menu-icon
Punjabi Story Line
  • Home
  • News
  • Health
  • ਹੋ ਜਾਓ ਸਾਵਧਾਨ, ਫਿਰ ਤੋਂ ਆ ਰਹੀ Corona ਨਾਂ ਦੀ ਆਫ਼ਤ

ਹੋ ਜਾਓ ਸਾਵਧਾਨ, ਫਿਰ ਤੋਂ ਆ ਰਹੀ Corona ਨਾਂ ਦੀ ਆਫ਼ਤ

ਐਤਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 166 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਕ ਵਾਰੀ ਫਿਰ ਤੋਂ ਕੋਰੋਨਾ ਦੇ ਅਟੈਕ ਦਾ ਖਤਰਾ ਵੱਧ ਗਿਆ ਹੈ। ਸਭ ਤੋਂ ਤਾਜ਼ਾ ਮਾਮਲੇ ਕੇਰਲ ਵਿੱਚ ਸਾਹਮਣੇ ਆਏ ਹਨ। 

Date Updated Last Updated : 10 December 2023, 03:23 PM IST
Share:

ਦੇਸ਼ ਵਿੱਚ ਇਕ ਵਾਰੀ ਫਿਰ ਤੋਂ ਕੋਰੋਨਾ (Corona) ਆ ਸਕਦਾ ਹੈ। ਇਸ ਲਈ ਲੋਕਾਂ ਨੂੰ ਫਿਰ ਤੋਂ ਸਾਵਧਾਨ ਹੋਣ ਦੀ ਲੋੜ ਹੈ। ਐਤਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 166 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਕ ਵਾਰੀ ਫਿਰ ਤੋਂ ਕੋਰੋਨਾ ਦੇ ਅਟੈਕ ਦਾ ਖਤਰਾ ਵੱਧ ਗਿਆ ਹੈ। ਸਭ ਤੋਂ ਤਾਜ਼ਾ ਮਾਮਲੇ ਕੇਰਲ ਵਿੱਚ ਸਾਹਮਣੇ ਆਏ ਹਨ। ਸਰਦੀਆਂ ਕਾਰਨ ਇਨਫਲੂਐਂਜ਼ਾ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ, ਜਿਸ ਕਾਰਨ ਕੋਵਿਡ ਦੇ ਮਾਮਲਿਆਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਵਿਡ -19 ਦੇ 166 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 895 ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 4 ਕਰੋੜ 50 ਲੱਖ 2 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਲੱਖ 33 ਹਜ਼ਾਰ 306 ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਦੇਸ਼ ਭਰ ਵਿੱਚ ਕੋਵਿਡ ਵੈਕਸੀਨ ਦੀਆਂ 220.67 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 
 

Recent News