menu-icon
Punjabi Story Line
  • Home
  • News
  • Crime
  • Patiala: ਪੇਟ 'ਚ ਚਾਕੂ ਨਾਲ ਵਾਰ ਕਰਕੇ 15 ਸਾਲਾ ਕੁੜੀ ਦਾ ਕਤਲ, ਸਦਮੇ ਨਾਲ ਛੋਟੀ ਭੈਣ ਦੀ ਹੋਈ ਮੌਤ 

Patiala: ਪੇਟ 'ਚ ਚਾਕੂ ਨਾਲ ਵਾਰ ਕਰਕੇ 15 ਸਾਲਾ ਕੁੜੀ ਦਾ ਕਤਲ, ਸਦਮੇ ਨਾਲ ਛੋਟੀ ਭੈਣ ਦੀ ਹੋਈ ਮੌਤ 

Patiala: ਮੋਟਰਸਾਈਕਲ ਸਵਾਰ 2 ਲੜਕਿਆਂ ਨੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਨੂੰ ਜ਼ਬਰਦਸਤੀ ਘਸੀਟਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਸਲਮਾ ਨੇ ਆਪਣਾ ਹੱਥ ਛੁਡਾਇਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਦੇ ਪੇਟ ਵਿਚ ਚਾਕੂ ਨਾਲ ਵਾਰ ਕਰ ਦਿੱਤਾ।

Date Updated Last Updated : 07 March 2024, 03:59 PM IST
Share:

Patiala: ਸੰਜੇ ਕਲੋਨੀ 'ਚ 15 ਸਾਲਾ ਲੜਕੀ ਦੇ ਪੇਟ 'ਚ ਚਾਕੂ ਨਾਲ ਵਾਰ ਕਰਕੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਛੋਟੀ ਭੈਣ ਦੀ ਵੀ ਸਦਮੇ ਨਾਲ ਮੌਤ ਹੋ ਗਈ। ਕਤਲ ਕੀਤੀ ਗਈ ਲੜਕੀ ਦੀ ਪਛਾਣ ਸਲਮਾ ਵਜੋਂ ਹੋਈ ਹੈ। ਦੋ ਧੀਆਂ ਦੀ ਇੱਕੋ ਸਮੇਂ ਹੋਈ ਮੌਤ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਫਿਲਹਾਲ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਕੱਲ ਦੇਰ ਸ਼ਾਮ ਉਸ ਦੀ ਵੱਡੀ ਬੇਟੀ ਸਲਮਾ ਘਰ ਦੇ ਨੇੜੇ ਬਾਜ਼ਾਰ ਵਿੱਚੋਂ ਕੁਝ ਸਾਮਾਨ ਖਰੀਦਣ ਗਈ ਸੀ। ਵਾਪਸ ਆਉਂਦੇ ਸਮੇਂ ਮੋਟਰਸਾਈਕਲ ਸਵਾਰ 2 ਲੜਕਿਆਂ ਨੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਨੂੰ ਜ਼ਬਰਦਸਤੀ ਘਸੀਟਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਸਲਮਾ ਨੇ ਆਪਣਾ ਹੱਥ ਛੁਡਾਇਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਦੇ ਪੇਟ ਵਿਚ ਚਾਕੂ ਨਾਲ ਵਾਰ ਕਰ ਦਿੱਤਾ।

ਪਹਿਲਾਂ ਵੀ ਉਸ ਦੀ ਲੜਕੀ ਨੂੰ ਪ੍ਰੇਸ਼ਾਨ ਕਰਦਾ ਸੀ ਮੁਲਜ਼ਮ: ਪਰਿਵਾਰ 

ਰੌਲਾ ਸੁਣ ਕੇ ਕੁੜੀ ਦਾ ਮਾਤਾ ਮਨਜੀਤ ਕੌਰ ਘਰੋਂ ਬਾਹਰ ਆਈ ਤਾਂ ਦੇਖਿਆ ਕਿ ਉਸ ਦੀ ਲੜਕੀ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵੱਡੀ ਭੈਣ ਦੀ ਮੌਤ ਤੋਂ ਸਦਮੇ 'ਚ ਆਈ ਛੋਟੀ ਭੈਣ ਹੁਸਨਪ੍ਰੀਤ (6) ਦੀ ਸਿਹਤ ਵਿਗੜ ਗਈ। ਹਸਪਤਾਲ ਲਿਆਂਦਾ ਗਿਆ, ਜਿੱਥੇ ਅੱਜ ਸਵੇਰੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਮਨਜੀਤ ਕੌਰ ਨੇ ਦੱਸਿਆ ਕਿ ਉਹ ਮੁਲਜ਼ਮ ਲੜਕੇ ਵਿੱਚੋਂ ਇੱਕ ਨੂੰ ਜਾਣਦੀ ਸੀ, ਜਿਸ ਦਾ ਨਾਂ ਅਰੁਣ ਹੈ। ਮੁਲਜ਼ਮ ਪਹਿਲਾਂ ਵੀ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਦਾ ਮਨੋਬਲ ਵਧ ਗਿਆ ਅਤੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 

ਮੁਲਜ਼ਮ ਅਤੇ ਕਤਲ ਕੀਤੀ ਗਈ ਲੜਕੀ ਵਿਚਕਾਰ ਸੀ ਦੋਸਤੀ: ਪੁਲਿਸ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਰੁਣ ਖ਼ਿਲਾਫ਼ ਪਟਿਆਲਾ ਥਾਣੇ ਵਿੱਚ ਕਤਲ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਹ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰੁਣ ਅਤੇ ਕਤਲ ਕੀਤੀ ਗਈ ਲੜਕੀ ਸਲਮਾ ਵਿਚਕਾਰ ਦੋਸਤੀ ਸੀ। ਪਰ ਬਾਅਦ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਲੜਾਈ ਹੋ ਗਈ। ਬੁੱਧਵਾਰ ਦੇਰ ਸ਼ਾਮ ਜਦੋਂ ਸਲਮਾ ਸੰਜੇ ਕਾਲੋਨੀ ਸਥਿਤ ਆਪਣੇ ਘਰ ਨੇੜੇ ਗਲੀ 'ਚ ਸੈਰ ਕਰ ਰਹੀ ਸੀ ਤਾਂ ਦੋਸ਼ੀ ਅਰੁਣ ਨਾਲ ਉਸ ਦੀ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਸ਼ੀ ਨੇ ਗੁੱਸੇ 'ਚ ਆ ਕੇ ਉਸ ਦੇ ਪੇਟ 'ਚ ਚਾਕੂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

Tags :

Recent News