menu-icon
Punjabi Story Line
  • Home
  • News
  • National
  • ਪੁਤਿਨ ਨੇ ਭਾਰਤ ਨੂੰ ਸੁਖੋਈ-57 ਦੀ ਪੇਸ਼ਕਸ਼ ਕੀਤੀ: ਇਸ 5ਵੀਂ ਪੀੜ੍ਹੀ ਦੇ ਫਾਈਟਰ ਜੈੱਟ ਦੀ ਤਕਨੀਕ ਵੀ ਸਾਂਝੀ ਕਰਨਗੇ

ਪੁਤਿਨ ਨੇ ਭਾਰਤ ਨੂੰ ਸੁਖੋਈ-57 ਦੀ ਪੇਸ਼ਕਸ਼ ਕੀਤੀ: ਇਸ 5ਵੀਂ ਪੀੜ੍ਹੀ ਦੇ ਫਾਈਟਰ ਜੈੱਟ ਦੀ ਤਕਨੀਕ ਵੀ ਸਾਂਝੀ ਕਰਨਗੇ

ਪੁਤਿਨ ਨੇ ਵੀਰਵਾਰ ਨੂੰ ਸੈਂਟ ਪੀਟਰਜ਼ਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ ਦੌਰਾਨ ਅੰਤਰਰਾਸ਼ਟਰੀ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਰਤ ਨੂੰ ਇਸ ਨੂੰ ਬਣਾਉਣ ਦੇ ਪ੍ਰੋਜੈਕਟ ਵਿੱਚ ਭਾਈਵਾਲ ਬਣਨ ਦਾ ਪ੍ਰਸਤਾਵ ਦਿੱਤਾ ਗਿਆ ਸੀ। ਉਸ ਸਮੇਂ ਭਾਰਤ ਨੇ ਕਿਹਾ ਸੀ ਕਿ ਰੂਸ ਪਹਿਲਾਂ ਇਸ ਪ੍ਰੋਜੈਕਟ ਨੂੰ ਅੱਗੇ ਵਧਾਵੇ, ਉਸ ਤੋਂ ਬਾਅਦ ਭਾਰਤ ਇਸ ਵਿੱਚ ਸ਼ਾਮਲ ਹੋਣ 'ਤੇ ਵਿਚਾਰ ਕਰੇਗਾ।

Date Updated Last Updated : 05 June 2026, 04:00 PM IST
Share:

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਸੁਖੋਈ SU-57 ਸਟੈਲਥ ਫਾਈਟਰ ਜੈੱਟ ਨੂੰ ਲੈ ਕੇ ਵੱਡਾ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰੂਸ, ਭਾਰਤ ਨਾਲ ਮਿਲ ਕੇ ਇਸ ਜਹਾਜ਼ ਦਾ ਵਿਕਾਸ ਅਤੇ ਉਤਪਾਦਨ ਕਰਨ ਲਈ ਤਿਆਰ ਹੈ। ਨਾਲ ਹੀ ਰੂਸ ਲੋੜੀਂਦੀ ਰੱਖਿਆ ਤਕਨੀਕਾਂ ਸਾਂਝੀਆਂ ਕਰਨ ਲਈ ਵੀ ਤਿਆਰ ਹੈ।
ਪੁਤਿਨ ਨੇ ਵੀਰਵਾਰ ਨੂੰ ਸੈਂਟ ਪੀਟਰਜ਼ਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ ਦੌਰਾਨ ਅੰਤਰਰਾਸ਼ਟਰੀ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਰਤ ਨੂੰ ਇਸ ਨੂੰ ਬਣਾਉਣ ਦੇ ਪ੍ਰੋਜੈਕਟ ਵਿੱਚ ਭਾਈਵਾਲ ਬਣਨ ਦਾ ਪ੍ਰਸਤਾਵ ਦਿੱਤਾ ਗਿਆ ਸੀ। ਉਸ ਸਮੇਂ ਭਾਰਤ ਨੇ ਕਿਹਾ ਸੀ ਕਿ ਰੂਸ ਪਹਿਲਾਂ ਇਸ ਪ੍ਰੋਜੈਕਟ ਨੂੰ ਅੱਗੇ ਵਧਾਵੇ, ਉਸ ਤੋਂ ਬਾਅਦ ਭਾਰਤ ਇਸ ਵਿੱਚ ਸ਼ਾਮਲ ਹੋਣ 'ਤੇ ਵਿਚਾਰ ਕਰੇਗਾ।

ਅਮਰੀਕਾ-ਭਾਰਤ ਸਬੰਧਾਂ 'ਤੇ ਪੁਤਿਨ ਦੀ ਨਜ਼ਰ

ਪੁਤਿਨ ਨੇ ਅਮਰੀਕਾ-ਭਾਰਤ ਦੇ ਸਬੰਧਾਂ 'ਤੇ ਕਿਹਾ ਕਿ ਅਮਰੀਕਾ ਕਈ ਮੁੱਦਿਆਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਹਨ। ਭਾਰਤ ਇਸ ਦਾ ਵਿਰੋਧ ਕਰੇਗਾ।
ਪੁਤਿਨ ਨੇ ਸੁਖੋਈ SU-57 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹੈ ਅਤੇ ਉਨ੍ਹਾਂ ਦੀ ਨਜ਼ਰ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਫਾਈਟਰ ਜੈੱਟਾਂ ਵਿੱਚੋਂ ਇੱਕ ਹੈ। ਇਸ ਵਿੱਚ ਸਟੈਲਥ ਸਮਰੱਥਾ, ਉੱਚ ਗਤੀਸ਼ੀਲਤਾ, ਆਧੁਨਿਕ ਏਵੀਓਨਿਕਸ ਅਤੇ ਮਲਟੀ-ਰੋਲ ਲੜਾਈ ਸਮਰੱਥਾਵਾਂ ਹਨ।
ਸੁਖੋਈ SU-57 ਹਵਾ, ਜ਼ਮੀਨ ਅਤੇ ਸਮੁੰਦਰੀ ਟੀਚਿਆਂ 'ਤੇ ਹਮਲਾ ਕਰਨ ਦੇ ਸਮਰੱਥ ਹੈ। ਦੁਨੀਆ ਵਿੱਚ ਕੁਝ ਹੀ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਹਨ, ਜਿਨ੍ਹਾਂ ਵਿੱਚ SU-57 ਤੋਂ ਇਲਾਵਾ ਚੀਨ ਦਾ J-35 ਅਤੇ ਅਮਰੀਕਾ ਦਾ F-35 ਸ਼ਾਮਲ ਹਨ।

ਰੂਸ-ਭਾਰਤ ਵਿਚਾਲੇ ਪੁਰਾਣਾ ਪ੍ਰਸਤਾਵ

ਮੀਡੀਆ ਰਿਪੋਰਟਾਂ ਮੁਤਾਬਕ ਰੂਸ ਨੇ ਭਾਰਤ ਨੂੰ 2018 ਦੇ ਆਸ-ਪਾਸ ਸੁਖੋਈ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਗਿਆ ਸੀ। ਉਸ ਸਮੇਂ ਭਾਰਤ ਨੇ SU-57 ਪ੍ਰੋਜੈਕਟ ਵਿੱਚ ਦਿਲਚਸਪੀ ਦਿਖਾਈ ਸੀ, ਪਰ ਭਾਰਤੀ ਹਵਾਈ ਸੈਨਾ ਦਾ ਮੰਨਣਾ ਸੀ ਕਿ ਇਹ ਜਹਾਜ਼ ਉਸਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ।
ਉਸ ਦੌਰ ਦੀਆਂ ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਵਾਈ ਸੈਨਾ ਇਸਦੀ ਸਟੈਲਥ ਸਮਰੱਥਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਇਸ ਤੋਂ ਇਲਾਵਾ ਤਕਨੀਕੀ ਤਬਾਦਲੇ (ਟੈਕਨੋਲੋਜੀ ਟ੍ਰਾਂਸਫਰ) ਨੂੰ ਲੈ ਕੇ ਵੀ ਦੋਵਾਂ ਧਿਰਾਂ ਵਿਚਾਲੇ ਮਤਭੇਦ ਸਨ।

ਅਮਰੀਕਾ ਵੱਲੋਂ ਵੀ ਭਾਰਤ ਨੂੰ F-35 ਦੀ ਪੇਸ਼ਕਸ਼

ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵ੍ਹਾਈਟ ਹਾਊਸ ਯਾਤਰਾ ਦੌਰਾਨ ਭਾਰਤ ਨੂੰ F-35 ਦੀ ਪੇਸ਼ਕਸ਼ ਕੀਤੀ ਸੀ। ਹੁਣ ਪੁਤਿਨ ਦੇ ਨਵੇਂ ਪ੍ਰਸਤਾਵ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਰੂਸ ਇਨ੍ਹਾਂ ਪੁਰਾਣੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Tags :

Recent News