menu-icon
Punjabi Story Line
  • Home
  • News
  • National
  • ਤਾਮਿਲਨਾਡੂ 'ਚ ਦਰਦਨਾਕ ਸੜਕ ਹਾਦਸਾ, ਪਰਿਵਾਰ ਦੇ 5 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਜਤਾਇਆ ਅਫਸੋਸ

ਤਾਮਿਲਨਾਡੂ 'ਚ ਦਰਦਨਾਕ ਸੜਕ ਹਾਦਸਾ, ਪਰਿਵਾਰ ਦੇ 5 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਜਤਾਇਆ ਅਫਸੋਸ

ਵੀਰਵਾਰ ਨੂੰ ਮਨਕਾਡੋ ਨੇੜੇ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਵੀਰਵਾਰ ਨੂੰ ਧਾਰਪੁਰਮ ਹਾਦਸੇ ਵਿੱਚ ਮਰਨ ਵਾਲੇ ਪਰਿਵਾਰ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

Date Updated Last Updated : 17 November 2023, 08:40 AM IST
Share:

ਹਾਈਲਾਈਟਸ

  • ਮੁੱਖ ਮੰਤਰੀ ਐੱਮਕੇ ਸਟਾਲਿਨ ਵੱਲੋਂ ਹਾਦਸੇ ਵਿੱਚ ਮਰਨ ਵਾਲੇ ਪਰਿਵਾਰ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ

ਤਾਮਿਲਨਾਡੂ ਦੇ ਤਿਰੁਪੁਰ ਜ਼ਿਲ੍ਹੇ ਦੇ ਧਾਰਪੁਰਮ ਨੇੜੇ ਮਨਕਾਡੋ ਵਿਖੇ ਦਰਦਨਾਕ ਹਾਦਸਾ ਹੋਇਆ ਹੈ। ਟੈਂਕਰ ਟਰੱਕ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਨੇ ਕਿਹਾ ਕਿ ਵੀਰਵਾਰ ਨੂੰ ਮਨਕਾਡੋ ਦੇ ਕੋਲ ਇੱਕ ਹਾਦਸਾ ਹੋਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਟੈਂਕਰ ਟਰੱਕ ਧਾਰਪੁਰਮ-ਪਲਾਨੀ ਰੋਡ 'ਤੇ ਮਨਕਾਡੋ ਨੇੜੇ ਕੋਇੰਬਟੂਰ ਜ਼ਿਲ੍ਹੇ ਦੇ ਇਰੂਗੁਰ ਤੋਂ ਪੈਟਰੋਲ ਲੈ ਕੇ ਜਾ ਰਿਹਾ ਸੀ, ਜਦੋਂ ਕਿ ਕਾਰ ਇਕ ਵਿਆਹ ਸਮਾਰੋਹ ਲਈ ਕੋਇੰਬਟੂਰ ਜ਼ਿਲ੍ਹੇ ਦੇ ਪੇਰੀਯਾਨਯਕਨ ਪਲਯਾਮ ਤੋਂ ਡਿੰਡੀਗੁਲ ਜ਼ਿਲ੍ਹੇ ਦੇ ਪਲਾਨੀ ਵੱਲ ਜਾ ਰਹੀ ਸੀ।

 

ਮੁੱਖ ਮੰਤਰੀ ਨੇ ਜਤਾਈ ਹਮਦਰਦੀ

ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਤਾਮਿਲਮਣੀ (51), ਚਿਤਰਾ (49), ਸੇਲਵਾਰਾਨੀ (70), ਬਾਲਾਕ੍ਰਿਸ਼ਨਨ (78) ਅਤੇ ਕਲਾਰਾਨੀ (50) ਵਜੋਂ ਹੋਈ ਹੈ। ਇਸ ਘਟਨਾ ਬਾਰੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਵੀਰਵਾਰ ਨੂੰ ਧਾਰਪੁਰਮ ਹਾਦਸੇ ਵਿੱਚ ਮਰਨ ਵਾਲੇ ਪਰਿਵਾਰ ਲਈ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਹੈ।

Recent News