menu-icon
Punjabi Story Line
  • Home
  • News
  • Punjab
  • Tariff War ਦਾ ਅਸਰ, ਫਲੇਅਰ ਏਅਰਲਾਇੰਸ ‘ਤੇ ਵੈਸਟਜੈੱਟ ਦੀਆਂ ਕਈ Canada-USA ਉਡਾਨਾਂ ਖ਼ਤਮ

Tariff War ਦਾ ਅਸਰ, ਫਲੇਅਰ ਏਅਰਲਾਇੰਸ ‘ਤੇ ਵੈਸਟਜੈੱਟ ਦੀਆਂ ਕਈ Canada-USA ਉਡਾਨਾਂ ਖ਼ਤਮ

ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਟੈਰਿਫ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੇ ਕੈਨੇਡੀਅਨ ਲੋਕਾਂ ਨੂੰ ਆਪਣੇ ਗੁਆਂਢ ਦੀ ਯਾਤਰਾ ਕਰਨ ਤੋਂ ਰੋਕ ਦਿੱਤਾ ਹੈ। ਇਸਦਾ ਅਸਰ ਲਗਾਤਾਰ ਦਿਖਾਈ ਦੇ ਰਿਹਾ ਹੈ।

Date Updated Last Updated : 29 March 2025, 09:37 AM IST
Share:

Tariff War Impact : ਕੈਨੇਡੀਅਨ ਏਅਰਲਾਈਨਜ਼ ਦੀ ਇੱਕ ਜੋੜੀ ਛੇਤੀ ਹੀ ਅਲਬਰਟਾ ਤੋਂ ਸੰਯੁਕਤ ਰਾਜ ਅਮਰੀਕਾ ਲਈ ਕਈ ਪਲਾਨਡ ਉਡਾਨਾਂ ਖ਼ਤਮ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਫਲੇਅਰ ਏਅਰਲਾਇੰਸ ਐਡਮਿੰਟਨ ਅਤੇ ਕੈਲਗਰੀ ਤੋਂ ਲਾਸ ਵੇਗਾਸ ਅਤੇ ਫੀਨਿਕਸ ਲਈ ਚਾਰ ਸੇਵਾ ਮਾਰਗਾਂ ਨੂੰ ਜਲਦੀ ਹੀ ਖ਼ਤਮ ਕਰ ਦੇਵੇਗੀ। ਵੈਸਟਜੈੱਟ ਨੇ ਅਲਬਰਟਾ ਤੋਂ ਅਮਰੀਕਾ ਜਾਣ ਵਾਲੀ ਦੋ ਪਲਾਨਡ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ ਐਡਮੰਟਨ ਤੋਂ ਆਰਲੈਂਡੋ, ਫਲੋਰੀਡਾ ਲਈ ਸਮਰਟਾਈਮ ਸੇਵਾ ਵੀ ਸ਼ਾਮਿਲ ਹੈ । 

ਇਨ੍ਹਾਂ ਉਡਾਨਾਂ ਤੇ ਅਸਰ

ਫਲੇਅਰ ਐਡਮੰਟਨ ਤੋਂ ਲਾਸ ਵੇਗਾਸ ਉਡਾਨ ਜੋ 26 ਮਈ ਨੂੰ ਖ਼ਤਮ ਹੋਣ ਵਾਲੀ ਸੀ, ਹੁਣ 7 ਅਪ੍ਰੈਲ ਨੂੰ ਖ਼ਤਮ ਹੋਵੇਗੀ, ਜਦੋਂਕਿ ਐਡਮੰਟਨ ਤੋਂ ਫੀਨਿਕਸ ਸੇਵਾ ਜੋ 22 ਅਪ੍ਰੈਲ ਨੂੰ ਖ਼ਤਮ ਹੋਣ ਵਾਲੀ ਸੀ, ਹੁਣ 8 ਅਪ੍ਰੈਲ ਨੂੰ ਖ਼ਤਮ ਹੋਵੇਗੀ। ਕੈਲਗਰੀ ਤੋਂ ਲਾਸ ਵੇਗਾਸ ਦੀਆਂ ਦੋ ਉਡਾਣਾਂ ਹੌਲੀ ਹੌਲੀ 26 ਮਈ ਅਤੇ 22 ਅਪ੍ਰੈਲ ਦੀ ਬਜਾਏ 7 ਅਤੇ 8 ਅਪ੍ਰੈਲ ਨੂੰ ਖ਼ਤਮ ਹੋਣਗੀਆਂ। ਕੈਲਗਰੀ ਸਥਿਤ ਵੈਸਟਜੈੱਟ ਨੇ ਕੈਲਗਰੀ ਤੋਂ ਨਿਊਯਾਰਕ ਦੇ ਲਾਗਾਰਡਿਆ ਹਵਾਈ ਅੱਡੇ ਤੱਕ ਦੀ ਆਪਣੀ ਪਲਾਨਡ ਯਾਤਰਾ ਵੀ ਰੱਦ ਕਰ ਦਿੱਤੀ ਹੈ।

ਸ਼ਡਿਊਲ ਐਡਜਸਟ ਕਰਨ ਦੀ ਤਿਆਰੀ 

ਫਲੇਅਰ ਅਤੇ ਵੈਸਟਜੈੱਟ ਦੋਨਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਖਪਤਕਾਰ ਮੰਗ ਕੁੱਝ ਬਾਜ਼ਾਰਾਂ ਲਈ ਉਡਾਣਾਂ ਦੀ ਆਵਾਜਾਈ ਨਿਰਧਾਰਤ ਕਰਦੀ ਹੈ। ਵੈਸਟਜੈੱਟ ਮੀਡਿਆ ਅਤੇ ਜਨਸੰਪਰਕ ਰਣਨੀਤੀਕਾਰ ਜੋਸ਼ ਯੇਟਸ ਨੇ ਦੱਸਿਆ ਕਿ ਬੁਕਿੰਗ ਵਿੱਚ ਬਦਲਾਅ ਵੇਖਿਆ ਗਿਆ ਹੈ ਅਤੇ ਜਿਵੇਂ ਕਿ ਉਦਯੋਗ ਵਿੱਚ ਆਮ ਹੈ, ਅਸੀਂ ਆਪਣੇ ਮਹਿਮਾਨਾਂ ਲਈ ਉਨ੍ਹਾਂ ਦੇ ਮਨਪਸੰਦ ਸਥਾਨ ਉੱਤੇ ਉਡਾਨਾਂ ਲਈ ਆਪਣੇ ਸ਼ਡਿਊਲ ਨੂੰ ਐਡਜਸਟ ਕਰ ਰਹੇ ਹਾਂ। ਐਡਮਿੰਟਨ ਦੇ ਇਕ ਟਰੈਵਲ ਏਜੰਟ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਟੈਰਿਫ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੇ ਕੈਨੇਡੀਅਨ ਲੋਕਾਂ ਨੂੰ ਆਪਣੇ ਗੁਆਂਢ ਦੀ ਯਾਤਰਾ ਕਰਨ ਤੋਂ ਰੋਕ ਦਿੱਤਾ ਹੈ। ਇਸੇ ਤਰ੍ਹਾਂ ਦੂਸਰੇ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਬਹੁਤ ਸਾਰੇ ਅਜਿਹੇ ਕੈਨੇਡੀਅਨ ਲੋਕਾਂ ਨੂੰ ਵੇਖਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ ਅਤੇ ਉਹ ਜਾਂ ਤਾਂ ਕੈਨੇਡਾ ਦੇ ਅੰਦਰ ਯਾਤਰਾ ਕਰਨਾ ਚਾਹੁੰਦੇ ਹਨ ਜਾਂ ਕੈਨੇਡਾ ਤੋਂ ਬਾਹਰ ਯਾਤਰਾ ਕਰਨਾ ਚਾਹੁੰਦੇ ਹਨ, ਪਰ ਅਮਰੀਕਾ ਦੀ ਨਹੀਂ।

Recent News