menu-icon
Punjabi Story Line
  • Home
  • News
  • Punjab
  • Fatehgarh Sahib: ਮੱਝਾਂ ਨੂੰ ਲੈ ਕੇ ਹੋਈ ਲੜਾਈ ਦਾ ਨਿਪਟਾਰਾ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਹੌਲਦਾਰ ਰੰਗੇ ਹੱਥੀਂ ਕਾਬੂ

Fatehgarh Sahib: ਮੱਝਾਂ ਨੂੰ ਲੈ ਕੇ ਹੋਈ ਲੜਾਈ ਦਾ ਨਿਪਟਾਰਾ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਹੌਲਦਾਰ ਰੰਗੇ ਹੱਥੀਂ ਕਾਬੂ

Fatehgarh Sahib: ਸ਼ਿਕਾਇਤ ਅਨੁਸਾਰ ਖੁਸ਼ਪਾਲ ਸਿੰਘ ਨੇ ਜਸਵੀਰ ਸਿੰਘ ਨੂੰ ਮੱਝਾਂ ਵੇਚੀਆਂ ਸਨ। ਸੌਦਾ 84 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। ਬੈਂਕ 'ਚੋਂ ਪੈਸੇ ਕਢਵਾਉਣ ਦੇ ਨਾਂ 'ਤੇ ਉਸ ਨਾਲ ਠੱਗੀ ਮਾਰੀ ਗਈ। ਜਸਵੀਰ ਨੇ ਪੈਸੇ ਵਾਪਸ ਨਾ ਕੀਤੇ ਤਾਂ ਖੁਸ਼ਪਾਲ ਨੇ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਦਰਖਾਸਤ ਦਿੱਤੀ। ਇਸ ਨੂੰ ਜਾਂਚ ਲਈ ਮੂਲੇਪੁਰ ਥਾਣੇ ਭੇਜ ਦਿੱਤਾ ਗਿਆ।

Date Updated Last Updated : 06 March 2024, 07:00 PM IST
Share:

Fatehgarh Sahib: ਫਤਿਹਗੜ੍ਹ ਸਾਹਿਬ ਵਿੱਚ ਵਿਜੀਲੈਂਸ ਨੇ ਪੰਜਾਬ ਪੁਲਿਸ ਦੇ ਹੌਲਦਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ। ਉਸ ਖ਼ਿਲਾਫ਼ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਫਤਿਹਗੜ੍ਹ ਸਾਹਿਬ ਦੇ ਮੂਲੇਪੁਰ ਥਾਣੇ ਵਿੱਚ ਤਾਇਨਾਤ ਸੀ। ਖੁਸ਼ਪਾਲ ਸਿੰਘ ਵਾਸੀ ਨੌਲੱਖਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਅਨੁਸਾਰ ਖੁਸ਼ਪਾਲ ਸਿੰਘ ਨੇ ਜਸਵੀਰ ਸਿੰਘ ਨੂੰ ਮੱਝਾਂ ਵੇਚੀਆਂ ਸਨ। ਸੌਦਾ 84 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। ਬੈਂਕ 'ਚੋਂ ਪੈਸੇ ਕਢਵਾਉਣ ਦੇ ਨਾਂ 'ਤੇ ਉਸ ਨਾਲ ਠੱਗੀ ਮਾਰੀ ਗਈ। ਜਸਵੀਰ ਨੇ ਪੈਸੇ ਵਾਪਸ ਨਾ ਕੀਤੇ ਤਾਂ ਖੁਸ਼ਪਾਲ ਨੇ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਦਰਖਾਸਤ ਦਿੱਤੀ। ਇਸ ਨੂੰ ਜਾਂਚ ਲਈ ਮੂਲੇਪੁਰ ਥਾਣੇ ਭੇਜ ਦਿੱਤਾ ਗਿਆ।

ਥਾਣੇ ਬੁਲਾ ਕੇ ਕਰਵਾਇਆ ਸੀ ਦੋਵਾਂ ਧਿਰਾਂ ਦਾ ਰਾਜੀਨਾਮਾ

ਖੁਸ਼ਪਾਲ ਸਿੰਘ ਅਨੁਸਾਰ ਦੋਵਾਂ ਧਿਰਾਂ ਨੂੰ ਮੂਲੇਪੁਰ ਥਾਣੇ ਬੁਲਾਇਆ ਗਿਆ। ਉਥੇ ਕਾਂਸਟੇਬਲ ਜਗਜੀਤ ਸਿੰਘ ਨੇ ਉਨ੍ਹਾਂ ਦਾ ਰਾਜੀਨਾਮਾ ਜਸਵੀਰ ਸਿੰਘ ਨੇ 21-21 ਹਜ਼ਾਰ ਰੁਪਏ ਦੀਆਂ 4 ਕਿਸ਼ਤਾਂ ਵਿੱਚ 84 ਹਜ਼ਾਰ ਰੁਪਏ ਦੇਣ ਦੀ ਗੱਲ ਮੰਨ ਲਈ ਸੀ। ਪਹਿਲੀ ਕਿਸ਼ਤ 'ਚੋਂ 15 ਹਜ਼ਾਰ ਰੁਪਏ ਉਸ ਨੂੰ ਗੂਗਲ-ਪੇ 'ਤੇ ਦਿੱਤੇ ਗਏ। ਇਸ ਵਿੱਚੋਂ ਕਾਂਸਟੇਬਲ ਜਗਜੀਤ ਸਿੰਘ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਿਸ ਦੀ ਸ਼ਿਕਾਇਤ ਵਿਜੀਲੈਂਸ ਪਟਿਆਲਾ ਰੇਂਜ ਨੂੰ ਕੀਤੀ ਗਈ। ਡੀਐਸਪੀ ਵਿਜੀਲੈਂਸ ਸੁਖਵਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਜਦੋਂ ਖੁਸ਼ਪਾਲ ਸਿੰਘ 10 ਹਜ਼ਾਰ ਰੁਪਏ ਦੇਣ ਗਿਆ ਤਾਂ ਕਾਂਸਟੇਬਲ ਜਗਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Recent News