menu-icon
Punjabi Story Line
  • Home
  • News
  • International
  • ਪਾਕਿਸਤਾਨ 'ਚ ਭਿਆਨਕ ਸੜਕ ਹਾਦਸਾ, ਖੱਡ ਵਿੱਚ ਡਿੱਗੀ ਬੱਸ, 40 ਲੋਕਾਂ ਦੀ ਮੌਤ

ਪਾਕਿਸਤਾਨ 'ਚ ਭਿਆਨਕ ਸੜਕ ਹਾਦਸਾ, ਖੱਡ ਵਿੱਚ ਡਿੱਗੀ ਬੱਸ, 40 ਲੋਕਾਂ ਦੀ ਮੌਤ

ਪਾਕਿਸਤਾਨ ਤੋਂ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਹੋਇਆ। ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੀ ਸਰਹੱਦ ਨੇੜੇ ਇੱਕ ਤੇਜ਼ ਰਫ਼ਤਾਰ ਯਾਤਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 40 ਲੋਕਾਂ ਦੀ ਮੌਤ ਹੋ ਗਈ ਤੇ 8 ਲੋਕ ਬੁਰੀ ਤਰ੍ਹਾਂ ਜਖ਼ਮੀ ਹਨ।

Date Updated Last Updated : 03 July 2026, 01:39 PM IST
Share:

ਬਲੋਚਿਸਤਾਨ: ਪਾਕਿਸਤਾਨ ਤੋਂ ਹਾਲ ਹੀ 'ਚ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ ਸਵੇਰੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੀ ਸਰਹੱਦ ਨੇੜੇ ਇੱਕ ਤੇਜ਼ ਰਫ਼ਤਾਰ ਯਾਤਰੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਡ੍ਰਾਈਵਰ ਨੇ ਆਪਣਾ ਕੰਟਰੋਲ ਖੋਹ ਦਿੱਤਾ ਤੇ ਇਸ ਹਾਦਸੇ ਕਾਰਣ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 8 ਲੋਕ ਬੁਰੀ ਤਰ੍ਹਾਂ ਜਖ਼ਮੀ ਹਨ।

ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਦੇ ਮੁਤਾਬਕ, ਇਹ ਹਾਦਸਾ ਦਾਨਾ ਸਰ ਖੇਤਰ ਵਿੱਚ ਵਾਪਰਿਆ। ਬੱਸ ਹਾਈਵੇਅ 'ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਜਦੋਂ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸੜਕ ਤੋਂ ਡੂੰਘੀ, ਪੱਥਰੀਲੀ ਖੱਡ ਵਿੱਚ ਜਾ ਡਿੱਗੀ।  

ਓਵਰਲੋਡ ਸੀ ਬੱਸ

ਅਧਿਕਾਰੀਆਂ ਨੇ ਦੱਸਿਆ ਕਿ ਬੱਸ ਪਹਿਲਾਂ ਹੀ ਯਾਤਰੀਆਂ ਨਾਲ ਭਰੀ ਹੋਈ ਸੀ। ਇਸਤੋਂ ਬਾਅਦ ਰਸਤੇ 'ਚ ਖ਼ਰਾਬ ਹੋਈ ਦੂਜੀ ਬੱਸ ਦੇ ਯਾਤਰੀਆਂ ਨੂੰ ਵੀ ਉਹੀ ਬੱਸ 'ਚ ਚੜ੍ਹਾਇਆ ਗਿਆ ਸੀ, ਜਿਸ ਨਾਲ ਉਹ ਓਵਰਲੋਡ ਹੋ ਗਈ ਸੀ। 
ਸ਼ੁਰੂਆਤੀ ਜਾਂਚ 'ਚ ਓਵਰਲੋਡਿੰਗ ਨੂੰ ਹੀ ਹਾਦਸੇ ਦੀ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਰੈਸਕਿਊ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਰੈਸਕਿਊ ਆਪਰੇਸ਼ਨ ਚਲਾ ਰਹੀ ਹੈ।

ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਪ੍ਰਗਟ ਕੀਤਾ ਦੁੱਖ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਇਸ ਹਾਦਸੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਹਾਦਸੇ 'ਚ ਜਾਨ ਗੰਵਾਉਣ ਵਾਲਿਆ ਦੇ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ ਅਤੇ ਅਧਿਕਾਰੀਆਂ ਨੂੰ ਜਖ਼ਮੀਆਂ ਦੇ ਸਰਵਉੱਚ ਇਲਾਜ ਦਾ ਨਿਰਦੇਸ਼ ਦਿੱਤਾ ਹੈ।

ਬਲੋਚਿਸਤਾਨ ਦੇ ਮੁੱਖਮੰਤਰੀ ਸਰਫਰਾਜ਼ ਬੁਗਤੀ ਨੇ ਵੀ  ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਅਤੇ ਜਖ਼ਮੀਆਂ ਨੂੰ ਪੂਰਾ ਇਲਾਜ ਦੇਣ ਦੇ ਨਿਰਦੇਸ਼ ਦਿੱਤੇ ਹਨ। 

ਪਾਕਿਸਤਾਨ ਸੜਕਾਂ ਦੀ ਬੁਰੀ ਹਾਲਤ

ਪਾਕਿਸਤਾਨ ਤੋਂ ਅਕਸਰ ਸੜਕਾਂ ਦੀ ਬੁਰੀ ਹਾਲਤ, ਆਵਾਜਾਈ ਦੇ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰਨਾ ਅਤੇ ਲਾਪਰਵਾਹੀ ਨਾਲ ਸਾਧਨ ਚਲਾਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਜੋ ਹਾਦਸਿਆਂ ਦੀ ਵੱਡੀ ਵਜ੍ਹਾ ਹਨ। ਇਸ ਤੋਂ ਪਹਿਲਾ ਮਈ ਮਹੀਨੇ 'ਚ ਵੀ ਉੱਤਰ-ਪੱਛਮੀ ਪਾਕਿਸਤਾਨ 'ਚ ਇੱਕ ਮਿਨੀ ਬੱਸ ਖੜ੍ਹੀ ਬੱਸ ਨਾਲ ਟਕਰਾਅ ਗਈ ਸੀ, ਜਿਸ 'ਚ 17 ਲੋਕਾਂ ਦੀ ਮੌਤ ਤੇ 5 ਜਖ਼ਮੀ ਹੋ ਗਏ ਸਨ।

Recent News