menu-icon
Punjabi Story Line
  • Home
  • News
  • Punjab
  • ਪੰਜਾਬੀਆਂ ਨਾਲ ਸਾਈਬਰ ਕ੍ਰਾਈਮ ਕਰਨ ਵਾਲੇ ਠੱਗਾਂ ਦੀ ਹੁਣ ਖੈਰ ਨਹੀਂ

ਪੰਜਾਬੀਆਂ ਨਾਲ ਸਾਈਬਰ ਕ੍ਰਾਈਮ ਕਰਨ ਵਾਲੇ ਠੱਗਾਂ ਦੀ ਹੁਣ ਖੈਰ ਨਹੀਂ

ਹੁਣ ਸਾਈਬਰ ਹੈਲਪਲਾਈਨ 1930 ਦਾ ਕੰਟਰੋਲ ਰੂਮ ਵੀ ਮੋਹਾਲੀ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸਦੀ ਮਦਦ ਨਾਲ ਲੋਕਾਂ ਦੀ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ। 

Date Updated Last Updated : 16 November 2023, 04:26 PM IST
Share:

ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ  ਜਾ ਰਹੇ ਹਨ। ਸਾਈਬਰ ਸੈਲ ਵਿੱਚ ਸ਼ਿਕਾਇਤਾਂ ਦਾ ਢੇਰ ਲਗਦਾ ਜਾ ਰਿਹਾ ਹੈ। ਇਸ ਕਾਰਕੇ ਲੋਕਾਂ ਦੇ ਨਾਲ-ਨਾਲ ਪੁਲਿਸ ਵੀ ਇਹਨਾਂ ਮਾਮਲਿਆਂ ਨੂੰ ਲੈ ਕੇ ਪ੍ਰੇਸ਼ਾਨ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਹੁਣ ਸੂਬੇ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਹੁਣ ਸਾਈਬਰ ਹੈਲਪਲਾਈਨ 1930 ਦਾ ਕੰਟਰੋਲ ਰੂਮ ਵੀ ਮੋਹਾਲੀ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸਦੀ ਮਦਦ ਨਾਲ ਲੋਕਾਂ ਦੀ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ। ਇਸ ਪ੍ਰੋਜੈਕਟ ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਹੈਲਪਲਾਈਨ ਸਥਾਨਕ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਪੰਜਾਬ ਪੁਲਿਸ ਇਸ ਪ੍ਰੋਜੈਕਟ ਵਿੱਚ ਨੋਡਲ ਏਜੰਸੀ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ। 

ਮੁਹਾਲੀ ਦੇ ਫੇਜ਼-4 ਵਿੱਚ ਸਥਾਪਿਤ ਕੀਤਾ ਜਾਵੇਗਾ ਕੰਟਰੋਲ ਰੂਮ

ਸਾਈਬਰ ਕ੍ਰਾਈਮ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰਨ ਲਈ ਹੈਲਪਲਾਈਨ 1930 ਦਾ ਕੰਟਰੋਲ ਰੂਮ ਮੁਹਾਲੀ ਦੇ ਫੇਜ਼-4 ਵਿੱਚ ਸਥਾਪਿਤ ਕੀਤਾ ਜਾਵੇਗਾ। ਸਾਰੇ ਜ਼ਿਲ੍ਹਿਆਂ ਲਈ ਲੀਜ਼ ਲਾਈਨਾਂ ਦਾ ਪ੍ਰਬੰਧ ਹੋਵੇਗਾ। ਇਸ ਤੋਂ ਪਹਿਲਾਂ ਨੈਸ਼ਨਲ ਹੈਲਪਲਾਈਨ 'ਤੇ ਆਉਣ ਵਾਲੀਆਂ ਫੋਨ ਕਾਲਾਂ ਪੰਜਾਬ ਨੂੰ ਭੇਜੀਆਂ ਜਾਂਦੀਆਂ ਸਨ। ਇਹ ਪ੍ਰਕਿਰਿਆ ਗੁੰਝਲਦਾਰ ਸੀ,ਜਿਸ ਕਾਰਨ ਕਈ ਲੋਕ ਆਪਣੀ ਸ਼ਿਕਾਇਤ ਵੀ ਪੁਲਿਸ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾ ਸਕੇ। ਇਹ ਮਾਮਲਾ ਕੇਂਦਰੀ ਏਜੰਸੀਆਂ ਦੇ ਸਾਹਮਣੇ ਵੀ ਉਠਾਇਆ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਦਿਸ਼ਾ 'ਚ ਕੰਮ ਸ਼ੁਰੂ ਹੋ ਗਿਆ ਹੈ।

ਲਗਾਤਾਰ ਵੱਧ ਰਿਹਾ ਸਾਈਬਰ ਕ੍ਰਾਈਮ

ਸਾਈਬਰ ਕ੍ਰਾਈਮ ਦੇ ਮਾਮਲੇ ਹਰ ਸਾਲ ਵੱਧ ਰਹੇ ਹਨ। 2021 ਵਿੱਚ ਪੁਲਿਸ ਨੇ ਇਸ ਨਾਲ ਸਬੰਧਤ 512 ਕੇਸ ਦਰਜ ਕੀਤੇ ਸਨ। 2022 ਵਿੱਚ ਇਹ ਗਿਣਤੀ ਵੱਧ ਕੇ 660 ਹੋ ਗਈ। ਇਸ ਦੇ ਨਾਲ ਹੀ ਹੁਣ ਤੱਕ ਆਈਟੀ ਐਕਟ ਤਹਿਤ 400 ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਲੋਕ ਇਸ ਮਾਮਲੇ ਵਿੱਚ ਜਾਗਰੂਕ ਹੋ ਰਹੇ ਹਨ। ਸਾਈਬਰ ਅਪਰਾਧੀ ਅਜਿਹੇ ਤਰੀਕੇ ਅਪਣਾਉਂਦੇ ਹਨ ਜੋ ਲੋਕਾਂ ਨੂੰ ਆਸਾਨੀ ਨਾਲ ਫਸਾਉਂਦੇ ਹਨ। ਇਸ ਵਿੱਚ ਲੋਨ, ਨੌਕਰੀ, ਸੈਕਸਟੋਰਸ਼ਨ, ਕੁਝ ਮਿੰਟਾਂ ਵਿੱਚ ਪੈਸੇ ਦੁੱਗਣੇ ਕਰਨ ਵਰਗੀਆਂ ਚੀਜ਼ਾਂ ਸ਼ਾਮਲ ਹਨ। ਜ਼ਿਆਦਾਤਰ ਬਦਮਾਸ਼ ਝਾਰਖੰਡ ਦੇ ਜਾਮਤਾਰ, ਹਰਿਆਣਾ ਦੇ ਨੂਹ, ਰਾਜਸਥਾਨ ਦੇ ਭਰਤਪੁਰ, ਉੱਤਰ ਪ੍ਰਦੇਸ਼ ਦੇ ਮਥੁਰਾ ਸਮੇਤ ਕਈ ਥਾਵਾਂ 'ਤੇ ਬੈਠ ਕੇ ਇਹ ਖੇਡ ਖੇਡਦੇ ਹਨ। ਤੁਸੀਂ cybercrimes.punjabpolice.gov.in 'ਤੇ ਆਨਲਾਈਨ ਜਾ ਸਕਦੇ ਹੋ ਜਾਂ 1930 'ਤੇ ਕਾਲ ਕਰ ਸਕਦੇ ਹੋ।

Recent News