menu-icon
Punjabi Story Line
  • Home
  • News
  • International
  • America: 3 ਸਾਲਾ ਭਰਾ ਨੇ ਖੇਡ-ਖੇਡ ਵਿੱਚ ਆਪਣੇ 2 ਸਾਲਾ ਭਰਾ ਨੂੰ ਮਾਰੀ ਗੋਲੀ, ਮੌਤ

America: 3 ਸਾਲਾ ਭਰਾ ਨੇ ਖੇਡ-ਖੇਡ ਵਿੱਚ ਆਪਣੇ 2 ਸਾਲਾ ਭਰਾ ਨੂੰ ਮਾਰੀ ਗੋਲੀ, ਮੌਤ

ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ, ਉਸ ਨੇ ਦੱਸਿਆ ਕਿ ਉਹ ਟੀਵੀ ‘ਤੇ ਸਪਾਈਡਰ ਮੈਨ ਦਾ ਪ੍ਰੋਗਰਾਮ ਦੇਖ ਰਿਹਾ ਸੀ, ਜਿਸ ਮਗਰੋਂ ਉਸ ਨੇ ਆਪਣੇ ਪਿਤਾ ਦੀ ਦਰਾਜ਼ ਵਿੱਚ ਰੱਖੀ ਗੰਨ ਕੱਢ ਲਈ ਤੇ ਗਲਤੀ ਨਾਲ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ

Date Updated Last Updated : 02 February 2024, 05:52 PM IST
Share:

Case came to light from America: ਕਹਿੰਦੇ ਨੇ ਜਿਸ ਘਰ ਵਿੱਚ ਦੋ ਭਰਾ ਹੋਣ, ਉਥੇ ਦੋਵੇਂ ਭਰਾਵਾਂ ਨੂੰ ਇੱਕ ਦੂਜੇ ਉੱਪਰ ਮਾਣ ਹੁੰਦਾ ਹੈ। ਬਜ਼ੁਰਗਾਂ ਦੇ ਵੱਲੋਂ ਆਖਿਆ ਜਾਂਦਾ ਹੈ ਕਿ ਵੱਡੇ ਭਰਾ ਦਾ ਛੋਟਾ ਭਰਾ ਖੱਬੀ ਬਾਂਹ, ਤੇ ਛੋਟੇ ਭਰਾ ਦੀ ਵੱਡਾ ਭਰਾ ਸੱਜੀ ਬਾਂਹ ਹੁੰਦਾ ਹੈ, ਜਿਹੜੇ ਹਰ ਸੁੱਖ ਦੁੱਖ ਵਿੱਚ ਸਾਥ ਦਿੰਦੇ ਹਨ। ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਇਸ ਰਿਸ਼ਤੇ ਦੇ ਵਿੱਚ ਕਾਫੀ ਫਿੱਕ ਪੈਂਦੀ ਪਈ ਹੈ। ਇਸ ਦਾ ਵੱਡਾ ਕਾਰਨ ਜਮੀਨਾਂ ਦਾ ਵੀ ਬਣ ਚੁੱਕਿਆ ਹੈ। ਇਸੇ ਵਿਚਾਲੇ ਹੁਣ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਦੇਸ਼ੀ ਧਰਤੀ ਤੇ ਭਰਾ ਨੇ ਹੀ ਭਰਾ ਦਾ ਖੌਫਨਾਕ ਤਰੀਕੇ ਦੇ ਨਾਲ ਕਤਲ ਕਰ ਦਿੱਤਾ। ਇਸਦੇ ਕਾਰਨ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪਿਤਾ ਦੀ ਦਰਾਜ਼ ਵਿੱਚ ਰੱਖੀ ਗੰਨ ਕੱਢੀ

ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਅਮਰੀਕਾ ਦੇ ਓਹੀਓ ਸੂਬੇ ਦੇ ਸ਼ਹਿਰ ਸਿਨਸਿਨਾਟੀ ‘ਚ ਇਕ 3 ਸਾਲਾ ਭਰਾ ਨੇ ਆਪਣੇ 2 ਸਾਲਾ ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਸ ਭਰਾ ਵੱਲੋਂ ਜਾਣ ਬੁਝ ਕੇ ਆਪਣੇ ਭਰਾ ਦਾ ਕਤਲ ਨਹੀਂ ਕੀਤਾ, ਸਗੋਂ ਗਲਤੀ ਨਾਲ ਉਸ ਦੇ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰ ਬਾਅਦ ‘ਚ ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ, ਉਸ ਨੇ ਦੱਸਿਆ ਕਿ ਉਹ ਟੀਵੀ ‘ਤੇ ਸਪਾਈਡਰ ਮੈਨ ਦਾ ਪ੍ਰੋਗਰਾਮ ਦੇਖ ਰਿਹਾ ਸੀ, ਜਿਸ ਮਗਰੋਂ ਉਸ ਨੇ ਆਪਣੇ ਪਿਤਾ ਦੀ ਦਰਾਜ਼ ਵਿੱਚ ਰੱਖੀ ਗੰਨ ਕੱਢ ਲਈ ਤੇ ਗਲਤੀ ਨਾਲ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਮਾਮਲੇ ਵਿੱਚ ਮਾਪਿਆਂ ਦਾ ਕਸੂਰ ਕੱਢਿਆ 

ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਪਿਆਂ ਦਾ ਕਸੂਰ ਕੱਢਿਆ ਤੇ ਮਾਪਿਆਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਅਸਲੇ ਰੱਖ ਕੇ, ਕਿਤੇ ਨਾ ਕਿਤੇ ਮਾਪਿਆਂ ਵੱਲੋਂ ਲਾਪਰਵਾਹੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ।

Tags :

Recent News