Courtesy: @SaffronChargers
ਮੁੰਬਈ: ਅੱਜ-ਕੱਲ ਦੇ ਨੋਜਵਾਨਾਂ ਵਿੱਚ ਪੈਰਾਗਲਾਈਡਿੰਗ ਦਾ ਸ਼ੌਂਕ ਕਾਫੀ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਦੇ ਉਨ੍ਹਾਂ ਦੇ ਵੀਡਿਓ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਇੱਕ ਨਵਾਂ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ, ਜਿਸਦੀ ਖੂਬ ਚਰਚਾ ਹੋ ਰਹੀ ਹੈ। ਇਸ ਵੀਡਿਓ ਨੂੰ ਦੇਖਣ ਤੋਂ ਬਾਅਦ ਲੋਕ ਆਪਣੀਆਂ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਸਾਹਮਣੇ ਆਏ ਵੀਡਿਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪੈਰਾਗਲਾਈਡਿੰਗ ਕਰਦਾ ਕਪਲ ਜਦੋਂ ਇਕ ਦਰੱਖਤ ਦੇ ਨੇੜੇ ਪਹੁੰਚਦਾ ਹੈ ਤਾਂ ਲੜਕਾ ਆਪਣੀ ਪ੍ਰੇਮਿਕਾ ਨੂੰ ਪੇੜ ਤੋਂ ਪੱਤੇ ਤੋੜ ਕੇ ਦਿੰਦਾ ਹੈ ਤੇ ਆਪਣਾ ਪਿਆਰ ਜਾਹਿਰ ਕਰਦਾ ਹੈ। ਇਸ ਦੌਰਾਨ ਉਹ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ- 'ਮੈਡਮ, ਫੁੱਲ ਤਾਂ ਨਹੀ ਮਿਲੇ, ਇਸ ਲਈ ਮੈਂ ਪਤੇ ਹੀ ਲੈ ਆਇਆ।'
A paragliding pilot took a woman paragliding and, while flying over the mountains, plucked some leaves from a tree in mid-air. He then said, "Couldn't find any flowers for you, so I picked these leaves instead. Here, these are for you."
— Saffron Chargers (@SaffronChargers) June 21, 2026
Should he really be doing things like this… pic.twitter.com/KcnrrfjfMS
ਕਪਲ ਦੇ ਇਸ ਅਨੋਖੇ ਅੰਦਾਜ ਨੂੰ ਦੇਖ ਕੇ ਕਈ ਲੋਕ ਮੁਸਕਰਾ ਰਹੇ ਹਨ ਤੇ ਕਈ ਹੈਰਾਨ ਹੁੰਦੇ ਹੋਏ ਇਸਨੂੰ ਸੁਰਖਿਆ ਦੇ ਤੌਰ ਤੇ ਖ਼ਤਰਨਾਕ ਦੱਸ ਰਹੇ ਹਨ।
ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਬਹਿਸ ਛਿੜ ਗਈ ਹੈ। ਕਈਆਂ ਨੇ ਪਾਇਲਟ ਦੀਆਂ ਹਰਕਤਾਂ ਨੂੰ ਮਨੋਰੰਜਕ ਅਤੇ ਦਿਲਚਸਪ ਪਾਇਆ ਤੇ ਸੁਝਾਅ ਦਿੱਤਾ ਕਿ ਉਸਨੇ ਸ਼ਾਇਦ ਮੂਡ ਨੂੰ ਹਲਕਾ ਕਰਨ ਲਈ ਅਜਿਹਾ ਕੀਤਾ।
ਦੂਜੇ ਪਾਸੇ, ਕਈ ਉਪਭੋਗਤਾਵਾਂ ਨੇ ਇਸ ਕਦਮ 'ਤੇ ਸਵਾਲ ਉਠਾਏ ਤੇ ਦਲੀਲ ਦਿੱਤੀ ਹੈ ਕਿ ਪੈਰਾਗਲਾਈਡਿੰਗ ਵਰਗੇ ਸਾਹਸੀ ਖੇਡਾਂ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਨਤੀਜੇ ਵਜੋਂ, ਪੱਤੇ ਤੋੜਨ ਲਈ ਰੁੱਖਾਂ ਦੇ ਬਹੁਤ ਨੇੜੇ ਉੱਡਣਾ ਇੱਕ ਜੋਖਮ ਭਰਿਆ ਕਦਮ ਮੰਨਿਆ ਜਾ ਰਿਹਾ ਹੈ।