menu-icon
Punjabi Story Line
  • Home
  • News
  • Entertainment
  • ਖਾਲੜਾ ਦੀ ਜੀਵਨ ਗਾਥਾ 'ਤੇ ਬਣੀ ਫਿਲਮ ਨੂੰ ਰਿਲੀਜ਼ ਤੋਂ ਦੋ ਦਿਨ ਬਾਅਦ ਹਟਾਇਆ, ਸਟ੍ਰੀਮਿੰਗ ਪਲੈਟਫਾਰਮ ਨੇ ਕਿਹਾ — 'ਮੌਜੂਦਾ ਹਾਲਾਤ' ਕਾਰਨ ਫਿਲਮ ਹਟਾਈ

ਖਾਲੜਾ ਦੀ ਜੀਵਨ ਗਾਥਾ 'ਤੇ ਬਣੀ ਫਿਲਮ ਨੂੰ ਰਿਲੀਜ਼ ਤੋਂ ਦੋ ਦਿਨ ਬਾਅਦ ਹਟਾਇਆ, ਸਟ੍ਰੀਮਿੰਗ ਪਲੈਟਫਾਰਮ ਨੇ ਕਿਹਾ — 'ਮੌਜੂਦਾ ਹਾਲਾਤ' ਕਾਰਨ ਫਿਲਮ ਹਟਾਈ

ਦਿਲਜੀਤ ਨੇ ਆਪਣੇ ਫੈਨਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਫਿਲਮ ਡਾਊਨਲੋਡ ਕਰ ਲਈ ਹੈ, ਉਹ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਨ। ਉਨ੍ਹਾਂ ਦਾ ਇਹ ਬਿਆਨ ਪਾਈਰੇਸੀ ਨੂੰ ਉਤਸ਼ਾਹ ਦੇਣ ਵਾਲਾ ਮੰਨਿਆ ਜਾ ਰਿਹਾ ਹੈ, ਜਦਕਿ OTT ਪਲੈਟਫਾਰਮ ਨੇ ਲੋਕਾਂ ਨੂੰ ਫਿਲਮ ਦੀ ਪਾਈਰੇਟਡ ਕਾਪੀ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।

Date Updated Last Updated : 06 July 2026, 07:02 PM IST
Share:

ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਚਰਚਿਤ ਫਿਲਮ 'ਸਤਲੁਜ' ਨੂੰ OTT ਪਲੈਟਫਾਰਮ ZEE5 ਤੋਂ ਹਟਾ ਦਿੱਤਾ ਗਿਆ ਹੈ। ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਸੀ, ਜਿਸ ਵਿੱਚ ਅੱਤਵਾਦੀ ਦੌਰ ਦੌਰਾਨ ਪੰਜਾਬ ਵਿੱਚ 25 ਹਜ਼ਾਰ ਲੋਕਾਂ ਦੀਆਂ ਫ਼ਰਜ਼ੀ ਮੁਕਾਬਲਿਆਂ ਵਿੱਚ ਹੋਈ ਮੌਤਾਂ ਦਾ ਦਾਅਵਾ ਕੀਤਾ ਗਿਆ ਸੀ। ਤਿੰਨ ਸਾਲਾਂ ਦੀ ਰੁਕਾਵਟ ਮਗਰੋਂ ਇਹ ਫਿਲਮ 'ਪੰਜਾਬ 95' ਦੀ ਬਜਾਏ 'ਸਤਲੁਜ' ਨਾਂ ਨਾਲ ਰਿਲੀਜ਼ ਹੋਈ ਸੀ, ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਨੂੰ ਹਟਾ ਦਿੱਤਾ ਗਿਆ।

ਫਿਲਮ ਹਟਾਉਣ 'ਤੇ ਦਿਲਜੀਤ ਦਾ ਗੁੱਸਾ

ਫਿਲਮ ਹਟਾਏ ਜਾਣ ਮਗਰੋਂ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਇੱਕ ਇਨਸਾਨੀਅਤ ਹੁੰਦੀ ਹੈ, ਉਹ ਇਨਸਾਨੀਅਤ ਮਰ ਗਈ।" ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਫਿਲਮ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਗਿਆ, ਕਿਉਂਕਿ ਇਹ ਲੋਕਾਂ ਤੱਕ ਪਹੁੰਚ ਚੁੱਕੀ ਹੈ ਅਤੇ ਇੱਕ ਵਾਰ ਇੰਟਰਨੈੱਟ 'ਤੇ ਆ ਚੁੱਕੀ ਚੀਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੌਖਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ "ਇਸ ਫਿਲਮ ਨਾਲ ਉਹੀ ਹੋਇਆ, ਜੋ ਖਾਲੜਾ ਜੀ ਨਾਲ ਹੋਇਆ ਸੀ" — ਜਿਸ ਨੂੰ ਉਨ੍ਹਾਂ ਨੇ ਫ਼ਿਲਮ 'ਤੇ ਸਿਆਸੀ ਦਬਾਅ ਵਜੋਂ ਦਰਸਾਇਆ।

ਦਿਲਜੀਤ ਨੇ ਫੈਨਜ਼ ਨੂੰ ਕੀ ਕਿਹਾ?

ਦਿਲਜੀਤ ਨੇ ਆਪਣੇ ਫੈਨਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਫਿਲਮ ਡਾਊਨਲੋਡ ਕਰ ਲਈ ਹੈ, ਉਹ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਨ। ਉਨ੍ਹਾਂ ਦਾ ਇਹ ਬਿਆਨ ਪਾਈਰੇਸੀ ਨੂੰ ਉਤਸ਼ਾਹ ਦੇਣ ਵਾਲਾ ਮੰਨਿਆ ਜਾ ਰਿਹਾ ਹੈ, ਜਦਕਿ OTT ਪਲੈਟਫਾਰਮ ਨੇ ਲੋਕਾਂ ਨੂੰ ਫਿਲਮ ਦੀ ਪਾਈਰੇਟਡ ਕਾਪੀ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।

ZEE5 ਦਾ ਬਿਆਨ

OTT ਪਲੈਟਫਾਰਮ ZEE5 ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ — "ਮੌਜੂਦਾ ਪਰਿਸਥਿਤੀਆਂ ਨੂੰ ਵੇਖਦਿਆਂ, ਅਗਲੇ ਆਦੇਸ਼ਾਂ ਤੱਕ ਫਿਲਮ 'ਸਤਲੁਜ' ਸਾਡੇ ਪਲੈਟਫਾਰਮ 'ਤੇ ਉਪਲਬਧ ਨਹੀਂ ਹੋਵੇਗੀ।" ਕੰਪਨੀ ਨੇ ਇਹ ਵੀ ਕਿਹਾ ਕਿ ਉਹ ਕਾਨੂੰਨੀ ਪ੍ਰਕਿਰਿਆ ਤਹਿਤ ਫਿਲਮ ਨੂੰ ਮੁੜ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਫਿਲਮ ਦੀ ਕਹਾਣੀ — 25 ਹਜ਼ਾਰ ਮੌਤਾਂ ਦਾ ਦਾਅਵਾ

'ਸਤਲੁਜ' ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ ਵਿੱਚ ਹੋਈ ਹੱਤਿਆ (31 ਅਗਸਤ 1995) ਤੋਂ ਬਾਅਦ ਰਾਜ ਵਿੱਚ ਪੁਲਿਸ ਵੱਲੋਂ ਫ਼ਰਜ਼ੀ ਮੁਕਾਬਲਿਆਂ ਵਿੱਚ 25 ਹਜ਼ਾਰ ਨੌਜਵਾਨਾਂ ਨੂੰ ਮਾਰੇ ਜਾਣ ਦਾ ਦਾਅਵਾ ਪੇਸ਼ ਕੀਤਾ ਗਿਆ ਹੈ। ਫਿਲਮ ਮੁਤਾਬਕ ਸੀਐੱਮ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਖਾਲੜਾ ਦਾ ਅਗਵਾ ਕਰ ਲਿਆ ਜਾਂਦਾ ਹੈ ਤਾਂ ਜੋ ਉਹ ਇਸ 'ਕਾਲੇ ਰਾਜ਼' ਨੂੰ ਲੋਕਾਂ ਸਾਹਮਣੇ ਨਾ ਲੈ ਆਵੇ। ਫਿਲਮ ਵਿੱਚ ਤਤਕਾਲੀ ਡੀਜੀਪੀ ਕੇ.ਪੀ.ਐੱਸ. ਗਿੱਲ ਨੂੰ 'ਆਈ.ਪੀ.ਐੱਸ. ਬਿੱਟਾ' ਦੇ ਕਿਰਦਾਰ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦਾ ਮੰਤਵ ਦਿਖਾਉਣਾ ਹੈ ਕਿ ਪੁਲਿਸ ਦੀ ਵਧਦੀ ਕਰੂਰਤਾ ਆਮ ਲੋਕਾਂ ਨੂੰ ਅੱਤਵਾਦ ਵੱਲ ਧੱਕਦੀ ਹੈ।

Recent News