menu-icon
Punjabi Story Line
  • Home
  • News
  • Punjab
  • Canada 'ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

Canada 'ਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸਤਵਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਉਹ ਉਥੇ ਡਰਾਈਵਰੀ ਕਰਦਾ ਸੀ। ਉਸ ਨੇ ਆਪਣਾ ਟਰਾਲਾ ਸੜਕ ’ਤੇ ਖੜ੍ਹਾ ਕੀਤਾ ਸੀ ਅਤੇ ਟਰਾਲੇ ਦੇ ਪਿੱਛੇ ਖੜ੍ਹਾ ਸੀ। ਇਸ ਦੇ ਪਿੱਛੇ ਇੱਕ ਹੋਰ ਟਰਾਲਾ ਖੜ੍ਹਾ ਸੀ। ਇਸ ਦੌਰਾਨ ਉਸ ਦਾ ਟਰਾਲਾ ਅਚਾਨਕ ਬੈਕ ਆ ਗਿਆ

Date Updated Last Updated : 17 March 2024, 08:23 AM IST
Share:

Canada 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਸਤਵਿੰਦਰ ਸਿੰਘ ਵਾਸੀ ਕਪੂਰਥਲਾ ਦੇ ਢਿੱਲਵਾਂ ਇਲਾਕੇ ਦੇ ਪਿੰਡ ਫੱਤੂਚੱਕਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 2 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਜਿੱਥੇ ਉਹ ਡਰਾਈਵਰੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸਤਵਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਉਹ ਉਥੇ ਡਰਾਈਵਰੀ ਕਰਦਾ ਸੀ। ਉਸ ਨੇ ਆਪਣਾ ਟਰਾਲਾ ਸੜਕ ’ਤੇ ਖੜ੍ਹਾ ਕੀਤਾ ਸੀ ਅਤੇ ਟਰਾਲੇ ਦੇ ਪਿੱਛੇ ਖੜ੍ਹਾ ਸੀ। ਇਸ ਦੇ ਪਿੱਛੇ ਇੱਕ ਹੋਰ ਟਰਾਲਾ ਖੜ੍ਹਾ ਸੀ। ਇਸ ਦੌਰਾਨ ਉਸ ਦਾ ਟਰਾਲਾ ਅਚਾਨਕ ਬੈਕ ਆ ਗਿਆ ਅਤੇ ਉਹ ਦੋ ਟਰਾਲਿਆਂ ਵਿਚਕਾਰ ਫਸ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਤਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

Recent News