menu-icon
Punjabi Story Line
  • Home
  • News
  • Sports
  • 5 ਅਪ੍ਰੈਲ ਨੂੰ ਮੋਹਾਲੀ ਵਿੱਚ ਹੋਵੇਗਾ ਆਈਪੀਐਲ ਦਾ ਪਹਿਲਾ ਮੈਚ, ਟਿਕਟਾਂ ਦੀ ਬੁਕਿੰਗ ਸ਼ੁਰੂ, ਪੰਜਾਬ ਨਾਲ ਭਿੜੇਗਾ ਰਾਜਸਥਾਨ

5 ਅਪ੍ਰੈਲ ਨੂੰ ਮੋਹਾਲੀ ਵਿੱਚ ਹੋਵੇਗਾ ਆਈਪੀਐਲ ਦਾ ਪਹਿਲਾ ਮੈਚ, ਟਿਕਟਾਂ ਦੀ ਬੁਕਿੰਗ ਸ਼ੁਰੂ, ਪੰਜਾਬ ਨਾਲ ਭਿੜੇਗਾ ਰਾਜਸਥਾਨ

ਇਸ ਵਾਰ ਦਰਸ਼ਕਾਂ ਨੂੰ ਪਹਿਲੀ ਵਾਰ ਇਸ ਮੈਦਾਨ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮਿਲੇਗਾ। ਪਹਿਲਾਂ, ਚੇਨੱਈ ਸੁਪਰ ਕਿੰਗਜ਼ ਦੇ ਜ਼ਿਆਦਾਤਰ ਮੈਚ ਧਰਮਸ਼ਾਲਾ ਵਿੱਚ ਹੁੰਦੇ ਸਨ, ਪਰ ਇਸ ਵਾਰ ਧੋਨੀ ਅਤੇ ਕੋਹਲੀ ਦੋਵੇਂ ਪਹਿਲੀ ਵਾਰ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਦੇ ਨਜ਼ਰ ਆਉਣਗੇ।

Date Updated Last Updated : 09 March 2025, 07:48 PM IST
Share:

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 18ਵੇਂ ਸੀਜ਼ਨ ਵਿੱਚ, ਪੰਜਾਬ ਕਿੰਗਜ਼ ਫ਼ਰੈਂਚਾਇਜ਼ੀ ਅੱਜ (ਐਤਵਾਰ) ਦੁਪਹਿਰ 1 ਵਜੇ ਤੋਂ ਆਪਣੇ ਘਰੇਲੂ ਮੈਦਾਨ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਮੋਹਾਲੀ ਵਿਖੇ ਹੋਣ ਵਾਲੇ ਮੈਚਾਂ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਰਹੀ ਹੈ। ਪ੍ਰਸ਼ੰਸਕ 5 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਹੋਣ ਵਾਲੇ ਮੈਚ ਲਈ ਟਿਕਟਾਂ ਬੁੱਕ ਕਰ ਸਕਦੇ ਹਨ। ਇਸ ਵਾਰ ਦਰਸ਼ਕਾਂ ਨੂੰ ਪਹਿਲੀ ਵਾਰ ਇਸ ਮੈਦਾਨ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮਿਲੇਗਾ। ਪਹਿਲਾਂ, ਚੇਨੱਈ ਸੁਪਰ ਕਿੰਗਜ਼ ਦੇ ਜ਼ਿਆਦਾਤਰ ਮੈਚ ਧਰਮਸ਼ਾਲਾ ਵਿੱਚ ਹੁੰਦੇ ਸਨ, ਪਰ ਇਸ ਵਾਰ ਧੋਨੀ ਅਤੇ ਕੋਹਲੀ ਦੋਵੇਂ ਪਹਿਲੀ ਵਾਰ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਦੇ ਨਜ਼ਰ ਆਉਣਗੇ।

ਟਿਕਟਾਂ ਦੀ ਕੀਮਤ ਬਾਰੇ ਜਾਣੋ 

ਪੰਜਾਬ ਕਿੰਗਜ਼ ਨੇ ਕਿਹਾ ਕਿ ਟਿਕਟਾਂ ਜ਼ਿਲ੍ਹਾ ਐਪ, ਪੰਜਾਬ ਕਿੰਗਜ਼ ਦੀ ਅਧਿਕਾਰਤ ਵੈਬਸਾਈਟ ਅਤੇ ਐਪ ਰਾਹੀਂ ਖ਼ਰੀਦੀਆਂ ਜਾ ਸਕਦੀਆਂ ਹਨ। ਜਨਰਲ ਅੱਪਰ ਟੀਅਰ ਅਤੇ ਜਨਰਲ ਟੈਰੇਸ ਸਟੈਂਡ ਲਈ ਟਿਕਟਾਂ ਕ੍ਰਮਵਾਰ 1250 ਰੁਪਏ ਅਤੇ 1750 ਰੁਪਏ ਤੋਂ ਸ਼ੁਰੂ ਹੋਣਗੀਆਂ। ਹਾਸਪਿਟੈਲਿਟੀ ਲਾਉਂਜ+ ਟਿਕਟ ਦੀ ਘੱਟੋ-ਘੱਟ ਕੀਮਤ 6500 ਰੁਪਏ ਰੱਖੀ ਗਈ ਹੈ। ਸਟੇਡੀਅਮ ਵਿਚ 50 ਕਾਰਪੋਰੇਟ ਬਾਕਸ, 3 ਹਾਸਪਿਟੈਲਿਟੀ ਲਾਉਂਜ ਅਤੇ 20 ਜਨਰਲ ਸਟੈਂਡ ਹਨ। ਦੱਸ ਦਈਏ ਕਿ ਆਈਪੀਐਲ ਨੂੰ ਲੈਕੇ ਕ੍ਰਿਕਟ ਦੇ ਪ੍ਰਸੰਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਸਟੇਡੀਅਮ 'ਚ ਭਾਰੀ ਭੀੜ ਹੋਣ ਦੀ ਉਮੀਦ ਵੀ ਹੈ। ਜਿਸਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਪ੍ਰਬੰਧਾਂ 'ਚ ਲੱਗ ਗਿਆ ਹੈ। 

Recent News