menu-icon
Punjabi Story Line
  • Home
  • News
  • Astrology
  • ਭੂਤ-ਪ੍ਰੇਤ ਦੇ ਡਰਾਉਣੇ ਸੁਪਨੇ ਕੀ ਦੱਸਦੇ ਹਨ? ਜਾਣੋ ਮਨੋਵਿਗਿਆਨ ਅਤੇ ਸੁਪਨਾ ਸ਼ਾਸਤਰ ਦੀ ਨਜ਼ਰ ਤੋਂ

ਭੂਤ-ਪ੍ਰੇਤ ਦੇ ਡਰਾਉਣੇ ਸੁਪਨੇ ਕੀ ਦੱਸਦੇ ਹਨ? ਜਾਣੋ ਮਨੋਵਿਗਿਆਨ ਅਤੇ ਸੁਪਨਾ ਸ਼ਾਸਤਰ ਦੀ ਨਜ਼ਰ ਤੋਂ

ਕੀ ਤੁਹਾਨੂੰ ਵੀ ਕਦੇ ਅਜਿਹਾ ਸੁਪਨਾ ਆਇਆ ਹੈ, ਜਿਸ ਤੋਂ ਤੁਸੀਂ ਘਬਰਾ ਕੇ ਉੱਠ ਖੜ੍ਹੇ ਹੋਵੋ? ਕੁਝ ਸੁਪਨੇ ਤਾਂ ਮਨ ਨੂੰ ਖ਼ੁਸ਼ਗਵਾਰ ਕਰ ਦਿੰਦੇ ਹਨ, ਪਰ ਕੁਝ ਅਜਿਹੇ ਹੁੰਦੇ ਹਨ ਜੋ ਦਿਨ ਚੜ੍ਹਨ ਤੋਂ ਬਾਅਦ ਵੀ ਮਨ 'ਚ ਦਹਿਸ਼ਤ ਪੈਦਾ ਕੀਤੇ ਰੱਖਦੇ ਹਨ। ਖ਼ਾਸ ਤੌਰ 'ਤੇ ਜਦੋਂ ਸੁਪਨੇ 'ਚ ਭੂਤ-ਪ੍ਰੇਤ, ਕਾਲੀ ਛਾਇਆ ਜਾਂ ਕੋਈ ਅਦਿੱਖ ਸ਼ਕਤੀ ਨਜ਼ਰ ਆਵੇ, ਤਾਂ ਇਹ ਅਹਿਸਾਸ ਹੋਰ ਵੀ ਡੂੰਘਾ ਹੋ ਜਾਂਦਾ ਹੈ। ਆਮ ਤੌਰ 'ਤੇ ਅਜਿਹੇ ਸੁਪਨੇ ਦੇਖਣ ਤੋਂ ਬਾਅਦ ਵਿਅਕਤੀ ਇਹ ਸੋਚਣ ਲੱਗ ਪੈਂਦਾ ਹੈ ਕਿ ਕੀ ਇਹ ਕਿਸੇ ਆਉਣ ਵਾਲੀ ਮੁਸੀਬਤ ਦਾ ਸੰਕੇਤ ਹੈ, ਜਾਂ ਸਿਰਫ਼ ਅਵਚੇਤਨ ਮਨ ਦੀ ਖੇਡ। ਆਓ ਜਾਣਦੇ ਹਾਂ ਕਿ ਸੁਪਨਾ ਸ਼ਾਸਤਰ ਅਤੇ ਮਨੋਵਿਗਿਆਨ ਦੀ ਨਜ਼ਰ ਤੋਂ ਇਨ੍ਹਾਂ ਸੁਪਨਿਆਂ ਦਾ ਕੀ ਅਰਥ ਹੈ।

Date Updated Last Updated : 03 July 2026, 05:59 PM IST
Share:

ਸੁਪਨੇ ਨੂੰ ਮਨ ਦਾ ਉਹ ਦਰਪਣ ਮੰਨਿਆ ਜਾਂਦਾ ਹੈ, ਜੋ ਸਾਡੀਆਂ ਡੂੰਘੀਆਂ ਭਾਵਨਾਵਾਂ, ਬੇਚੈਨੀਆਂ ਅਤੇ ਅਣਸੁਲਝੇ ਉਲਝਣਾਂ ਨੂੰ ਉਜਾਗਰ ਕਰਦਾ ਹੈ। ਸ਼ਾਸਤਰਾਂ ਵਿੱਚ ਸੁਪਨਿਆਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ ਹੈ, ਪਰ ਡਰਾਉਣੇ ਤੇ ਭੂਤ-ਪ੍ਰੇਤ ਵਾਲੇ ਸੁਪਨਿਆਂ ਨੂੰ ਖ਼ਾਸ ਤੌਰ 'ਤੇ ਮਹੱਤਵਪੂਰਨ ਮੰਨਿਆ ਗਿਆ ਹੈ। ਭਾਵੇਂ ਇਨ੍ਹਾਂ ਨੂੰ ਵਿਗਿਆਨਕ ਪ੍ਰਮਾਣ ਨਹੀਂ ਮਿਲਿਆ, ਫਿਰ ਵੀ ਇਹ ਸੱਭਿਆਚਾਰਕ ਪੱਧਰ 'ਤੇ ਡੂੰਘੀ ਜੜ੍ਹਾਂ ਰੱਖਦੇ ਹਨ।

ਭੂਤ-ਪ੍ਰੇਤ ਦਾ ਸੁਪਨਾ – ਕੀ ਹੈ ਇਸ ਦਾ ਭੇਦ?

ਸੁਪਨਾ ਸ਼ਾਸਤਰ ਦੇ ਅਨੁਸਾਰ, ਜੇਕਰ ਤੁਸੀਂ ਸੁਪਨੇ ਵਿੱਚ ਭੂਤ, ਪ੍ਰੇਤ ਜਾਂ ਕਿਸੇ ਅਦਿੱਖ ਸ਼ਕਤੀ ਨੂੰ ਆਪਣੇ ਨੇੜੇ ਆਉਂਦੇ ਜਾਂ ਉੱਪਰ ਹਮਲਾ ਕਰਦੇ ਦੇਖਦੇ ਹੋ, ਤਾਂ ਇਹ ਕੇਵਲ ਇੱਕ ਆਮ ਸੁਪਨਾ ਨਹੀਂ ਮੰਨਿਆ ਜਾਂਦਾ। ਅਕਸਰ ਇਹ ਇਸ ਗੱਲ ਦਾ ਪ੍ਰਤੀਬਿੰਬ ਹੁੰਦਾ ਹੈ ਕਿ ਵਿਅਕਤੀ ਅੰਦਰੂਨੀ ਤੌਰ 'ਤੇ ਕਿਸੇ ਵੱਡੀ ਚਿੰਤਾ, ਡਰ ਜਾਂ ਅਣਸੁਲਝੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਇਹ ਉਹ ਸੰਕੇਤ ਹੈ, ਜੋ ਸਾਨੂੰ ਸਾਡੀ ਮਾਨਸਿਕ ਸਥਿਤੀ ਪ੍ਰਤੀ ਸੁਚੇਤ ਕਰਦਾ ਹੈ।

ਸੁਪਨੇ ਵਿੱਚ ਭੱਜਣਾ – ਮਾਨਸਿਕ ਦਬਾਅ ਦਾ ਅੱਖਾ ਸ਼ੀਸ਼ਾ

ਜੇਕਰ ਸੁਪਨੇ ਵਿੱਚ ਤੁਸੀਂ ਭੂਤ ਤੋਂ ਬਚਣ ਲਈ ਭੱਜ ਰਹੇ ਹੋ, ਅਤੇ ਉਹ ਤੁਹਾਨੂੰ ਘੇਰ ਰਿਹਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਅਸਲ ਜੀਵਨ ਵਿੱਚ ਤੁਸੀਂ ਕਿਸੇ ਡਰ, ਅਸੁਰੱਖਿਆ ਜਾਂ ਬੇਚੈਨੀ ਤੋਂ ਭੱਜ ਰਹੇ ਹੋ। ਇਹ ਡਰ ਰੁਜ਼ਗਾਰ, ਰਿਸ਼ਤਿਆਂ, ਵਿੱਤੀ ਸਥਿਰਤਾ ਜਾਂ ਭਵਿੱਖ ਨੂੰ ਲੈ ਕੇ ਹੋ ਸਕਦਾ ਹੈ। ਮਨੋਵਿਗਿਆਨ ਦੇ ਮਾਹਿਰ ਇਸ ਨੂੰ 'ਅਵਚੇਤਨ ਦੀ ਚੀਕ' ਕਹਿੰਦੇ ਹਨ, ਜੋ ਲੰਬੇ ਸਮੇਂ ਤੋਂ ਦਬੇ ਤਣਾਅ ਨੂੰ ਦਰਸਾਉਂਦੀ ਹੈ।

ਚੇਤਾਵਨੀ ਸੰਕੇਤ: ਫੈਸਲਿਆਂ ਵਿੱਚ ਰੱਖੋ ਸਾਵਧਾਨੀ

ਕੁਝ ਮਾਨਤਾਵਾਂ ਅਨੁਸਾਰ, ਇਸ ਕਿਸਮ ਦਾ ਸੁਪਨਾ ਭਵਿੱਖ ਲਈ ਇੱਕ ਸਖ਼ਤ ਚੇਤਾਵਨੀ ਵੀ ਹੋ ਸਕਦਾ ਹੈ। ਇਹ ਦੱਸਦਾ ਹੈ ਕਿ ਤੁਹਾਨੂੰ ਆਪਣੇ ਕੰਮਾਂ, ਨਿਵੇਸ਼ਾਂ ਜਾਂ ਮਹੱਤਵਪੂਰਨ ਫੈਸਲਿਆਂ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਖ਼ਾਸ ਤੌਰ 'ਤੇ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ, ਵੱਡਾ ਸੌਦਾ ਜਾਂ ਸਾਂਝੇਦਾਰੀ ਸ਼ੁਰੂ ਕਰਨ ਵਾਲੇ ਹੋ, ਤਾਂ ਬਿਨਾਂ ਪੂਰੀ ਜਾਂਚ-ਪੜਤਾਲ ਕੀਤੇ ਅੱਗੇ ਵਧਣ ਤੋਂ ਗੁਰੇਜ਼ ਕਰੋ।
ਵਿੱਤੀ ਖੇਤਰ ਨਾਲ ਜੁੜੇ ਲੋਕਾਂ ਲਈ ਇਹ ਸੁਪਨਾ ਲੈਣ-ਦੇਣ ਵਿੱਚ ਖਬਰਦਾਰ ਰਹਿਣ ਦਾ ਸੰਕੇਤ ਦਿੰਦਾ ਹੈ। ਨੌਕਰੀ ਕਰਨ ਵਾਲਿਆਂ ਨੂੰ ਵੀ ਆਪਣੇ ਮਹੱਤਵਪੂਰਨ ਫੈਸਲਿਆਂ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਜ਼ਖ਼ਮੀ ਜਾਂ ਬੇਸਹਾਰਾ ਮਹਿਸੂਸ ਕਰਨਾ – ਥਕਾਵਟ ਦਾ ਇਸ਼ਾਰਾ

ਜੇਕਰ ਸੁਪਨੇ ਦੌਰਾਨ ਤੁਸੀਂ ਆਪਣੇ ਆਪ ਨੂੰ ਕਮਜ਼ੋਰ, ਜ਼ਖ਼ਮੀ ਜਾਂ ਬੇਸਹਾਰਾ ਮਹਿਸੂਸ ਕਰਦੇ ਹੋ, ਤਾਂ ਇਹ ਸੰਕੇਤ ਹੈ ਕਿ ਤੁਹਾਡਾ ਸਰੀਰ ਅਤੇ ਮਨ ਗਹਿਰੀ ਥਕਾਵਟ ਵਿੱਚ ਹੈ। ਅਜਿਹੇ ਸੁਪਨੇ ਵਾਰ-ਵਾਰ ਆਉਣਾ ਲੰਮੀ ਮਿਆਦ ਦੇ ਤਣਾਅ, ਉਦਾਸੀ ਜਾਂ ਕਿਸੇ ਦਬਾਅ ਦੀ ਨਿਸ਼ਾਨੀ ਹੋ ਸਕਦਾ ਹੈ। ਇਸ ਹਾਲਤ ਵਿੱਚ ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲ ਕਰਨਾ, ਮਨ ਨੂੰ ਹਲਕਾ ਕਰਨਾ ਅਤੇ ਸਕਾਰਾਤਮਕ ਮਾਹੌਲ ਵਿੱਚ ਰਹਿਣਾ ਲਾਹੇਵੰਦ ਹੁੰਦਾ ਹੈ।

ਸ਼ੁਭ ਸੰਕੇਤ ਵੀ ਹੁੰਦੇ ਹਨ ਇਹ ਸੁਪਨੇ

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭੂਤ ਵਾਲੇ ਸੁਪਨੇ ਹਮੇਸ਼ਾ ਬੁਰੇ ਨਹੀਂ ਹੁੰਦੇ। ਜੇਕਰ ਸੁਪਨੇ ਵਿੱਚ ਤੁਸੀਂ ਭੂਤ ਨੂੰ ਹਰਾ ਦਿੰਦੇ ਹੋ, ਉਸ ਤੋਂ ਬਚ ਨਿਕਲਦੇ ਹੋ, ਜਾਂ ਉਹ ਤੁਹਾਨੂੰ ਛੱਡ ਕੇ ਭੱਜ ਜਾਂਦਾ ਹੈ, ਤਾਂ ਇਹ ਸਕਾਰਾਤਮਕ ਸੰਕੇਤ ਮੰਨਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਤੁਹਾਡੇ ਜੀਵਨ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣ ਵਾਲੀਆਂ ਹਨ ਅਤੇ ਸਮੱਸਿਆਵਾਂ ਦਾ ਹੱਲ ਜਲਦੀ ਨਿਕਲ ਸਕਦਾ ਹੈ।

ਖ਼ਾਸ ਗੱਲ

ਅਜਿਹੇ ਸੁਪਨਿਆਂ ਤੋਂ ਘਬਰਾਉਣ ਦੀ ਬਜਾਏ ਆਪਣੀ ਜੀਵਨ-ਸ਼ੈਲੀ ਨੂੰ ਸੰਤੁਲਿਤ ਕਰੋ, ਸਕਾਰਾਤਮਕ ਸੋਚ ਨੂੰ ਅਪਣਾਓ ਅਤੇ ਲੋੜ ਮੁਤਾਬਕ ਮਾਹਿਰ ਸਲਾਹ ਲਓ – ਤਾਂ ਜੋ ਮਨ ਅਤੇ ਸਰੀਰ ਦੀ ਤੰਦਰੁਸਤੀ ਬਣੀ ਰਹੇ।

Recent News