menu-icon
Punjabi Story Line
  • Home
  • News
  • Punjab
  • ਪਿਓ-ਪੁੱਤ ਲਈ ਕਾਲ ਬਣਕੇ ਆਇਆ ਰੇਲ ਇੰਜਣ 

ਪਿਓ-ਪੁੱਤ ਲਈ ਕਾਲ ਬਣਕੇ ਆਇਆ ਰੇਲ ਇੰਜਣ 

ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਦੋਵਾਂ ਦੀ ਮੌਤ ਹੋ ਗਈ। ਘਰ ਲਾਈਨਾਂ ਕੋਲ ਹੋਣ ਕਰਕੇ ਅਕਸਰ ਹੀ ਇੱਧਰ-ਉੱਧਰ ਜਾਣ ਲਈ ਰੇਲਵੇ ਲਾਈਨਾਂ ਪਾਰ ਕਰਦੇ ਸੀ। ਅਚਾਨਕ ਹੀ ਹਾਦਸਾ ਵਾਪਰ ਗਿਆ। 

Date Updated Last Updated : 27 November 2023, 06:58 PM IST
Share:
ਫਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵਾਪਰੇ ਹਾਦਸੇ ਵਿੱਚ ਪਿਤਾ ਅਤੇ ਉਸਦੇ ਮਾਸੂਮ ਪੁੱਤਰ ਦੀ ਮੌਤ ਹੋ ਗਈ। ਜਦੋਂ ਦੋਵੇਂ ਰੇਲਵੇ ਲਾਈਨ ਪਾਰ ਕਰ ਰਹੇ ਸਨ ਤਾਂ ਰੇਲ ਇੰਜਣ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਹੁਕਮ ਚੰਦ (42) ਅਤੇ ਉਸਦੇ ਪੁੱਤਰ ਸਾਹਿਬਜੋਤ ਸਿੰਘ (12) ਵਾਸੀ ਕੋਟਲਾ ਭਾਈਕੇ ਵਜੋਂ ਹੋਈ। ਜਾਣਕਾਰੀ ਅਨੁਸਾਰ ਰੇਲ ਇੰਜਣ ਮੰਡੀ ਗੋਬਿੰਦਗੜ੍ਹ ਤੋਂ ਰਾਜਪੁਰਾ ਵੱਲ ਜਾ ਰਿਹਾ ਸੀ। ਇਸੇ ਦੌਰਾਨ ਹੁਕਮ ਚੰਦ ਆਪਣੇ ਪੁੱਤਰ ਸਾਹਿਬਜੋਤ ਨਾਲ ਰੇਲਵੇ ਲਾਈਨ ਪਾਰ ਕਰਨ ਲੱਗਾ। ਦੋਵੇਂ ਰੇਲ ਇੰਜਣ ਦੀ ਲਪੇਟ 'ਚ ਆ ਗਏ।
 
ਰੇਲਵੇ ਪੁਲਿਸ ਨੇ ਸ਼ੁਰੂ ਕੀਤੀ ਜਾਂਚ 
 
ਟਨਾ ਤੋਂ ਬਾਅਦ ਜੀਆਰਪੀ ਪੁਲਿਸ ਮੌਕੇ 'ਤੇ ਪਹੁੰਚੀ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਹੁਕਮ ਚੰਦ ਦਾ ਘਰ ਰੇਲਵੇ ਲਾਈਨ ਦੇ ਕੋਲ ਹੈ। ਜਿਸ ਕਾਰਨ ਉਹ ਇੱਕ ਪਾਸੇ ਤੋਂ ਦੂਜੇ ਪਾਸੇ ਆਉਣ ਜਾਣ ਲਈ ਰੇਲਵੇ ਲਾਈਨ ਪਾਰ ਕਰਦੇ ਸਨ। ਇਹ ਹਾਦਸਾ ਸੋਮਵਾਰ ਨੂੰ ਰੇਲਵੇ ਲਾਈਨ ਪਾਰ ਕਰਦੇ ਸਮੇਂ ਵਾਪਰਿਆ। ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਘਟਨਾ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Recent News