Courtesy: X@Abhishekmcrp
ਸੋਨੀਪਤ: ਇੱਕ ਬੰਦਾ ਆਪਣੇ ਬੱਚਿਆ ਦੀ ਸਲਫਤਾ ਲਈ ਆਪਣੀ ਸਾਰੀ ਮੇਹਨਤ ਲੱਗਾ ਦਿੰਦਾ ਹੈ, ਪਰ ਜਦੋਂ ਉਹੀ ਸੰਤਾਨ ਸਫਲ ਹੋਣ ਤੋਂ ਬਾਅਦ ਉਨ੍ਹਾਂ ਦਾ ਹਾਲ ਹੀ ਨਾ ਪੁੱਛੇ ਤਾਂ ਸੋਚੋ ਦਿਲ 'ਤੇ ਕੀ ਬੀਤਦੀ ਹੋਵੇਗੀ। ਇੰਨਾ ਹੀ ਨਹੀਂ, ਜਦੋਂ ਆਖਰੀ ਪਲਾਂ 'ਤੇ ਬੱਚੇ ਆਪਣੇ ਮਾਂ-ਬਾਪ ਦਾ ਚਿਹਰਾ ਵੀ ਨਾ ਦੇਖਣ ਆਉਣ ਤਾਂ ਇਸਤੋਂ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਹਾਲ ਹੀ 'ਚ ਕੁੱਝ ਅਜਿਹਾ ਹੀ ਮਾਮਲਾ ਹਰਿਆਣਾ ਦੇ ਸੋਨੀਪਤ ਤੋਂ ਵੇਖਣ ਨੂੰ ਮਿਲਿਆ, ਜਦੋਂ ਪਿਤਾ ਦੀ ਮੌਤ ਤੋਂ ਬਾਅਦ ਉਸਦੀਆਂ ਧੀਆਂ ਨੇ ਅੰਤਿਮ ਸੰਸਕਾਰ 'ਤੇ ਵੀ ਆਉਣ ਤੋਂ ਮਨਾ ਕਰ ਦਿੱਤਾ। ਇਸ ਸੱਚੀ ਘਟਨਾ ਨੇ ਸਾਰਿਆਂ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ।
ਦਰਅਸਲ, ਹਰਿਆਣਾ ਦੇ ਸੋਨੀਪਤ ਸਥਿਤ ਬਿਰਧ ਆਸ਼ਰਮ ਵਿੱਚ ਸ਼ਿਵਚਰਨ ਨਾਮਕ ਬਜ਼ੁਰਗ ਨੇ ਹਾਲ ਹੀ 'ਚ ਆਖਰੀ ਸਾਹ ਲਏ। ਸ਼ਿਵਚਰਨ ਰਾਮ ਰਤਨ ਗੁਪਤਾ ਮੁੰਬਈ ਵਿੱਚ ਇੱਕ ਸਾਬਕਾ ਟੈਕਸਟਾਈਲ ਵਪਾਰੀ ਸਨ, ਪਰ ਲਗਪਗ ਪਿਛਲੇ ਡੇਢ ਸਾਲ ਤੋਂ ਪੱਛਮੀ ਰਾਮ ਨਗਰ, ਸੋਨੀਪਤ ਵਿੱਚ ਸਮਾਜ ਕਲਿਆਣ ਸਿੱਖਿਆ ਸੰਮਤੀ ਦੁਆਰਾ ਚਲਾਏ ਜਾ ਰਹੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ। ਉਨ੍ਹਾਂ ਦੀ ਪਤਨੀ ਮੀਨਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਇੱਕ ਰਿਪੋਰਟ ਮੁਤਾਬਕ, ਸ਼ਿਵਚਰਨ ਨੇ ਮੰਗਲਵਾਰ ਨੂੰ ਸਵੇਰੇ 3:30 ਵਜੇ ਦੇ ਕਰੀਬ ਲੰਬੀ ਬਿਮਾਰੀ ਤੋਂ ਬਾਅਦ ਆਖਰੀ ਸਾਹ ਲਏ। ਉਸ ਦੀ ਮੌਤ ਤੋਂ ਬਾਅਦ ਬਿਰਧ ਆਸ਼ਰਮ ਪ੍ਰਬੰਧਕਾਂ ਨੇ ਉਸ ਦੀਆਂ ਤਿੰਨੋਂ ਧੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜੋ ਨੇਪਾਲ, ਉੱਤਰ ਪ੍ਰਦੇਸ਼ ਅਤੇ ਮੁੰਬਈ ਰਹਿੰਦੀਆਂ ਹਨ। ਸ਼ਿਵਚਰਨ ਦੀਆਂ ਤਿੰਨਾਂ ਧੀਆਂ ਨੇ ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਇੱਕ ਵੀਡੀਓ ਕਾਲ ਜ਼ਰੀਏ ਹੀ ਪਿਤਾ ਦੇ ਸਸਕਾਰ ਨੂੰ ਦੇਖਣਾ ਕਾਫ਼ੀ ਸਮਝਿਆ।
A heartbreaking story from Haryana.
— Abhishek Kumar (@Abhishekmcrp) August 6, 2026
Shivcharan Ramratan Gupta (74), once a prominent textile businessman from Mumbai, passed away at an old-age home in Sonipat. His three teacher daughters reportedly skipped his last rites, citing distance and work commitments. They sent ₹5,100… pic.twitter.com/jnwncXS4NH
ਇੱਕ ਧੀ ਨੇ ਸਸਕਾਰ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਸਿੱਧਾ ਕਹਿ ਦਿੱਤਾ- "ਇਸ ਵਿੱਚ ਕਿੰਨਾ ਸਮਾਂ ਲੱਗੇਗਾ, ਅਸੀਂ ਖਾਣਾ ਹੈ ਅਤੇ ਨਹਾਉਣਾ ਹੈ।"
ਧੀਆਂ ਨੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਆਨਲਾਈਨ ਦੇਖਿਆ ਅਤੇ ਸ਼ਿਵਚਰਨ ਦਾ ਸਸਕਾਰ ਬਿਰਧ ਆਸ਼ਰਮ ਪ੍ਰਬੰਧਨ ਅਤੇ ਸਥਾਨਕ ਭਾਈਚਾਰੇ ਦੇ ਮੈਂਬਰਾਂ ਦੀ ਮਦਦ ਨਾਲ ਕੀਤਾ ਗਿਆ।
ਬਿਰਧ ਆਸ਼ਰਮ ਦੇ ਪ੍ਰਸ਼ਾਸਕ ਆਨੰਦ ਕੁਮਾਰ ਦੇ ਦੱਸਿਆ ਕਿ ਸ਼ਿਵਚਰਨ ਗੁਪਤਾ ਦੇ ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਨੇ ਫੋਨ ਕਰਨਾ ਘੱਟ ਕਰ ਦਿੱਤਾ। ਸ਼ਿਵਚਰਨ ਦੀ ਮੌਤ ਤੋਂ ਲਗਪਗ 20 ਦਿਨ ਪਹਿਲਾਂ ਉਨ੍ਹਾਂ ਦੀਆਂ ਬੇਟੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਉਹ ਉਸਨੂੰ ਦੇਖਣ ਨਹੀਂ ਆਈਆਂ।
ਗੁਪਤਾ ਦੀ ਮੌਤ ਤੋਂ ਬਾਅਦ, ਪ੍ਰਬੰਧਕਾਂ ਨੇ ਮੁੜ ਧੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਜੇ ਉਹ ਸੋਨੀਪਤ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਰਫ਼ 'ਚ ਲਗਵਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਉਣ ਦਾ ਸਮਾਂ ਨਹੀਂ ਹੈ ਅਤੇ ਉਨ੍ਹਾਂ ਬਾਅਦ ਵਿੱਚ ਵੀਡੀਓ ਕਾਲ ਰਾਹੀਂ ਸਸਕਾਰ ਵਿੱਚ ਹਿੱਸਾ ਲਿਆ।
ਸ਼ਿਵਚਰਨ ਦੀ ਇੱਕ ਟੀਚਰ ਬੇਟੀ ਅਨੀਤਾ, ਜੋ ਨੇਪਾਲ ਵਿੱਚ ਰਹਿੰਦੀ ਹੈ, ਨੇ ਸਸਕਾਰ ਲਈ ਸਿਰਫ਼ 5,100 ਰੁਪਏ ਆਨਲਾਈਨ ਭੇਜੇ ਅਤੇ ਬੇਨਤੀ ਕੀਤੀ ਕਿ ਉਸਦੇ ਪਿਤਾ ਦਾ ਅੰਤਿਮ ਸਸਕਾਰ ਠੀਕ ਤਰ੍ਹਾਂ ਕੀਤਾ ਜਾਵੇ ਅਤੇ ਇਸਤੋਂ ਬਾਅਦ ਉਨ੍ਹਾਂ ਨੇ ਵੀਡੀਓ ਭੇਜਣ ਲਈ ਵੀ ਕਿਹਾ।
ਪ੍ਰਬੰਧਨ ਨੇ ਦੱਸਿਆ ਕਿ ਸ਼ਿਵਚਰਨ ਗੁਪਤਾ ਨੇ ਆਪਣੀਆਂ ਤਿੰਨੇ ਧੀਆਂ ਨੂੰ ਬਹੁਤ ਮੇਹਨਤ ਨਾਲ ਪੜ੍ਹਾਇਆ ਸੀ ਅਤੇ ਆਪਣੇ ਆਪ ਨੂੰ ਉਨ੍ਹਾਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਵਿੱਚ ਸਮਰਪਿਤ ਕਰ ਦਿੱਤਾ ਸੀ। ਉਹ ਅਕਸਰ ਆਪਣੀਆਂ ਬੇਟੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦੇ ਸਨ।
ਗੁਪਤਾ ਦੇ ਪਰਿਵਾਰ ਨੇ ਪ੍ਰਬੰਧਨ ਨੂੰ ਕਿਹਾ ਸੀ ਉਸਦੀਆਂ ਅਸਥੀਆਂ ਨੂੰ ਸੰਭਾਲ ਕੇ ਰੱਖਿਆ ਜਾਵੇ, ਪਰ ਬਾਅਦ ਵਿੱਚ ਉਨ੍ਹਾਂ ਨੇ ਬਿਰਧ ਆਸ਼ਰਮ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੋਨੀਪਤ ਆਉਣ ਦਾ ਸਮਾਂ ਨਹੀਂ ਹੈ, ਅਤੇ ਅਸਥੀਆਂ ਗੰਗਾ ਵਿੱਚ ਵਹਾਉਣ ਦੀ ਬੇਨਤੀ ਕੀਤੀ।