menu-icon
Punjabi Story Line
  • Home
  • News
  • Punjab
  • ਮੁਕੰਦਰ ਦਾ ਸਿਕੰਦਰ - 20 ਲੱਖ ਰੁਪਏ ਕਰਜ਼ਾ ਲੈਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ, ਹੁਣ ਵੱਜਦੇ ਨੇ ਸੈਲੂਟ, ਜਾਣੋ ਪੂਰਾ ਮਾਮਲਾ 

ਮੁਕੰਦਰ ਦਾ ਸਿਕੰਦਰ - 20 ਲੱਖ ਰੁਪਏ ਕਰਜ਼ਾ ਲੈਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ, ਹੁਣ ਵੱਜਦੇ ਨੇ ਸੈਲੂਟ, ਜਾਣੋ ਪੂਰਾ ਮਾਮਲਾ 

ਪਰਿਵਾਰ ਵੱਲੋਂ ਜੁਲਾਈ 2023 ‘ਚ 20ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਸਟੱਡੀ ਲਈ ਕੈਨੇਡਾ ਭੇਜਿਆ ਸੀ ਹਾਲਾਂਕਿ ਉਸਨੇ ਪੰਜਾਬ ਵਿਚ ਪਹਿਲਾਂ ਹੀ ਐੱਮਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ।

Date Updated Last Updated : 26 February 2025, 09:10 PM IST
Share:

ਆਪਣੇ ਚੰਗੇ ਭਵਿੱਖ ਅਤੇ ਰਿਜ਼ਕ ਦੀ ਤਲਾਸ਼ ਲਈ ਅਮਰੀਕਾ ਅਤੇ ਕੈਨੇਡਾ ਗਏ ਪੰਜਾਬ ਦੇ ਨੌਜਵਾਨਾਂ ਨੂੰ ਭਾਵੇਂ ਆਉਣ ਵਾਲਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ ਕਿਉਂਕਿ ਅਮਰੀਕਾ ਵੱਲੋਂ ਲਗਾਤਾਰ ਜਹਾਜ਼ ਭਰ –ਭਰ ਕੇ ਡਿਪੋਰਟ ਕੀਤੇ ਨੌਜਵਾਨ ਭਾਰਤ ਦੀ ਧਰਤੀ ਵੱਲ ਭੇਜੇ ਜਾ ਰਹੇ ਹਨ ਅਤੇ ਕੈਨੇਡਾ ਵਿਚ ਗੈਰ ਕਾਨੂੰਨੀ ਐਲਾਨੇ ਅਜਿਹੇ ਲੱਖਾਂ ਹੀ ਨੌਜਵਾਨ ਦੁਵਿਧਾ ਭਰੀ ਜਿੰਦਗੀ ਜੀਅ ਰਹੇ ਹਨ। ਅਜਿਹੇ ਨਿਰਾਸ਼ਾਜਨਕ ਮਾਹੌਲ ਵਿਚ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਨ੍ਹਾਂ ਨੌਜਵਾਨਾਂ ਲਈ ਹਨੇਰੇ ਵਿਚ ਟਿਮਟਿਮਾਉਂਦੇ ਜੁਗਨੂੰ ਵਾਂਗ ਹੈ ਜਿਨ੍ਹਾਂ ਨੌਜਵਾਨਾਂ ਨੂੰ ਲਗਦਾ ਹੈ ਕਿ ਸਾਡੀ ਜ਼ਿੰਦਗੀ ਕਾਲੀ ਬੌਲ਼ੀ ਰਾਤ ਵਿਚ ਬਦਲ ਚੁੱਕੀ ਹੈੇ।

ਜੁਲਾਈ 2023 'ਚ ਗਿਆ ਸੀ ਕੈਨੇਡਾ  

ਸਿੰਕਦਰ ਸਿੰਘ ਆਪਣੀ ਇੱਛਾ ਮੁਤਾਬਿਕ ਕੈਨੇਡਾ ਛੱਡ ਕੇ ਪੰਜਾਬ ਪਰਤਿਆ। ਅੱਜ ਉਹ ਪੰਜਾਬ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਵੱਜੋਂ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਜੇਕਰ ਮੈਂ ਕੈਨੇਡਾ ਹੁੰਦਾ ਤਾਂ ਮੈਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇਕ ਮਜ਼ਦੂਰ ਦੀ ਤਰ੍ਹਾਂ, ਹੁਣ ਮੈਨੂੰ ਆਪਣੀ ਧਰਤੀ ਨੇ ਮੁਕੱਦਰ ਦਾ ਸਿਕੰਦਰ ਬਣਾ ਦਿੱਤਾ ਹੈ। ਸਿਕੰਦਰ ਸਿੰਘ ਦੱਸਦਾ ਹੈ ਕਿ ਉਸਦੇ ਪਰਿਵਾਰ ਵੱਲੋਂ ਜੁਲਾਈ 2023 ‘ਚ 20ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਸਟੱਡੀ ਲਈ ਕੈਨੇਡਾ ਭੇਜਿਆ ਸੀ ਹਾਲਾਂਕਿ ਉਸਨੇ ਪੰਜਾਬ ਵਿਚ ਪਹਿਲਾਂ ਹੀ ਐੱਮਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ। ਜਦੋਂ ਉਹ ਕੈਨੇਡਾ ਪਹੁੰਚਿਆਂ ਤਾਂ ਅਕਤੂਬਰ ਮਹੀਨੇ ਘਰ ਤੋਂ ਬਾਪੂ ਕੁਲਦੀਪ ਸਿੰਘ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜੋ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਵਿਚ ਸਬ–ਇੰਸਪੈਕਟਰ ਦੀ ਭਰਤੀ ਲਈ ਟੈਸਟ ਦਿੱਤਾ ਸੀ ਉਸ ਵਿਚੋਂ ਤੂੰ ਪਾਸ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਸੇਜ ਆਇਆ ਹੈ ਕਿ ਉਨ੍ਹਾਂ ਨੇ ਆਪਣੇ ਹੱਥੀ ਜੁਆਇੰਨਿੰਗ ਲੈਂਟਰ ਤੁਹਾਨੂੰ ਸੌਪਣੇ ਹਨ। ਇਸ ਫੋਨ ਕਾਲ ਨੇ ਮੈਨੂੰ ਵਾਪਿਸ ਆਪਣੇ ਵਤਨ ਸੱਦ ਲਿਆ।

ਪਿਤਾ ਦੇ ਇੱਕ ਫੋਨ ਨੇ ਬਦਲੀ ਕਿਸਮਤ 

ਸਿਕੰਦਰ ਸਿੰਘ ਦੱਸਦਾ ਹੈ ਕਿ ਜਦੋਂ ਮੈਨੂੰ ਇੰਡੀਆਂ ਤੋਂ ਮੇਰੇ ਪਿਤਾ ਦਾ ਫੋਨ ਆਇਆ ਸੀ ਕਿ ਤੈਨੂੰ ਸਬ–ਇੰਸਪੈਕਟਰ ਵੱਜੋਂ ਜੁਆਇੰਨਿੰਗ ਲੈਟਰ ਲੈਣ ਲਈ ਵਾਪਿਸ ਪੰਜਾਬ ਆਉਣਾ ਚਾਹੀਦਾ ਹੈ। ਇਹ ਮੇਰੇ ਲਈ ਇਮਤਿਹਾਨ ਦੀ ਘੜੀ ਸੀ ਕਿ ਮੈਂ ਹੁਣ ਕੈਨੇਡਾ ਵਿਚ ਹੀ ਸੈੱੱਟ ਹੋਵਾਂ ਜਾਂ ਫਿਰ ਵਾਪਿਸ ਪੰਜਾਬ ਜਾਵਾਂ? ਮੈਂ ਫੈਸਲਾ ਲਿਆ ਕਿ ਮੈਂ ਵਾਪਸ ਪੰਜਾਬ ਚਲਾ ਜਾਵਾਗਾਂ । ਮੇਰੇ ਫੈਸਲੇ ਦਾ ਆਧਾਰ ਇਹ ਸੀ ਕਿ ਆਪਣੀ ਧਰਤੀ ‘ਤੇ ਜੋ ਰੁਤਬਾ, ਇੱਜ਼ਤ ਅਤੇ ਸਕੂਨ ਮਿਲੇਗਾ ਉਹ ਮੈਂ ਡਾਲਰਾਂ ਨਾਲ ਵੀ ਖਰੀਦ ਨਹੀਂ ਪਾਵਾਗਾਂ। ਅੱਜ ਵੀ ਮੈਂ ਕਨੇਡਾ ਹੁੰਦਾ ਤਾਂ ਮਜ਼ਦੂਰੀ ਕਰਨ ਦੇ ਨਾਲ ਨਾਲ ਮੈ ਸਲੂਟ ਮਾਰਦਾ ਹੁੰਦਾ , ਅੱਜ ਆਪਣੇ ਵਤਨ ਅਤੇ ਆਪਣੀ ਧਰਤੀ ਤੇ ਮੈਨੂੰ ਸਲੂਟ ਵੱਜ ਰਹੇ ਹਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇਗੀ। ਹੁਣ ਮੈਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਨਾ ਸੁਹਾਣਾ ਵਿਖੇ ਤਾਇਨਾਤ ਹਾਂ ਅਤੇ ਆਪਣੀ ਜ਼ਿੰਦਗੀ ਅਤੇ ਫੈਸਲਿਆਂ ਤੋਂ ਸੰਤੁਸ਼ਟ ਹਾਂ । ਸਮਰਾਲਾ ਦੇ ਇਸ ਹੋਣਹਾਰ ਪੁੱਤਰ ਦਾ ਕਹਿਣਾ ਹੈ ਕਿ ਜੋ ਲੋਕ ਅਮਰੀਕਾ ਨੇ ਡਿਪੋਟ ਕੀਤੇ ਹਨ ਜਾਂ ਕੈਨੇਡਾ ਤੋਂ ਮਜ਼ਬੂਰੀ ਵਸ ਵਾਪਿਸ ਆ ਰਹੇ ਹਨ ਉਨ੍ਹਾਂ ਨੂੰ ਘਬਰਾਉਣ ਦੀ ਥਾਂ ਖੁਦ ਨੂੰ ਪਹਿਚਾਨਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਸਦਾ ਕਹਿਣਾਂ ਹੈ ਕਿ ਤੁਸੀ ਮੁੜ ਆਪਣੀ ਹੀ ਮਿੱਟੀ ਨਾਲ ਜੁੜੇ ਹੋ ਇਸ ਲਈ ਆਪਣੀ ਮਿੱਟੀ ‘ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰੋ , ਬੇਗਾਨੇ ਪੱਤਣਾਂ ‘ਤੇ ਕਾਹਦੇ ਲਈ ਜ਼ੋਰ ਮਾਰਨਾ ਏ।

Recent News