱਜ ਵਾਲਾ ਪ੍ਰੋਗਰਾਮ ਰੱਦ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਵੀ ਰਿਹਾਅ ਕੀਤੇ ਜਾਣਗੇ।

Recent News