menu-icon
Punjabi Story Line
  • Home
  • News
  • National
  • ਨਵਾਂ ਰਿਕਾਰਡ ਸਥਾਪਿਤ ਕਰਨ ਤੇ ਟਰੰਪ ਨੇ ਦਿੱਤੀ PM ਮੋਦੀ ਨੂੰ ਵਧਾਈ, ਕਿਹਾ-'Great PM, ਮੇਰੇ ਦੋਸਤ..

ਨਵਾਂ ਰਿਕਾਰਡ ਸਥਾਪਿਤ ਕਰਨ ਤੇ ਟਰੰਪ ਨੇ ਦਿੱਤੀ PM ਮੋਦੀ ਨੂੰ ਵਧਾਈ, ਕਿਹਾ-'Great PM, ਮੇਰੇ ਦੋਸਤ..

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ 'ਚ ਪੀਐਮ ਨਰੇਂਦਰ ਮੋਦੀ ਨੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈਆਂ ਤੇ ਉਹਨਾਂ ਨੂੰ ਮਹਾਨ ਸਖ਼ਸ਼ੀਅਤ ਦੱਸਿਆ।

Date Updated Last Updated : 11 June 2026, 09:43 AM IST
Share:

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੇ ਨਵਾਂ ਮੀਲ ਪੱਥਰ ਕਾਇਮ ਕੀਤਾ। ਲਗਾਤਾਰ 4,399 ਦਿਨ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ, ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੂੰ ਵੀ ਪਿਛਾਂਹ ਕਰ ਦਿੱਤਾ। ਪੀਐਮ ਦੀ ਇਸ ਉਪਲਬੱਧੀ ਤੇ ਉਹਨਾਂ ਨੂੰ ਦੇਸ਼-ਵਿਦੇਸ਼ ਤੋਂ ਵਧਾਈ ਸੰਦੇਸ਼ ਮਿਲੇ। ਇਸੇ ਕੜੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬਾ ਕਾਰਜਕਾਲ ਪੂਰਾ ਕਰਨ ਦੇ ਮੌਕੇ 'ਤੇ ਪੀਐਮ ਨੂੰ ਵਧਾਈਆਂ ਦਿੱਤੀਆਂ। ਉਹਨਾਂ ਦਾ ਇਹ ਪੋਸਟ ਸੋਸ਼ਲ ਮੀਡਿਆ ਤੇ ਆਉਂਦਿਆਂ ਹੀ ਸੁਰਖੀਆਂ ਵਿੱਚ ਆ ਗਿਆ।

ਟਰੰਪ ਦਾ ਵਧਾਈ ਪੋਸਟ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਮੋਦੀ ਨੂੰ ਆਪਣਾ ਦੋਸਤ ਦੱਸਿਆ ਤੇ ਉਹਨਾਂ ਨੂੰ ਇੱਕ 'ਮਹਾਨ' ਪ੍ਰਧਾਨਮੰਤਰੀ ਕਿਹਾ। ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੇਰੇ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈਆਂ - ਅਤੇ ਉਹ ਇੱਕ ਮਹਾਨ ਪ੍ਰਧਾਨ ਮੰਤਰੀ ਹਨ।" ਟਰੰਪ ਦਾ ਇਹ ਪੋਸਟ ਸੋਸ਼ਲ ਮੀਡੀਆ ਤੇ ਆਉਂਦਿਆਂ ਹੀ ਵਾਇਰਲ ਹੋ ਗਿਆ। 

ਮੇਲੋਨੀ ਨੇ ਵੀ ਦਿੱਤੀਆਂ ਸ਼ੁਭਕਾਮਨਾਵਾਂ

ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਸੋਸ਼ਲ ਮੀਡੀਆ ਰਾਹੀਂ ਨਰਿੰਦਰ ਮੋਦੀ ਨੂੰ ਇਤਿਹਾਸਕ ਉਪਲਬੱਧੀ ਤੇ ਵਧਾਈ ਦਿੱਤੀ ਸੀ ਤੇ ਆਪਣੇ X ਪੋਸਟ ਤੇ ਲਿਖਿਆ- "ਨਰਿੰਦਰ ਮੋਦੀ ਨੂੰ ਵਧਾਈਆਂ, ਜੋ ਅੱਜ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ ਰੋਮ ਵਿੱਚ ਦੁਬਾਰਾ ਮਿਲਣਾ ਅਤੇ ਇਕੱਠੇ 'ਵਿਸ਼ੇਸ਼ ਰਣਨੀਤਕ ਭਾਈਵਾਲੀ' ਸ਼ੁਰੂ ਕਰਨਾ ਇੱਕ ਖੁਸ਼ੀ ਦੀ ਗੱਲ ਹੈ। ਇਹ ਸਾਂਝੇਦਾਰੀ ਭਵਿੱਖ ਵੱਲ ਧਿਆਨ ਦਿੰਦੇ ਹੋਏ ਸਾਡੇ ਦੇਸ਼ਾਂ ਅਤੇ ਸਾਡੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰਨ 'ਤੇ ਕੇਂਦ੍ਰਿਤ ਹੈ।"

ਸੈਨੇਟਰ ਕੌਰਨਿਨ ਨੇ ਵੀ ਦਿੱਤੀ ਵਧਾਈ
ਟੈਕਸਾਸ ਤੋਂ ਰਿਪਬਲਿਕਨ ਸੈਨੇਟਰ ਕੌਰਨਿਨ ਨੇ 'X' 'ਤੇ ਇੱਕ ਪੋਸਟ ਸਾਂਝਾ ਕਰਦਿਆਂ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈਆਂ। ਉਨ੍ਹਾਂ ਨੇ ਤਿੰਨ ਲੋਕਤੰਤਰੀ ਫਤਵੇ ਵਿੱਚ 1.4 ਅਰਬ ਲੋਕਾਂ ਦੇ ਵਿਸ਼ਵਾਸ ਦੇ ਸਮਰਥਨ ਨਾਲ 4,399 ਦਿਨ ਅਗਵਾਈ ਕੀਤੀ ਹੈ। 250 ਮਿਲੀਅਨ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਤੋਂ ਲੈ ਕੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਾਉਣ ਤੱਕ, ਪ੍ਰਧਾਨ ਮੰਤਰੀ ਮੋਦੀ ਦਾ ਕਾਰਜਕਾਲ ਪਰਿਵਰਤਨਸ਼ੀਲ ਰਿਹਾ ਹੈ। ਅਮਰੀਕਾ-ਭਾਰਤ ਭਾਈਵਾਲੀ ਕਦੇ ਵੀ ਇੰਨੀ ਮਜ਼ਬੂਤ ​​ਨਹੀਂ ਰਹੀ।"


ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲਿਖਿਆ ਵਧਾਈ ਪੱਤਰ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਇੱਕ ਨਿੱਜੀ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ ਅਤੇ ਉਨ੍ਹਾਂ ਦੀ ਸਰਕਾਰ ਦੇ ਯਤਨ ਲੋਕ-ਕੇਂਦ੍ਰਿਤ ਅਤੇ ਲੋਕ-ਸੰਚਾਲਿਤ ਸ਼ਾਸਨ ਦੀ ਭਾਵਨਾ ਨੂੰ ਦਰਸਾਉਂਦੇ ਹਨ।

ਇਸਤੋਂ ਅਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਸੀ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਵੀ ਪੀਐਮ ਦੀ ਇਸ ਸਫਲਤਾ ਨੂੰ ਭਾਰਤ ਦੇ ਲੋਕਤੰਤਰੀ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪਲ ਦੱਸਿਆ ਸੀ।  

 
ਦੱਸ ਦੇਇਏ ਕਿ ਬੁੱਧਵਾਰ ਨੂੰ, ਪੀਐਮ ਮੋਦੀ ਨੇ 1952 ਦੀਆਂ ਆਮ ਚੋਣਾਂ ਤੋਂ ਬਾਅਦ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ 4,398 ਦਿਨਾਂ ਦੇ ਨਹਿਰੂ ਦੇ ਰਿਕਾਰਡ ਨੂੰ ਪਾਰ ਕਰ ਦਿੱਤਾ। ਅੰਤਰਿਮ ਸਰਕਾਰ ਦੇ ਮੁਖੀ ਵਜੋਂ ਨਹਿਰੂ ਦਾ ਕਾਰਜਕਾਲ 1947 ਤੋਂ 1952 ਤੱਕ ਰਿਹਾ, ਕਿਉਂਕਿ 1952 ਤੱਕ ਚੋਣਾਂ ਨਹੀਂ ਹੋਈਆਂ ਸਨ।

Recent News