ਜੰਮੂ-ਕਸ਼ਮੀਰ ਤੇ ਲੱਦਾਖ ਖੇਤਰਾਂ ਸਣੇ ਉੱਤਰ ਭਾਰਤ ਵਿੱਚ ਭੂਚਾਲ ਦੇ ਇੱਕ ਤੋਂ ਬਾਅਦ ਇੱਕ ਕੁੱਲ 4 ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਇੱਕ ਘੰਟੇ ਦੇ ਦੌਰਾਨ ਮਹਿਸੂਸ ਹੋਏ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਅਨੁਸਾਰ ਅੱਜ ਕਾਰਗਿਲ-ਲੱਦਾਖ 'ਚ ਰਿਕਟਰ ਪੈਮਾਨੇ 'ਤੇ 5.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Earthquake of Magnitude 5.5 occurred at 3:48pm today epicentre near J&K - Ladakh - Himachal Pradesh border junction pic.twitter.com/OAwSm3QLjO
— Weatherman Shubham (@shubhamtorres09) December 18, 2023
ਕਿੰਨੀ ਤੀਬਰਤਾ ਦਾ ਭੂਚਾਲ
ਅਧਿਕਾਰਤ ਬਿਆਨ ਮੁਤਾਬਕ ਭੂਚਾਲ ਸੋਮਵਾਰ ਨੂੰ ਦੁਪਹਿਰ 3.48 ਵਜੇ ਲੱਦਾਖ ਖੇਤਰ ਦੇ ਕਾਰਗਿਲ ਅਤੇ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਆਇਆ। ਇਸੇ ਖੇਤਰ 'ਚ ਸ਼ਾਮ 4:01 ਵਜੇ ਫਿਰ ਭੂਚਾਲ ਆਇਆ ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.8 ਮਾਪੀ ਗਈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਖੇਤਰ ਤੋਂ ਇੱਕ ਹੋਰ ਭੂਚਾਲ ਦੀ ਸੂਚਨਾ ਮਿਲੀ ਹੈ। ਸ਼ਾਮ 4:01 ਵਜੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ। ਕਿਸ਼ਤਵਾੜ ਵਿੱਚ ਸ਼ਾਮ 4:16 ਵਜੇ ਇੱਕ ਹੋਰ ਭੂਚਾਲ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਸੀ।