Courtesy: ai image
ਨੋਇਡਾ. ਭਿਆਨਕ ਗਰਮੀ ਵਿਚਕਾਰ ਅੱਗ ਲੱਗਣ ਦੀਆਂ ਘਟਨਾਵਾਂ ਨਿਤ ਦਿਨ ਸੁਣਨ ਨੂੰ ਮਿਲ ਰਹੀਆਂ ਹਨ। ਹਾਲ ਹੀ 'ਚ ਤਾਜ਼ਾ ਮਾਮਲਾ ਨੋਇਡਾ ਦੇ ਫੇਜ਼-3 ਥਾਣਾ ਖੇਤਕ ਦੇ ਅੰਦਰ ਮਮੁਰਾ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਲੈਕਟ੍ਰਿਕ ਬਾਈਕ 'ਚ ਸਪਾਰਕਿੰਗ ਹੋਣ ਮਗਰੋਂ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ, ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਪਰਿਵਾਰ ਅੱਗ ਦੀ ਚਪੇਟ ਵਿੱਚ ਆ ਗਏ।
ਰਿਪੋਰਟ ਦੇ ਮੁਤਾਬਕ, ਅੱਗ ਇੰਨੀ ਭਿਆਨਕ ਸੀ ਕਿ ਇਹ ਤੇਜ਼ੀ ਨਾਲ ਨੇੜਲੇ ਘਰਾਂ ਵਿੱਚ ਫੈਲ ਗਈ, ਜਿਸ ਦੀ ਚਪੇਟ 'ਚ ਕਰੀਬ 50 ਪਰਿਵਾਰ ਆ ਗਏ।
ਇੱਕ ਹੋਰ ਰਿਪੋਰਟ ਦੇ ਮੁਤਾਬਕ, ਇਹ ਅੱਗ ਪੰਜ ਮੰਜਿਲਾ ਮਕਾਨ 'ਚ ਵੀ ਲਗੀ ਹੈ। ਦੁਰਘਟਨਾ ਦਾ ਪਤਾ ਚੱਲਦੇ ਹੀ ਉੱਥੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿੱਚ ਦੋ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਤੇ ਉਨ੍ਹਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਇੱਕ 26 ਸਾਲਾ ਔਰਤ ਤੇ ਇੱਕ ਪੁਰਸ਼ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਇਲੈਕਟ੍ਰਿਕ ਬਾਈਕ ਜਾਂ ਸਕੂਟੀ ਦੀ ਚਾਰਜਿੰਗ ਦੌਰਾਨ ਸਪਾਰਕਿੰਗ ਹੋਣ ਨਾਲ ਲੱਗੀ। ਅੱਗ ਲੱਗਦਿਆਂ ਹੀ ਇਹ ਤੇਜ਼ੀ ਨਾਲ ਫੈਲ ਗਈ। ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਨੇ ਵੱਡੇ ਲੈਵਲ ਤੇ ਰੈਸਕਿਉ ਆਪਰੇਸ਼ਨ ਚਲਾਇਆ ਤੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਪੁਲਿਸ ਤੇ ਫਾਇਰ ਵਿਭਾਗ ਹੁਣ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਸਦੇ ਅਸਲੀ ਕਾਰਨਾਂ ਦਾ ਪਤਾ ਲੱਗਾ ਰਹੇ ਹਨ।
ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨੋਇਡਾ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਧਿਆਨ ਵਿੱਚ ਲਿਆਂਦਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਉਨ੍ਹਾਂ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਜ਼ਖਮੀਆਂ ਲਈ ਢੁਕਵਾਂ ਡਾਕਟਰੀ ਇਲਾਜ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਪ੍ਰਸ਼ਾਸਨ ਨੂੰ ਹਰ ਪੱਧਰ 'ਤੇ ਚੌਕਸੀ ਬਣਾਈ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਰਾਹਤ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਅਤੇ ਜ਼ਖਮੀਆਂ ਲਈ ਢੁਕਵਾਂ ਇਲਾਜ ਯਕੀਨੀ ਬਣਾਇਆ ਜਾਵੇ।