menu-icon
Punjabi Story Line
  • Home
  • News
  • Punjab
  • ਹਿਮਾਚਲ ਤੋਂ ਕਣਕ ਦੀ ਗੈਰ-ਕਾਨੂੰਨੀ ਆਮਦ ਰੋਕਣ ਲਈ ਲਗਾਏ ਇੰਟਰ ਸਟੇਟ ਨਾਕੇ, ਡੀਸੀ ਨੇ ਦਿੱਤੇ ਨਿਰਦੇਸ਼

ਹਿਮਾਚਲ ਤੋਂ ਕਣਕ ਦੀ ਗੈਰ-ਕਾਨੂੰਨੀ ਆਮਦ ਰੋਕਣ ਲਈ ਲਗਾਏ ਇੰਟਰ ਸਟੇਟ ਨਾਕੇ, ਡੀਸੀ ਨੇ ਦਿੱਤੇ ਨਿਰਦੇਸ਼

ਉਨ੍ਹਾਂ ਦੱਸਿਆ ਕਿ ਇਹ ਨਾਕੇ ਘਣੌਲੀ, ਭਾਰਤਗੜ੍ਹ, ਪੁਰਖਾਲੀ, ਨੰਗਲ, ਸੁਰੇਵਾਲ, ਅਜੌਲੀ, ਰਾਮਪੁਰ ਝੱਜਰ (ਨੈਣਾ ਦੇਵੀ ਰੋਡ), ਡੇਹਣੀ ਰੋਡ ਕੀਰਤਪੁਰ ਸਾਹਿਬ ਅਤੇ ਪਨੇਰਾਈ ਰੋਡ ਕੀਰਤਪੁਰ ਸਾਹਿਬ ਉਤੇ ਹਨ।

Date Updated Last Updated : 18 April 2025, 09:11 PM IST
Share:

ਹਿਮਾਚਲ ਪ੍ਰਦੇਸ਼ ਤੋਂ ਗੈਰਕਾਨੂੰਨੀ ਢੰਗ ਨਾਲ ਆ ਰਹੀ ਕਣਕ ਦੀ ਆਮਦ ਨੂੰ ਰੋਕਣ ਲਈ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ਵਿੱਚ 8 ਇੰਟਰਸਟੇਟ ਨਾਕੇ ਲਗਾਏ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹੇ ਦੇ ਨਾਲ ਲੱਗਦੇ ਸਰਹੱਦੀ ਸੂਬੇ ਹਿਮਾਚਲ ਪ੍ਰਦੇਸ਼ ਜੋੜਦੀਆਂ ਹੋਈਆਂ ਮੁੱਖ ਸੜਕਾਂ ਤੇ ਲਗਾਏ ਗਏ ਹਨ।  ਉਨ੍ਹਾਂ ਦੱਸਿਆ ਕਿ ਇਹ ਨਾਕੇ ਘਣੌਲੀ, ਭਾਰਤਗੜ੍ਹ, ਪੁਰਖਾਲੀ, ਨੰਗਲ, ਸੁਰੇਵਾਲ, ਅਜੌਲੀ, ਰਾਮਪੁਰ ਝੱਜਰ (ਨੈਣਾ ਦੇਵੀ ਰੋਡ), ਡੇਹਣੀ ਰੋਡ ਕੀਰਤਪੁਰ ਸਾਹਿਬ ਅਤੇ ਪਨੇਰਾਈ ਰੋਡ ਕੀਰਤਪੁਰ ਸਾਹਿਬ ਉਤੇ ਹਨ।

ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਸਖਤ ਹਦਾਇਤਾਂ 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧ ਵਿਚ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਹਨਾਂ ਅੰਤਰਰਾਜੀ ਨਾਕਿਆਂ ਉੱਤੇ ਸਖ਼ਤ ਚੌਕਸੀ ਬਣਾਈ ਰੱਖਣ ਅਤੇ ਹਰ ਨਾਕੇ 'ਤੇ ਮਜ਼ਬੂਤ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਤਾਂ ਜੋ ਕਿਸੇ ਵੀ ਤਰੀਕੇ ਨਾਲ ਕਣਕ ਦੀ ਗੈਰਕਾਨੂੰਨੀ ਆਵਾਜਾਈ ਨੂੰ ਰੋਕਿਆ ਜਾ ਸਕੇ। ਉਨ੍ਹਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਖਰੀਦ ਵਿਚ ਪ੍ਰਸ਼ਾਸਨ ਪਾਰਦਰਸ਼ਿਤਾ ਬਰਕਰਾਰ ਰੱਖਣ ਅਤੇ ਸਥਾਨਕ ਕਿਸਾਨਾਂ ਅਤੇ ਹਿੱਸੇਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸਦੇ ਨਾਲ ਹੀ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਹ ਪੂਰੀ ਤਰ੍ਹਾਂ ਨਾਲ ਮੁਸਤੈਦ ਰਹਿਣਗੇ। 

ਬਾਹਰੀ ਸੂਬਿਆਂ ਤੋਂ ਕਣਕ ਲਿਆ ਕੇ ਵੇਚਣਾ ਗੈਰ ਕਾਨੂੰਨੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਹਰੀ ਸੂਬਿਆਂ ਤੋਂ ਕਣਕ ਲਿਆ ਕੇ ਵੇਚਣਾ ਜਾਂ ਕਿਸੇ ਵਪਾਰੀ ਵੱਲੋਂ ਬਾਹਰੀ ਸੂਬਿਆਂ ਤੋਂ ਸਸਤੇ ਭਾਅ ਕਣਕ ਲਿਆ ਕੇ ਇੱਥੇ ਸਟੋਰ ਕਰਨਾ ਵੀ ਗਲਤ ਹੈ। ਇਸਨੂੰ ਰੋਕਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਤੇ ਨਾਲ ਹੀ ਨਾਕੇ ਵੀ ਲਗਾਏ ਗਏ ਹਨ ਤਾਂ ਜੋ ਇਸਨੂੰ ਰੋਕਿਆ ਜਾ ਸਕੇ ਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਹਦਾਇਤ ਦਿੱਤੀ ਗਈ ਹੈ। ਜੇਕਰ ਕੋਈ ਵੀ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਦੇ ਨਾਲ ਸਾਡੇ ਆਪਣੇ ਸੂਬੇ ਦਾ ਮਾਲੀਆ ਨੁਕਸਾਨ ਵੀ ਹੁੰਦਾ ਹੈ ਤੇ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਵੀ ਨੁਕਸਾਨ ਹੈ। ਸਾਨੂੰ ਪੰਜਾਬ ਦੇ ਅੰਦਰੋਂ ਹੀ ਫਸਲ ਖਰੀਦਣ ਤੇ ਵੇਚਣ ਨੂੰ ਤਰਜੀਹ ਦੇਣੀ ਚਾਹੀਦੀ ਹੈ। 

Recent News