menu-icon
Punjabi Story Line
  • Home
  • News
  • Punjab
  • ਫ਼ਿਰੋਜ਼ਪੁਰ 'ਚ BSF ਨੂੰ ਮਿਲਿਆ ਹੈਰੋਇਨ ਦਾ ਪੈਕੇਟ, ਘੱਟ ਰੌਸ਼ਨੀ ਵਾਲੀ ਗੇਂਦ ਵੀ ਬਰਾਮਦ

ਫ਼ਿਰੋਜ਼ਪੁਰ 'ਚ BSF ਨੂੰ ਮਿਲਿਆ ਹੈਰੋਇਨ ਦਾ ਪੈਕੇਟ, ਘੱਟ ਰੌਸ਼ਨੀ ਵਾਲੀ ਗੇਂਦ ਵੀ ਬਰਾਮਦ

ਫ਼ਿਰੋਜ਼ਪੁਰ ਬੀਐੱਸਐੱਫ ਰੇਂਜ ਅਧੀਨ ਸਾਲ 2024 ਵਿੱਚ ਹੈਰੋਇਨ ਦੀ ਤਸਕਰੀ ਦੀ ਇਹ ਪਹਿਲੀ ਘਟਨਾ ਹੈ, ਜਿਸ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਵੱਡੀਆਂ ਖੇਪਾਂ ਦੀ ਥਾਂ ਸਮੱਗਲਰਾਂ ਵੱਲੋਂ ਛੋਟੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ।

Date Updated Last Updated : 02 January 2024, 05:14 PM IST
Share:

ਬੀਐੱਸਐੱਫ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਭਾਰਤੀ ਸਰਹੱਦ ਵਿੱਚ ਹੈਰੋਇਨ ਦੀ ਤਸਕਰੀ ਦੀ ਇੱਕ ਘਟਨਾ ਨੂੰ ਨਾਕਾਮ ਕਰ ਦਿੱਤਾ ਹੈ। ਸਰਹੱਦੀ ਪਿੰਡ ਐਲਐਸ ਵਾਲਾ ਨੇੜਿਓਂ ਸ਼ੱਕੀ ਹੈਰੋਇਨ ਦਾ ਪੈਕਟ ਬਰਾਮਦ ਹੋਇਆ ਹੈ। ਬਰਾਮਦ ਕੀਤੇ ਪੈਕੇਟ ਦੇ ਕੋਲ ਇੱਕ ਮੱਧਮ ਜਿਹੀ ਰੌਸ਼ਨੀ ਵਾਲੀ ਗੇਂਦ ਵੀ ਮਿਲੀ ਹੈ। ਬਰਾਮਦ ਹੋਏ ਪੈਕੇਟ ਦਾ ਭਾਰ 480 ਗ੍ਰਾਮ ਹੈ।

ਹੈਰੋਇਨ ਹੋਣ ਦਾ ਸ਼ੱਕ 

ਬੀਐੱਸਐੱਫ ਦੇ ਬੁਲਾਰੇ ਅਨੁਸਾਰ, 1 ਜਨਵਰੀ 2024 ਦੀ ਸ਼ਾਮ ਨੂੰ ਇੱਕ ਖੇਪ ਦੀ ਮੌਜੂਦਗੀ ਬਾਰੇ ਵਿਸ਼ੇਸ਼ ਸੂਚਨਾ 'ਤੇ, ਚੌਕਸ ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਐਲਐਸ ਵਾਲਾ ਦੇ ਬਾਹਰਵਾਰ ਤਲਾਸ਼ੀ ਮੁਹਿੰਮ ਚਲਾਈ ਸੀ। ਤਲਾਸ਼ੀ ਮੁਹਿੰਮ ਦੌਰਾਨ ਸ਼ਾਮ 6:35 ਵਜੇ ਦੇ ਕਰੀਬ ਇੱਕ ਖੇਤ ਵਿੱਚੋਂ 1 ਪੈਕੇਟ  ਬਰਾਮਦ ਹੋਇਆ। ਜਿਸ ਵਿੱਚ ਹੈਰੋਇਨ ਹੋਣ ਦਾ ਸ਼ੱਕ ਸੀ, ਇਸ ਨੂੰ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਗਿਆ ਸੀ ਅਤੇ ਨਾਲ ਹੀ ਇੱਕ ਛੋਟੀ ਜਿਹੀ ਰੋਸ਼ਨੀ ਵਾਲੀ ਬਾਲ ਵੀ ਸੀ। ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਚੌਕਸ ਬੀਐਸਐਫ ਜਵਾਨਾਂ ਨੇ ਨਾਕਾਮ ਕਰ ਦਿੱਤਾ।

Tags :

Recent News