menu-icon
Punjabi Story Line
  • Home
  • News
  • National
  • ਕੋਹਲੀ ਦੀ ਵਿਰਾਟ ਪਾਰੀ, ਕਈ ਰਿਕਾਰਡ ਤੋੜੇ

ਕੋਹਲੀ ਦੀ ਵਿਰਾਟ ਪਾਰੀ, ਕਈ ਰਿਕਾਰਡ ਤੋੜੇ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ 20 ਸਾਲ ਪੁਰਾਣਾ ਰਿਕਾਰਡ ਤੋੜਿਆ। ਨਾਲ ਹੀ ਇਸ ਵਿਸ਼ਵ ਕੱਪ 'ਚ 674 ਦੌੜਾਂ ਪੂਰੀਆਂ ਕਰਕੇ ਵਿਸ਼ਵ ਰਿਕਾਰਡ ਵੀ ਆਪਣੇ ਨਾਂਅ ਕੀਤਾ।

Date Updated Last Updated : 15 November 2023, 07:02 PM IST
Share:

ਹਾਈਲਾਈਟਸ

  • ਵਿਰਾਟ ਕੋਹਲੀ
  • ਸਚਿਨ ਤੇਂਦੁਲਕਰ
ਭਾਰਤ ਤੇ ਨਿਊਜੀਲੈਂਡ ਦਰਮਿਆਨ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਕੋਹਲੀ ਨੇ ਵਿਰਾਟ ਪਾਰੀ ਖੇਡੀ ਤੇ ਕਈ ਰਿਕਾਰਡ ਤੋੜੇ। ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵਾਨਖੇੜੇ ਸਟੇਡੀਅਮ ਵਿਥੇ ਨਿਊਜ਼ੀਲੈਂਡ ਖ਼ਿਲਾਫ਼ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਇਤਿਹਾਸ ਰਚ ਦਿੱਤਾ।  ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ। ਵਿਰਾਟ ਕੋਹਲੀ ਨੇ 106 ਗੇਂਦਾਂ ਵਿੱਚ ਆਪਣਾ 50ਵਾਂ ਵਨਡੇ ਸੈਂਕੜਾ ਲਗਾਇਆ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ 49 ਸੈਂਕੜਿਆਂ ਦਾ ਰਿਕਾਰਡ ਤੋੜਿਆ। ਵਿਰਾਟ ਨੇ ਆਪਣੀ ਸੈਂਕੜੇ ਵਾਲੀ ਪਾਰੀ ‘ਚ 8 ਚੌਕੇ ਅਤੇ 1 ਛੱਕਾ ਲਗਾਇਆ।
 
ਵਿਸ਼ਵ ਰਿਕਾਰਡ ਬਣਾਇਆ
 
ਵਿਰਾਟ ਕੋਹਲੀ  ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।  ਕੋਹਲੀ ਨੇ  674 ਦੌੜਾਂ ਪੂਰੀਆਂ ਕਰਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਇਸਤੋਂ ਪਹਿਲਾਂ ਤੇਂਦੁਲਕਰ ਨੇ 2003 ਦੇ ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ, ਜੋ ਇੱਕ ਵਿਸ਼ਵ ਰਿਕਾਰਡ ਸੀ ਪਰ ਹੁਣ ਇਹ ਵਿਸ਼ਵ ਰਿਕਾਰਡ ਵਿਰਾਟ ਦੇ ਨਾਮ ਹੋ ਗਿਆ ਹੈ। ਇਸ ਸੂਚੀ ‘ਚ ਤੀਜੇ ਸਥਾਨ ‘ਤੇ ਮੈਥਿਊ ਹੇਡਨ ਹਨ, ਜਿਨ੍ਹਾਂ ਨੇ 2007 ਵਿਸ਼ਵ ਕੱਪ ‘ਚ 659 ਦੌੜਾਂ ਬਣਾਈਆਂ ਸਨ, ਜਦਕਿ ਰੋਹਿਤ ਸ਼ਰਮਾ 648 ਦੌੜਾਂ ਨਾਲ ਚੌਥੇ ਸਥਾਨ ‘ਤੇ ਹਨ। ਕਈ ਰਿਕਾਰਡ ਬਣਾਉਣ 'ਤੇ ਸਚਿਨ ਤੇਂਦੁਲਕਰ ਨੇ ਵੀ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ। 
 
ਅਰਧ ਸੈਂਕੜਿਆਂ ਦਾ ਰਿਕਾਰਡ 
 
ਵਿਰਾਟ ਕੋਹਲੀ ਇੱਕ ਵਿਸ਼ਵ ਕੱਪ 'ਚ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।  ਮੌਜੂਦਾ ਵਿਸ਼ਵ ਕੱਪ ਵਿੱਚ 8ਵੀਂ ਵਾਰ 50 ਪਲੱਸ ਦਾ ਸਕੋਰ ਬਣਾਇਆ। ਇਸਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ 7-7 ਵਾਰ 50 ਪਲੱਸ ਦਾ ਸਕੋਰ ਬਣਾਇਆ ਸੀ।

Recent News