ਬਿੱਗ ਬੌਸ ਓਟੀਟੀ-2 ਦਾ ਜੇਤੂ ਐਲਵਿਸ਼ ਯਾਦਵ ਜ਼ਹਿਰੀਲੇ ਸੱਪਾਂ ਦਾ ਤਸਕਰ ਨਿਕਲਿਆ। ਇਸ ਨਾਮੀ ਚਿਹਰੇ ‘ਤੇ ਰੇਵ ਪਾਰਟੀ ਦੌਰਾਨ ਸੱਪਾਂ ਦੀ ਜ਼ਹਿਰ ਦੀ ਵਰਤੋਂ ਕਰਨ ਅਤੇ ਵਿਦੇਸ਼ੀ ਕੁੜੀਆਂ ਨੂੰ ਬੁਲਾਉਣ ਦਾ ਦੋਸ਼ ਹੈ। ਯੂਪੀ ਪੁਲਸ ਨੇ ਬਕਾਇਦਾ ਐਲਵਿਸ਼ ਨੂੰ ਮੁਕੱਦਮੇ ‘ਚ ਨਾਮਜ਼ਦ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਐਫਆਈਆਰ ਮੁਤਾਬਕ ਐਲਵਿਸ਼ ‘ਤੇ ਕਈ ਗੰਭੀਰ ਦੋਸ਼ ਲੱਗੇ ਹਨ, ਜਿਹਨਾਂ ਦੇ ਆਧਾਰ ‘ਤੇ ਨੋਇਡਾ ਪੁਲਿਸ ਹੁਣ ਅਗਲੀ ਕਾਰਵਾਈ ਕਰਨ ‘ਚ ਲੱਗੀ ਹੋਈ ਹੈ।

ਦਰਅਸਲ ਬਿੱਗ ਬੌਸ OTT-2 ਨਾਲ ਲਾਈਮਲਾਈਟ ‘ਚ ਆਏ ਯੂਟਿਊਬਰ ਐਲਵਿਸ਼ ਯਾਦਵ ‘ਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀ ਦਾ ਆਯੋਜਨ ਕਰਨ ਅਤੇ ਜ਼ਹਿਰੀਲੇ ਸੱਪਾਂ ਦੀ ਤਸਕਰੀ ਕਰਨ ਦਾ ਦੋਸ਼ ਲੱਗਾ। ਇਹ ਵੀ ਦੋਸ਼ ਹੈ ਕਿ ਐਲਵਿਸ਼ ਆਪਣੀਆਂ ਰੇਵ ਪਾਰਟੀਆਂ ‘ਚ ਵਿਦੇਸ਼ੀ ਕੁੜੀਆਂ ਨੂੰ ਬੁਲਾਉਂਦਾ ਸੀ। ਇੱਕ NGO ਨੇ ਇਸਦਾ ਸਟਿੰਗ ਆਪਰੇਸ਼ਨ ਕੀਤਾ। ਜਿਸ ਮਗਰੋਂ ਇਸਦੀ ਸ਼ਿਕਾਇਤ ਕੀਤੀ ਗਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਨੋਇਡਾ ਪੁਲਿਸ ਨੇ ਕਾਰਵਾਈ ਕੀਤੀ। ਨੋਇਡਾ ਪੁਲੀਸ ਨੇ ਸੈਕਟਰ 49 ਵਿਖੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ 5 ਕੋਬਰਾ ਬਰਾਮਦ ਕੀਤੇ ਗਏ। ਨਾਲ ਹੀ ਇਸ ਦੌਰਾਨ ਸੱਪ ਦਾ ਜ਼ਹਿਰ ਵੀ ਬਰਾਮਦ ਕੀਤਾ ਗਿਆ। ਸੈਕਟਰ 49 ਥਾਣੇ ‘ਚ ਕੇਸ ਦਰਜ ਕਰ ਲਿਆ ਗਿਆ। ਪੁਲਸ ਨੇ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਦੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਤਾਂ ਐਲਵਿਸ਼ ਯਾਦਵ ਦਾ ਨਾਂਅ ਸਾਹਮਣੇ ਆਇਆ। ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਐਲਵਿਸ਼ ਯਾਦਵ ਨੇ ਬਿੱਗ ਬੌਸ OTT-2 ਵਿੱਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਇਸਤੋਂ ਬਾਅਦ ਉਸ ਨੇ ਬਿੱਗ ਬੌਸ OTT-2 ਦਾ ਖਿਤਾਬ ਜਿੱਤ ਕੇ ਨਾਮ ਕਮਾਇਆ। ਐਲਵਿਸ਼ ਲੰਬੇ ਸਮੇਂ ਤੋਂ ਯੂਟਿਊਬ ‘ਤੇ ਕੰਟੈਂਟ ਬਣਾਉਣ ਦਾ ਕੰਮ ਕਰ ਰਿਹਾ ਹੈ। ਉਸਦੇ ਯੂਟਿਊਬ ਚੈਨਲ ਐਲਵਿਸ਼ ਯਾਦਵ ਦੇ ਇਸ ਸਮੇਂ ਲਗਭਗ 14.5 ਮਿਲੀਅਨ ਸਬਸਕ੍ਰਾਈਬਰ ਹਨ। ਉਸਦਾ ਇੱਕ ਹੋਰ ਯੂਟਿਊਬ ਚੈਨਲ ਹੈ ਜਿਸਦਾ ਨਾਮ ਐਲਵਿਸ਼ ਯਾਦਵ ਬਲੌਗ ਹੈ, ਜਿੱਥੇ ਉਸਦੇ ਲਗਭਗ 7.5 ਮਿਲੀਅਨ ਸਬਸਕ੍ਰਾਈਬਰ ਹਨ। ਐਲਵਿਸ਼ ਯਾਦਵ ਇੰਸਟਾਗ੍ਰਾਮ ‘ਤੇ ਵੀ ਐਕਟਿਵ ਰਹਿੰਦਾ ਹੈ। ਜਿਸ ‘ਤੇ ਉਸ ਦੇ 16 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।