menu-icon
Punjabi Story Line
  • Home
  • News
  • National
  • ਤੇਜ਼ੀ ਨਾਲ ਫੈਲ ਰਿਹਾ ਕੋਰੋਨਾ! ਸਰਗਰਮ ਮਾਮਲਿਆਂ ਦੀ ਗਿਣਤੀ ਹੋਈ 5700,ਪਿਛਲੇ 24 ਘੰਟਿਆਂ ਵਿੱਚ ਚਾਰ ਮੌਤਾਂ

ਤੇਜ਼ੀ ਨਾਲ ਫੈਲ ਰਿਹਾ ਕੋਰੋਨਾ! ਸਰਗਰਮ ਮਾਮਲਿਆਂ ਦੀ ਗਿਣਤੀ ਹੋਈ 5700,ਪਿਛਲੇ 24 ਘੰਟਿਆਂ ਵਿੱਚ ਚਾਰ ਮੌਤਾਂ

ਪਿਛਲੇ 24 ਘੰਟਿਆਂ ਵਿੱਚ 391 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 760 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿੱਚ ਕੇਰਲ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਬਣਿਆ ਹੋਇਆ ਹੈ। ਇਸ ਤੋਂ ਬਾਅਦ ਗੁਜਰਾਤ, ਪੱਛਮੀ ਬੰਗਾਲ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ।

Date Updated Last Updated : 07 June 2025, 01:52 PM IST
Share:

Covid 19: ਦੇਸ਼ ਅੰਦਰ ਕੋਰੋਨਾ ਨੇ ਇੱਕ ਵਾਰ ਫਿਰ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਹੋਇਆ ਹੈ ਜਿਸ ਕਾਰਨ ਇੱਕ ਵਾਰ ਫਿਰ ਕੋਰੋਨਾ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ।  ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਿਰਫ਼ 15 ਦਿਨਾਂ ਵਿੱਚ ਕੋਵਿਡ ਦੇ ਸਰਗਰਮ ਮਾਮਲਿਆਂ ਵਿੱਚ 20 ਗੁਣਾ ਵਾਧਾ ਹੋਇਆ ਹੈ। ਦੇਸ਼ ਵਿੱਚ ਸਰਗਰਮ ਕੋਵਿਡ ਮਾਮਲਿਆਂ ਦੀ ਗਿਣਤੀ 5,755 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ ਚਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।

ਪਿਛਲੇ 24 ਘੰਟਿਆਂ ਅੰਦਰ ਸਾਹਮਣੇ ਆਏ 391 ਮਾਮਲੇ

ਪਿਛਲੇ 24 ਘੰਟਿਆਂ ਵਿੱਚ 391 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 760 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿੱਚ ਕੇਰਲ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਬਣਿਆ ਹੋਇਆ ਹੈ। ਇਸ ਤੋਂ ਬਾਅਦ ਗੁਜਰਾਤ, ਪੱਛਮੀ ਬੰਗਾਲ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ।

ਕੋਰੋਨਾ ਤੋਂ ਬਚਾਅ ਲਈ ਇੰਨਾਂ ਹਦਾਇਤਾਂ ਦੀ ਪਾਲਣਾ ਜ਼ਰੂਰੀ

ਮਾਸਕ ਪਹਿਨੋ, ਹੈਂਡ ਸੈਨੀਟਾਈਜ਼ਰ ਆਪਣੇ ਨਾਲ ਰੱਖੋ

ਜੇਕਰ ਤੁਸੀਂ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਹਰ ਅੱਧੇ ਘੰਟੇ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਨ ਦੀ ਲੋੜ ਹੈ। ਖਾਸ ਕਰਕੇ ਕੁਝ ਖਾਣ ਤੋਂ ਪਹਿਲਾਂ, ਜ਼ਰੂਰ ਸੈਨੀਟਾਈਜ਼ ਕਰੋ। ਇਹ ਵਾਇਰਸ ਨੂੰ ਰੋਕਣ ਵਿੱਚ ਮਦਦ ਕਰੇਗਾ। ਇਸ ਦੇ ਨਾਲ, ਲਾਗ ਤੋਂ ਬਚਣ ਲਈ ਪਹਿਲਾਂ ਮਾਸਕ ਪਹਿਨੋ।

ਬੰਦ ਥਾਵਾਂ 'ਤੇ ਜਾਣ ਤੋਂ ਬਚੋ

ਕੋਵਿਡ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਖੁੱਲ੍ਹੀਆਂ ਥਾਵਾਂ 'ਤੇ ਰਹਿਣਾ। ਜੇਕਰ ਤੁਸੀਂ ਕਿਸੇ ਬੰਦ ਜਗ੍ਹਾ ਜਾਂ ਪਾਰਟੀ ਵਿੱਚ ਜਾਂਦੇ ਹੋ, ਤਾਂ ਕੋਵਿਡ ਦੇ ਫੜਨ ਦਾ ਖ਼ਤਰਾ ਵੀ ਵੱਧ ਹੁੰਦਾ ਹੈ। ਕੁੱਲ ਮਿਲਾ ਕੇ, ਤੁਹਾਨੂੰ ਮਾੜੀ ਹਵਾਦਾਰੀ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ।

ਜ਼ਰੂਰੀ ਦਵਾਈਆਂ ਆਪਣੇ ਨਾਲ ਰੱਖੋ

ਜੇ ਤੁਹਾਡੇ ਲਈ ਯਾਤਰਾ ਕਰਨਾ ਬਹੁਤ ਜ਼ਰੂਰੀ ਹੈ, ਤਾਂ ਕੁਝ ਜ਼ਰੂਰੀ ਦਵਾਈਆਂ ਆਪਣੇ ਨਾਲ ਰੱਖੋ। ਖਾਸ ਕਰਕੇ ਜਦੋਂ ਤੁਸੀਂ ਲੰਬੀ ਯਾਤਰਾ 'ਤੇ ਜਾ ਰਹੇ ਹੋ। ਇਸ ਲਈ, ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ।

Tags :

Recent News