menu-icon
Punjabi Story Line
  • Home
  • News
  • Punjab
  • PSEB ਵੱਲੋਂ 'ਪੁਸਤਕ ਪੋਰਟਲ' ਲਾਂਚ, ਵਿਦਿਆਰਥੀਆਂ ਨੂੰ ਕਿਤਾਬਾਂ 'ਤੇ 15 ਫ਼ੀਸਦੀ ਛੋਟ ਦਾ ਤੋਹਫ਼ਾ,ਪੰਜਾਬ ਦੇ 12 ਲੱਖ ਵਿਦਿਆਰਥੀਆਂ ਨੂੰ ਹੋਵੇਗਾ ਲਾਭ

PSEB ਵੱਲੋਂ 'ਪੁਸਤਕ ਪੋਰਟਲ' ਲਾਂਚ, ਵਿਦਿਆਰਥੀਆਂ ਨੂੰ ਕਿਤਾਬਾਂ 'ਤੇ 15 ਫ਼ੀਸਦੀ ਛੋਟ ਦਾ ਤੋਹਫ਼ਾ,ਪੰਜਾਬ ਦੇ 12 ਲੱਖ ਵਿਦਿਆਰਥੀਆਂ ਨੂੰ ਹੋਵੇਗਾ ਲਾਭ

ਇਸ ਨਵੇਂ ਪੋਰਟਲ ਰਾਹੀਂ ਹੁਣ ਵਿਦਿਆਰਥੀ, ਮਾਪੇ ਅਤੇ ਸਕੂਲ ਸਿੱਧੇ ਤੌਰ 'ਤੇ ਕਿਤਾਬਾਂ ਦਾ ਆਨਲਾਈਨ ਆਰਡਰ ਕਰ ਸਕਣਗੇ। ਇਸ ਪੋਰਟਲ ਤੋਂ ਖ਼ਰੀਦਾਰੀ 'ਤੇ ਕਿਤਾਬਾਂ ਦੇ ਪ੍ਰਿੰਟ ਰੇਟ 'ਤੇ 15 ਫ਼ੀਸਦੀ ਦੀ ਸਿੱਧੀ ਛੋਟ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧਾ ਫ਼ਾਇਦਾ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਸਾਲਾਨਾ ਲਗਭਗ 2.15 ਕਰੋੜ ਰੁਪਏ ਦੀ ਬੱਚਤ ਹੋਵੇਗੀ।

Date Updated Last Updated : 01 July 2026, 07:03 PM IST
Share:

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਵੱਲੋਂ ਕੀਤੀ ਜਾਣ ਵਾਲੀ ਮਨਮਾਨੀ ਅਤੇ ਓਵਰਚਾਰਜਿੰਗ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਬੋਰਡ ਨੇ ਆਪਣਾ ਖੁਦ ਦਾ ਈ-ਕਾਮਰਸ ਪੋਰਟਲ 'ਪੁਸਤਕ ਪੋਰਟਲ' ਸ਼ੁਰੂ ਕਰ ਦਿੱਤਾ ਹੈ। ਇਸ ਪਹਿਲਕਦਮੀ ਨਾਲ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸਿੱਖਿਆ ਬੋਰਡ ਬਣ ਗਿਆ ਹੈ, ਜਿਸ ਨੇ ਇਸ ਤਰ੍ਹਾਂ ਦਾ ਪੋਰਟਲ ਲਾਂਚ ਕੀਤਾ ਹੈ।

ਕਿੰਨਾ ਲਾਭ?

ਇਸ ਨਵੇਂ ਪੋਰਟਲ ਰਾਹੀਂ ਹੁਣ ਵਿਦਿਆਰਥੀ, ਮਾਪੇ ਅਤੇ ਸਕੂਲ ਸਿੱਧੇ ਤੌਰ 'ਤੇ ਕਿਤਾਬਾਂ ਦਾ ਆਨਲਾਈਨ ਆਰਡਰ ਕਰ ਸਕਣਗੇ। ਇਸ ਪੋਰਟਲ ਤੋਂ ਖ਼ਰੀਦਾਰੀ 'ਤੇ ਕਿਤਾਬਾਂ ਦੇ ਪ੍ਰਿੰਟ ਰੇਟ 'ਤੇ 15 ਫ਼ੀਸਦੀ ਦੀ ਸਿੱਧੀ ਛੋਟ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧਾ ਫ਼ਾਇਦਾ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਸਾਲਾਨਾ ਲਗਭਗ 2.15 ਕਰੋੜ ਰੁਪਏ ਦੀ ਬੱਚਤ ਹੋਵੇਗੀ।

ਕਿਤਾਬਾਂ ਦੀ ਉਪਲਬਧਤਾ

PSEB ਚੇਅਰਮੈਨ (ਰਿਟਾਇਰਡ IAS) ਡਾ. ਅਮਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮੀਡੀਅਮ ਦੀਆਂ ਕੁੱਲ 361 ਟੈਕਸਟਬੁੱਕ ਟਾਈਟਲਾਂ ਦੀਆਂ ਕਰੀਬ 2.25 ਕਰੋੜ ਕਿਤਾਬਾਂ ਪ੍ਰਿੰਟ ਕਰਵਾ ਲਈਆਂ ਹਨ। ਹੁਣ ਪ੍ਰਾਈਵੇਟ ਵਿਕਰੇਤਾ ਵਿਦਿਆਰਥੀਆਂ ਤੋਂ ਮਨਚਾਹੇ ਰੇਟ ਨਹੀਂ ਵਸੂਲ ਸਕਣਗੇ। ਸਕੂਲ ਸਿਰਫ਼ ਕਿਤਾਬਾਂ ਵੰਡਣ ਵਿੱਚ ਸਹਾਇਤਾ ਕਰਨਗੇ ਅਤੇ ਉਹ ਬੋਰਡ ਦੁਆਰਾ ਤੈਅ ਕੀਤੇ ਗਏ ਰੇਟ ਤੋਂ ਇੱਕ ਰੁਪਏ ਵੀ ਵੱਧ ਨਹੀਂ ਲੈ ਸਕਣਗੇ।
ਡਿਲੀਵਰੀ ਦੇ ਦੋ ਸੌਖੇ ਵਿਕਲਪ

ਕਿਤਾਬਾਂ ਦੀ ਸਮੇਂ ਸਿਰ ਅਤੇ ਆਸਾਨ ਡਿਲੀਵਰੀ ਲਈ ਬੋਰਡ ਨੇ ਦੋ ਵਿਸ਼ੇਸ਼ ਪ੍ਰਬੰਧ ਕੀਤੇ ਹਨ

1. ਸੈਲਫ਼ ਪਿਕ-ਅੱਪ:
ਪੂਰੇ ਪੰਜਾਬ ਵਿੱਚ 97 ਡਿਲੀਵਰੀ/ਪਿਕ-ਅੱਪ ਸੈਂਟਰ ਬਣਾਏ ਗਏ ਹਨ। ਵਿਦਿਆਰਥੀ ਜਾਂ ਮਾਪੇ ਇਨ੍ਹਾਂ ਸੈਂਟਰਾਂ 'ਤੇ ਜਾ ਕੇ ਖੁਦ ਕਿਤਾਬਾਂ ਲੈ ਸਕਦੇ ਹਨ, ਜਿਸ 'ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ। ਨਾਲ ਹੀ, PSEB ਦੇ ਜ਼ਿਲ੍ਹਾ ਦਫ਼ਤਰਾਂ 'ਤੇ ਵਾਕ-ਇਨ ਕਰਕੇ ਵੀ 15 ਫ਼ੀਸਦੀ ਛੋਟ 'ਤੇ ਕਿਤਾਬਾਂ ਖ਼ਰੀਦੀਆਂ ਜਾ ਸਕਦੀਆਂ ਹਨ।
2. ਘਰ ਬੈਠੇ ਡਿਲੀਵਰੀ:
ਜਿਹੜੇ ਲੋਕ ਕਿਤਾਬਾਂ ਘਰ ਮੰਗਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ PSEB ਨੇ ਭਾਰਤੀ ਡਾਕ (India Post) ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਹਿਤ 'ਗਿਆਨ ਪੋਸਟ ਸਕੀਮ' ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 5 ਕਿਲੋ ਤੱਕ ਦੇ ਪਾਰਸਲ 'ਤੇ ਘੱਟੋ-ਘੱਟ 20 ਰੁਪਏ ਅਤੇ ਵੱਧ ਤੋਂ ਵੱਧ 100 ਰੁਪਏ ਦਾ ਹੀ ਡਿਲੀਵਰੀ ਚਾਰਜ ਲਗੇਗਾ।
ਇਸ ਪਹਿਲ ਨਾਲ ਨਾ ਸਿਰਫ਼ ਵਿਦਿਆਰਥੀਆਂ ਦਾ ਆਰਥਕ ਬੋਝ ਘਟੇਗਾ, ਸਗੋਂ ਕਿਤਾਬਾਂ ਦੀ ਖ਼ਰੀਦ ਪ੍ਰਕਿਰਿਆ ਵੀ ਪਾਰਦਰਸ਼ੀ ਅਤੇ ਸੌਖੀ ਹੋ ਜਾਵੇਗੀ।

Tags :

Recent News