menu-icon
Punjabi Story Line
  • Home
  • News
  • Punjab
  • ਭਗਵਾਨ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਮੌਕੇ ਤੇ ਨਿਹੰਗਾਂ ਨੇ ਲੰਗਰ ਲਾਉਣ ਦੀ ਮੰਗੀ ਇਜਾਜ਼ਤ 

ਭਗਵਾਨ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਮੌਕੇ ਤੇ ਨਿਹੰਗਾਂ ਨੇ ਲੰਗਰ ਲਾਉਣ ਦੀ ਮੰਗੀ ਇਜਾਜ਼ਤ 

ਨਿਹੰਗ ਸਿੱਖ ਬਾਬਰੀ ਮਸਜਿਦ ਵਿੱਚ ਦਾਖ਼ਲ ਹੋਏ ਅਤੇ ਉੱਥੇ ਰਾਮ ਦੇ ਨਾਮ ’ਤੇ ਹਵਨ ਕਰ ਰਹੇ ਹਨ। ਲ 22 ਜਨਵਰੀ ਨੂੰ ਮੂਰਤੀ ਦੀ ਸਥਾਪਨਾ ਅਯੁੱਧਿਆ 'ਚ ਲੰਗਰ ਵਰਤਾਉਣ ਦੀ ਇਜਾਜ਼ਤ ਦਿੱਤੀ

Date Updated Last Updated : 14 December 2023, 12:53 PM IST
Share:

ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਅਗਲੇ ਸਾਲ 22 ਜਨਵਰੀ ਨੂੰ ਕੀਤੀ ਜਾਵੇਗੀ। ਇਸ ਨੂੰ ਲੈ ਕੇ ਤਿਆਰਿਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਹਨ। ਭਗਵਾਨ ਰਾਮ ਦੀ ਜਨਮ ਭੂਮੀ ਤੇ ਮੂਰਤੀ ਸਥਾਪਨਾ ਸਮਾਰੋਹ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਆਸ ਹੈ। ਇਸ ਮੌਕੇ ਤੇ ਲੋਕਾਂ ਦੀ ਸੁਵਿਧਾ ਲਈ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਦੇ ਮੌਕੇ 'ਤੇ ਲੰਗਰ ਲਗਾਉਣ ਦੀ ਇਜਾਜ਼ਤ ਮੰਗੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਮੰਨਣ ਵਾਲੇ ਕੱਟੜਪੰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫ.ਆਈ.ਆਰ. ਹਿੰਦੂਆਂ ਵਿਰੁੱਧ ਨਹੀਂ ਸਗੋਂ ਸਿੱਖਾਂ ਵਿਰੁੱਧ ਸੀ। ਸਿੱਖ ਸੰਪਰਦਾਅ ਆਪਣੇ ਆਪ ਵਿਚ ਸਨਾਤਨ ਹਿੰਦੂ ਧਰਮ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਧਰਮ ਦੀ ਰੱਖਿਆ ਕਰਨ ਵਾਲਾ ਯੋਧਾ ਹੈ। 

ਅਯੁੱਧਿਆ 'ਚ ਲੰਗਰ ਵਰਤਾਉਣ ਦੀ ਦਿੱਤੀ ਜਾਵੇ ਇਜਾਜ਼ਤ

ਉਨ੍ਹਾਂ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ 30 ਨਵੰਬਰ 1858 ਨੂੰ ਨਿਹੰਗਾਂ ਨੇ ਬਾਬਰੀ ਮਸਜਿਦ 'ਤੇ ਕਬਜ਼ਾ ਕਰਕੇ ਉਥੇ ਹਵਨ ਕੀਤਾ ਅਤੇ ਸਾਰੀਆਂ ਦੀਵਾਰਾਂ 'ਤੇ ਸ਼੍ਰੀ ਰਾਮ ਲਿਖਿਆ ਹੋਇਆ ਸੀ। ਇਸ ਮਾਮਲੇ ਵਿੱਚ ਨਿਹੰਗ ਸਿੱਖਾਂ ਖ਼ਿਲਾਫ਼ ਲਿਖਿਆ ਗਿਆ ਸੀ ਕਿ ਨਿਹੰਗ ਸਿੱਖ ਬਾਬਰੀ ਮਸਜਿਦ ਵਿੱਚ ਦਾਖ਼ਲ ਹੋਏ ਅਤੇ ਉੱਥੇ ਰਾਮ ਦੇ ਨਾਮ ’ਤੇ ਹਵਨ ਕਰ ਰਹੇ ਹਨ। ਇਸ ਮਾਮਲੇ ਵਿੱਚ ਹੋਰਨਾਂ ਤੋਂ ਇਲਾਵਾ ਨਿਹੰਗ ਬਾਬਾ ਫਕੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬਾਬਾ ਹਰਜੀਤ ਸਿੰਘ, ਬਾਬਾ ਫਕੀਰ ਸਿੰਘ ਦੀ ਅੱਠਵੀਂ ਪੀੜ੍ਹੀ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਸਿਰਫ਼ ਸਨਾਤਨ ਪਰੰਪਰਾਵਾਂ ਦੇ ਧਾਰਨੀ ਹਨ। ਉਹ ਕਈ ਵਾਰ ਅਯੁੱਧਿਆ ਵੀ ਜਾ ਚੁੱਕੇ ਹਨ। ਹੁਣ ਉਨ੍ਹਾਂ ਨੇ ਰਾਮ ਮੰਦਰ ਟਰੱਸਟ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ 22 ਜਨਵਰੀ ਨੂੰ ਮੂਰਤੀ ਦੀ ਸਥਾਪਨਾ ਮੌਕੇ ਉਨ੍ਹਾਂ ਨੂੰ ਅਯੁੱਧਿਆ 'ਚ ਲੰਗਰ ਵਰਤਾਉਣ ਦੀ ਇਜਾਜ਼ਤ ਦਿੱਤੀ ਜਾਵੇ।

Recent News