menu-icon
Punjabi Story Line
  • Home
  • News
  • Punjab
  • ਆਮ ਆਦਮੀ ਪਾਰਟੀ ਦੀ ਵਿਧਾਇਕਾ ਨੂੰ ਲੋਕਪਾਲ ਵੱਲੋਂ ਨੋਟਿਸ ਜਾਰੀ

ਆਮ ਆਦਮੀ ਪਾਰਟੀ ਦੀ ਵਿਧਾਇਕਾ ਨੂੰ ਲੋਕਪਾਲ ਵੱਲੋਂ ਨੋਟਿਸ ਜਾਰੀ

ਨੌਜਵਾਨ ਨੇ ਲਿਖਤੀ ਸ਼ਿਕਾਇਤ ਦੇ ਕੇ ਵਿਧਾਇਕਾ ਸਮੇਤ 5 ਲੋਕਾਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਸਨ। ਸ਼ਿਕਾਇਤ ਕਰਨ ਵਾਲਾ ਨੌਜਵਾਨ ਵਿਧਾਇਕਾ ਦਾ ਨਿੱਜੀ ਸਕੱਤਰ ਰਹਿ ਚੁੱਕਾ ਹੈ।

Date Updated Last Updated : 10 January 2024, 04:21 PM IST
Share:

ਹਾਈਲਾਈਟਸ

  • ਸ਼ਿਕਾਇਤ ਵਿੱਚ ਹਰਸ਼ ਨੇ ਪੰਜਾਬ ਸਰਕਾਰ ਦੀ ਜਾਇਦਾਦ ਹੜੱਪਣ ਦੇ ਵੀ ਆਰੋਪ ਲਗਾਏ ਹਨ

ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਇੱਕ ਨੌਜਵਾਨ ਵੱਲੋਂ ਕੀਤੀ ਗਈ ਭ੍ਰਿਸ਼ਟਾਚਾਰ ਦੀ ਸ਼ਿਕਾਇਤ 'ਤੇ ਲੋਕਪਾਲ ਵੱਲੋਂ ਨੋਟਿਸ ਜਾਰੀ ਕਰਕੇ 16 ਫਰਵਰੀ ਨੂੰ ਤਲਬ ਕੀਤਾ ਗਿਆ ਹੈ। ਨੌਜਵਾਨ ਨੇ ਲਿਖਤੀ ਸ਼ਿਕਾਇਤ ਦੇ ਕੇ ਵਿਧਾਇਕ ਸਮੇਤ 5 ਲੋਕਾਂ 'ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਸਨ। ਸ਼ਿਕਾਇਤ ਕਰਨ ਵਾਲਾ ਨੌਜਵਾਨ ਵਿਧਾਇਕਾ ਦਾ ਨਿੱਜੀ ਸਕੱਤਰ ਰਹਿ ਚੁੱਕਾ ਹੈ।

ਪ੍ਰੈੱਸ ਕਾਨਫਰੰਸ ਕੀਤੀ ਸੀ

ਮੋਗਾ ਨਿਵਾਸੀ ਹਰਸ਼ ਅਰੇਨ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਉਸਦਾ ਆਰੋਪ ਹੈ ਕਿ ਵਿਧਾਇਕਾ ਨੇ ਤਹਿਸੀਲ ਕੰਪਲੈਕਸ ਵਿੱਚ ਉਸਦਾ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ ਸੀ। ਇਸਦੇ ਬਾਦ ਹਰਸ਼ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਸੰਬੰਧ ਵਿੱਚ ਜਾਣਕਾਰੀ ਜਨਤਕ ਕਰ ਦਿੱਤੀ ਸੀ। ਉਸਦਾ ਆਰੋਪ ਹੈ ਕਿ ਇਸ ਨੂੰ ਲੈ ਕੇ ਗੁੱਸੇ 'ਚ ਆਈ ਵਿਧਾਇਕਾ ਨੇ ਉਸਨੂੰ ਵਟਸਐਪ 'ਤੇ ਕਾਲ ਕਰਕੇ ਧਮਕੀ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਉਸਨੇ ਪੰਜਾਬ ਦੇ ਲੋਕਪਾਲ ਅਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਵਿਧਾਇਕ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਲੋਕਪਾਲ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਸ਼ਿਕਾਇਤ ਵਿੱਚ ਹਰਸ਼ ਨੇ ਪੰਜਾਬ ਸਰਕਾਰ ਦੀ ਜਾਇਦਾਦ ਹੜੱਪਣ ਦੇ ਵੀ ਆਰੋਪ ਲਗਾਏ ਹਨ।

 

ਕੋਈ ਨੋਟਿਸ ਨਹੀਂ ਮਿਲਿਆ-ਵਿਧਾਇਕ

ਇਸ ਸਬੰਧੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਪਾਲ ਵੱਲੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਨੋਟਿਸ ਆਉਣ 'ਤੇ ਵੀ ਉਹ ਲੋਕਪਾਲ ਅਦਾਲਤ 'ਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਗੇ।

Tags :

Recent News