menu-icon
Punjabi Story Line
  • Home
  • News
  • Crime
  • Ludhiana: ਈਸਾਈ ਧਰਮ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਵਿੱਚ ਭਾਜਪਾ ਨੇਤਾ ਸਣੇ 13 ਲੋਕਾਂ 'ਤੇ FIR ਦਰਜ 

Ludhiana: ਈਸਾਈ ਧਰਮ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਵਿੱਚ ਭਾਜਪਾ ਨੇਤਾ ਸਣੇ 13 ਲੋਕਾਂ 'ਤੇ FIR ਦਰਜ 

Ludhiana: ਥਾਣਾ ਡਿਵੀਜ਼ਨ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਜਤਿੰਦਰ ਗੋਰਿਅਨ, ਲੋਕੇਸ਼, ਉਸਦੇ ਭਰਾ, ਲੱਕੀ, ਧੀ, ਪਤਨੀ, ਮਾਂ, ਕੁੱਤੇ ਦੇ ਮਾਲਕ ਆਕਾਸ਼ ਸਮੇਤ 4 ਤੋਂ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Date Updated Last Updated : 06 March 2024, 04:20 PM IST
Share:

Ludhiana: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਲੁਧਿਆਣਾ ਪੁਲਿਸ ਨੇ ਭਾਜਪਾ ਨੇਤਾ ਦੇ ਖਿਲਾਫ FIR ਦਰਜ ਕੀਤੀ ਹੈ। ਮੁਲਜ਼ਮਾਂ ਦੀ ਭਾਲ 'ਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਭਾਜਪਾ ਨੇਤਾ ਜਤਿੰਦਰ ਗੋਰਿਅਨ 'ਤੇ ਈਸਾਈ ਧਰਮ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਹੈ। ਪੀੜਤ ਸਾਹਿਬ ਨੇ ਦੱਸਿਆ ਕਿ ਉਹ ਈਸਾਈ ਧਰਮ ਨਾਲ ਸਬੰਧਤ ਹੈ। ਉਸ ਨੇ ਰਾਜੂ ਕਲੋਨੀ ਵਿੱਚ 350 ਵਰਗ ਗਜ਼ ਦੀ ਥਾਂ ’ਤੇ ਚਰਚ ਬਣਾਈ ਹੈ। 1 ਮਾਰਚ ਨੂੰ ਉਹ ਅਤੇ ਰਾਹੁਲ ਕੁਮਾਰ ਚਰਚ ਵਿਚ ਮੌਜੂਦ ਸਨ। ਇੱਕ ਚਿੱਟੇ ਰੰਗ ਦੀ ਕਾਰ ਚਰਚ ਦੇ ਬਾਹਰ ਆ ਕੇ ਰੁਕੀ। ਉਸ ਕਾਰ ਵਿੱਚ ਮੁਲਜ਼ਮ ਜਤਿੰਦਰ ਗੋਰਿਅਨ ਆਪਣੇ ਸਾਥੀਆਂ ਨਾਲ ਸੀ।

ਮੁਲਜ਼ਮਾਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ 

ਮੁਲਜ਼ਮਾਂ ਨੇ ਈਸਾਈ ਧਰਮ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਉਸ ਨੂੰ ਲੋਕੇਸ਼ ਨਾਂ ਦੇ ਵਿਅਕਤੀ ਦੇ ਘਰ ਖਿੱਚ ਕੇ ਲੈ ਗਏ। ਉਥੇ ਮੁਲਜ਼ਮਾਂ ਨੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਰਾਹੁਲ ਕੁਮਾਰ ਹਮਲਾਵਰਾਂ ਤੋਂ ਮੈਨੂੰ ਛੁਡਾਉਣ ਲਈ ਆਇਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਰੌਲਾ ਸੁਣ ਕੇ ਚਰਚ ਦੀਆਂ ਔਰਤਾਂ ਨੇ ਮੈਨੂੰ ਹਮਲਾਵਰਾਂ ਤੋਂ ਛੁਡਵਾਇਆ। ਮਾਮਲੇ ਦੀ ਜਾਂਚ ਏਐਸਆਈ ਭਜਨ ਲਾਲ ਕਰ ਰਹੇ ਹਨ। ਪੁਲਿਸ ਨੇ ਇੱਕ ਡੀਵੀਆਰ ਵੀ ਬਰਾਮਦ ਕੀਤਾ ਹੈ। ਥਾਣਾ ਡਿਵੀਜ਼ਨ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਜਤਿੰਦਰ ਗੋਰਿਅਨ, ਲੋਕੇਸ਼, ਉਸਦੇ ਭਰਾ, ਲੱਕੀ, ਧੀ, ਪਤਨੀ, ਮਾਂ, ਕੁੱਤੇ ਦੇ ਮਾਲਕ ਆਕਾਸ਼ ਸਮੇਤ 4 ਤੋਂ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Tags :

Recent News